ਅਗਲੇ ਮਹੀਨੇ ਅਮਰੀਕਾ-ਕੈਨੇਡਾ ਕੰਸਰਟ ਲਈ ਰਵਾਨਾ ਹੋਣ ਵਾਲੇ ਸੀ Sidhu Moose Wala, ਫੈਨਜ਼ ਗਮ 'ਚ ਡੂੱਬੇ
Sidhu Moose Wala: ਐਤਵਾਰ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦਾ ਅਗਲੇ ਮਹੀਨੇ ਅਮਰੀਕਾ ਤੇ ਕੈਨੇਡਾ ਵਿੱਚ ਲਾਈਵ ਕੰਸਰਟ ਹੋਣਾ ਸੀ।
Sidhu Moose Wala Murder: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਕਤਲ ਕਰ ਦਿੱਤਾ ਗਿਆ। 28 ਸਾਲ ਦੀ ਉਮਰ ਵਿੱਚ ਸਿੱਧੂ ਮੂਸੇਵਾਲਾ ਨੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਛਾਪ ਛੱਡੀ ਸੀ। ਸਿੱਧੂ ਮੂਸੇਵਾਲਾ ਦਾ ਅਗਲੇ ਮਹੀਨੇ ਕੈਨੇਡਾ ਤੇ ਅਮਰੀਕਾ ਵਿੱਚ ਲਾਈਵ ਕੰਸਰਟ ਹੋਣਾ ਸੀ। ਇੰਨਾ ਹੀ ਨਹੀਂ 4 ਜੂਨ ਨੂੰ ਗੁਰੂਗ੍ਰਾਮ 'ਚ ਸਿੱਧੂ ਮੂਸੇਵਾਲਾ ਦਾ ਕੰਸਰਟ ਹੋਣਾ ਸੀ।
ਸਿੱਧੂ ਮੂਸੇਵਾਲਾ ਦਾ ਵੈਨਕੂਵਰ ਵਿੱਚ 23 ਜੁਲਾਈ ਨੂੰ ਇੱਕ ਕੰਸਰਟ ਸੀ। ਉਸਨੇ 24 ਜੁਲਾਈ ਨੂੰ ਵਿਨੀਪੈਗ ਵਿੱਚ ਕੰਸਰਟ ਕਰਨਾ ਸੀ। ਸਿੱਧੂ ਮੂਸੇਵਾਲਾ 30 ਜੁਲਾਈ ਨੂੰ ਟੋਰਾਂਟੋ ਵਿੱਚ ਲਾਈਵ ਕੰਸਰਟ ਕਰਨ ਵਾਲੇ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕੰਸਰਟ 31 ਜੁਲਾਈ ਨੂੰ ਕੈਲਗਰੀ ਵਿੱਚ ਹੋਣਾ ਸੀ। ਸਿੱਧੂ ਮੂਸੇਵਾਲਾ ਅਗਸਤ ਵਿੱਚ ਅਮਰੀਕਾ ਪਰਤਣਾ ਸੀ ਤੇ 5 ਅਗਸਤ ਨੂੰ ਨਿਊਯਾਰਕ, 6 ਅਗਸਤ ਨੂੰ ਸ਼ਿਕਾਗੋ, 12 ਅਗਸਤ ਨੂੰ ਫਰਿਜ਼ਨੋ ਤੇ 13 ਅਗਸਤ ਨੂੰ ਬੇ ਏਰੀਆ ਵਿੱਚ ਲਾਈਵ ਕੰਸਰਟ ਕਰਨ ਵਾਲੇ ਸੀ।
ਇਸ ਦੇ ਨਾਲ ਹੀ ਮੌਤ ਤੋਂ ਕੁਝ ਦਿਨ ਪਹਿਲਾਂ ਤੋਂ ਹੀ ਗਾਇਕ ਮੂਸੇਵਾਲਾ ਵਲੋਂ ਆਪਣੇ ਅਮਰੀਕਾ ਅਤੇ ਕੈਨੇਡਾ ਕੰਸਰਟ ਦਾ ਪ੍ਰਮੋਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਸੀ। ਮੂਸੇਵਾਲਾ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਅਸੀਂ ਅਮਰੀਕਾ ਅਤੇ ਕੈਨੇਡਾ ਆ ਰਹੇ ਹਾਂ। ਇਸ ਦੇ ਨਾਲ ਹੀ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਟੀਜ਼ਰ ਵੀ ਸ਼ੇਅਰ ਕੀਤਾ ਗਿਆ।
ਮੂਸੇਵਾਲਾ ਦੇ ਫੈਨਸ ਕਰ ਰਹੇ ਪੰਜਾਬ ਸਰਕਾਰ ਦਾ ਵਿਰੋਧ
ਪਰ ਅਫਸੋਸ ਦੀ ਗੱਲ ਹੈ ਕਿ ਹੁਣ ਮੂਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਹੇ। ਮਾਨਸਾ ਵਿੱਚ ਐਤਵਾਰ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਦੇ ਕਤਲ ਕਾਰਨ ਦੇਸ਼ ਅਤੇ ਦੁਨੀਆ 'ਚ ਵਸਦੇ ਉਨ੍ਹਾਂ ਦੇ ਲੱਖਾਂ ਫੈਨਸ 'ਚ ਸੋਗ ਦੀ ਲਹਿਰ ਹੈ ਤੇ ਲੋਕ ਸਿੱਧੂ ਲਈ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਉਧਰ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਸਰਕਾਰ ਵੀ ਬੈਕਫੁੱਟ 'ਤੇ ਹੈ। ਮੂਸੇਵਾਲਾ ਦੇ ਮਾਰੇ ਜਾਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਸ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਸੀ। ਮੂਸੇਵਾਲਾ ਦੇ ਪਰਿਵਾਰਕ ਮੈਂਬਰ ਹੁਣ ਉਸ ਦੇ ਕਤਲ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਇਹ ਵੀ ਪੜ੍ਹੋ: Monsoon: ਉੱਤਰ-ਪੂਰਬੀ ਭਾਰਤ 'ਚ ਮੌਨਸੂਨ ਨੇ ਦਿੱਤੀ ਦਸਤਕ, ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ