'ਸਿੱਖਸ ਫਾਰ ਜਸਟਿਸ' ਦੀ ਨਵੀਂ ਰਣਨੀਤੀ, ਖੁਫੀਆ ਏਜੰਸੀਆਂ ਨੇ ਕੀਤਾ ਖੁਲਾਸਾ
ਖੁਫੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਸ ਗਰੁੱਪ ਨੇ ਘਾਟੀ 'ਚ ਕਸ਼ਮੀਰੀਆਂ ਨੂੰ ਜੰਮੂ-ਕਸ਼ਮੀਰ 'ਚ 26 ਜੁਲਾਈ ਨੂੰ ਵੋਟਰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। SFJ ਦੀ ਕੋਸ਼ਿਸ਼ ਜੰਮੂ ਕਸ਼ਮੀਰ 'ਚ ਕਰੀਬ ਤਿੰਨ ਲੱਖ ਸਿੱਖ ਆਬਾਦੀ ਦਾ ਸਮਰਥਨ ਪ੍ਰਾਪਤ ਕਰਨ ਦੀ ਹੈ।
ਨਵੀਂ ਦਿੱਲੀ: 'ਸਿੱਖਸ ਫਾਰ ਜਸਟਿਸ' ਬਾਰੇ ਨਵਾਂ ਖੁਲਾਸਾ ਹੋਇਆ ਹੈ ਕਿ ਹੁਣ ਉਹ ਜੰਮੂ-ਕਸ਼ਮੀਰ 'ਚ ਆਪਣਾ ਪੈਰ ਧਰਾਵਾ ਕਰ ਰਿਹਾ ਹੈ। ਖੁਫੀਆ ਰਿਪੋਰਟਾਂ ਮੁਤਾਬਕ ਸੰਗਠਨ ਨੇ ਹਾਲ ਹੀ 'ਚ ਘਾਟੀ 'ਚ ਰਹਿ ਰਹੇ ਸਿੱਖਾਂ ਤੋਂ ਇਸ ਦੇ ਆਨਲਾਈਨ 'ਰੈਫਰੰਡਮ 2020' ਨੂੰ ਸਮਰਥਨ ਦੇਣ ਲਈ ਕਿਹਾ ਹੈ।
ਪੰਜਾਬ ਤੇ ਦਿੱਲੀ 'ਚ ਰੈਫਰੰਡਮ 2020 ਵੋਟਰ ਰਜਿਸਟ੍ਰੇਸ਼ਨ ਲਈ ਸਮਰਥਨ ਪ੍ਰਾਪਤ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਐਸਐਫਜੇ ਦਾ ਅਗਲਾ ਨਿਸ਼ਾਨਾ ਜੰਮੂ-ਕਸ਼ਮੀਰ ਹੈ। ਜਿੱਥੇ ਉਹ 26 ਜੁਲਾਈ ਤੋਂ ਗੈਰ ਕਾਨੂੰਨੀ ਅਭਿਆਨ ਲਈ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰ ਰਿਹਾ ਹੈ।
ਖੁਫੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਸ ਗਰੁੱਪ ਨੇ ਘਾਟੀ 'ਚ ਕਸ਼ਮੀਰੀਆਂ ਨੂੰ ਜੰਮੂ-ਕਸ਼ਮੀਰ 'ਚ 26 ਜੁਲਾਈ ਨੂੰ ਵੋਟਰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। SFJ ਦੀ ਕੋਸ਼ਿਸ਼ ਜੰਮੂ ਕਸ਼ਮੀਰ 'ਚ ਕਰੀਬ ਤਿੰਨ ਲੱਖ ਸਿੱਖ ਆਬਾਦੀ ਦਾ ਸਮਰਥਨ ਪ੍ਰਾਪਤ ਕਰਨ ਦੀ ਹੈ।
SFJ ਮੁਖੀ ਗੁਰਪਤਵੰਤ ਪੰਨੂ ਨੇ ਦਾਅਵਾ ਕੀਤਾ ਸੀ ਕਿ ਜੰਮੂ-ਕਸ਼ਮੀਰ 'ਚ ਪੰਜਾਬ ਦੀ ਆਜ਼ਾਦੀ ਲਈ ਸ਼੍ਰੀਨਗਰ 'ਚ ਗੁਰਦੁਆਰਾ ਚੌਥੀ ਪਾਤਸ਼ਾਹੀ ਤੇ ਜੰਮੂ 'ਚ ਗੁਰਦੁਆਰਾ ਸਿੰਬਲ ਕੈਂਪ 'ਚ ਅਰਦਾਸ ਉਪਰੰਤ 26 ਜੁਲਾਈ ਨੂੰ ਵੋਟਰ ਰਜਿਸਟ੍ਰੇਸ਼ਨ ਕਰਨ ਦੀ ਯੋਜਨਾ ਬਣਾਈ ਹੈ।
ਵਿਆਹ ਕਰਵਾਉਣ ਲਈ ਪ੍ਰੇਮੀ ਦੇ ਘਰ ਅੱਗੇ ਕੁੜੀ ਨੇ ਲਾਇਆ ਧਰਨਾਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ