ਨੌਂਵੀਂ ਪਾਤਸ਼ਾਹੀ ਦੇ 400 ਸਾਲਾ ਸੰਪੂਰਨਤਾ ਸਾਲ ਮਨਾਉਣ ਲਈ ਪਾਕਿਤਸਤਾਨ ਤੋਂ ਭਾਰਤ ਆਇਆ ਜੱਥਾ, 6 ਮਈ ਨੂੰ ਪਰਤੇਗਾ
ਅੰਮ੍ਰਿਤਸਰ: ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜੱਥਾ ਭਾਰਤ ਪਹੁੰਚਿਆ ਹੈ।
ਅੰਮ੍ਰਿਤਸਰ: ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜੱਥਾ ਭਾਰਤ ਪਹੁੰਚਿਆ ਹੈ। ਭਾਰਤ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਇਹ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਪੁੱਜਿਆ ਹੈ। ਭਾਰਤ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਾਰਸ਼ ਤੇ 49 ਸ਼ਰਧਾਲੂਆਂ ਨੂੰ ਵੀਜੇ ਜਾਰੀ ਕੀਤੇ ਗਏ ਸਨ ਜਿਨਾਂ 'ਚੋਂ 48 ਸ਼ਰਧਾਲੂ ਅੱਜ ਭਾਰਤ ਪੁੱਜੇ।
ਜਥੇ ਦੇ ਆਗੂ ਪ੍ਰੀਤਮ ਸਿੰਘ ਨਨਕਾਣਾ ਸਾਹਿਬ ਨੇ ਭਾਰਤ ਸਰਕਾਰ, ਪਾਕਿਸਤਾਨ ਸਰਕਾਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਹੈ। ਜਥੇ ਦੇ ਆਗੂਆਂ ਦੇ ਮੰਗ ਕੀਤੀ ਕਿ ਪਾਕਿਸਤਾਨ ਵਿਚਲੇ ਸਿੱਖਾਂ ਨੂੰ ਭਾਰਤ ਸਰਲਾਰ ਵੱਧ ਤੋਂ ਵੱਧ ਵੀਜੇ ਜਾਰੀ ਕਰੇ ਜਿਵੇਂ ਕਰਤਾਰਪੁਰ ਲਈ ਪਾਕਿ ਸਰਕਾਰ ਨੇ ਇਜਾਜਤ ਦਿੱਤੀ ਹੈ।
ਇਹ ਜੱਥਾ 15 ਦਿਨਾਂ ਲਈ ਭਾਰਤ ਆਇਆ ਹੈ ਜੋ ਪਹਿਲਾਂ ਦਿੱਲੀ ਜਾਵੇਗਾ ਤੇ ਫਿਰ ਦਿੱਲੀ ਤੋਂ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੇਗਾ ਤੇ 6 ਮਈ ਨੂੰ ਪਾਕਿਸਤਾਨ ਵਾਪਸ ਪਰਤੇਗਾ। ਪੰਜਾਬ ਸਰਕਾਰ ਦੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਾਰੇ ਸ਼ਰਧਾਲੂਆਂ ਨੇ ਕੋਵਿਡ ਦੇ ਮੁਕੰਮਲ ਟੈਸਟ ਕੀਤੇ ਗਏ ਹਨ ਤੇ ਸਾਰੇ ਸ਼ਰਧਾਲੂ ਨੈਗੇਟਿਵ ਪਾਏ ਗਏ।
ਦਸ ਦਈਏ ਕਿ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਦੁਨੀਆ 'ਚ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਇਸ ਖਾਸ ਮੌਕੇ 'ਤੇ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨੀ ਸ਼ਰਧਾਲੂਆਂ ਦਾ ਜੱਥਾ ਵੀ ਪਹੁੰਚਿਆ ਹੈ ਜੋ ਕਿ 6 ਮਈ ਤੱਕ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰੇਗਾ।
ਇਹ ਵੀ ਪੜ੍ਹੋ: Punjab News: ਚਾਰ ਸੈਨੇਟਰਾਂ ਸਮੇਤ ਅਮਰੀਕੀ ਵਫ਼ਦ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਰਹੇ ਮੌਜੂਦ