ਪੜਚੋਲ ਕਰੋ

ਸਰਕਾਰ ਨੇ ਅਧਿਆਪਕਾਂ ਦੀ ਗਰਦਨ 'ਤੇ ਤਲਵਾਰ ਲਟਕਾਈ, ਪੰਜ ਦਿਨ ਦੀ ਡੈੱਡਲਾਈਨ

ਰਵੀ ਇੰਦਰ ਸਿੰਘ ਚੰਡੀਗੜ੍ਹ: ਆਪਣੀ ਈਨ ਮਨਵਾਉਣ ਤੇ ਠੇਕਾ ਆਧਾਰਤ ਪ੍ਰਣਾਲੀ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਪੱਕੀ ਨੌਕਰੀ ਦੇਣ ਲਈ ਸਰਕਾਰ ਨੇ ਨਵੀਂ ਜੁਗਤ ਲੱਭੀ ਹੈ। ਹੁਣ ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਘੱਟ ਤਨਖ਼ਾਹ 'ਤੇ ਪੱਕੀ ਨੌਕਰੀ ਹਾਸਲ ਕਰਨ ਲਈ ਅੰਤਮ ਤਾਰੀਖ਼ ਤੈਅ ਕਰ ਦਿੱਤੀ ਹੈ। ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟ੍ਰੀਆ ਮਾਧਿਅਮਿਕ ਸਿਕਸ਼ਾ ਅਭਿਆਨ (ਰਮਸਾ) ਸਕੀਮਾਂ ਤਹਿਤ ਭਰਤੀ ਹੋਏ ਤੇ 40-40 ਹਜ਼ਾਰ ਤਨਖ਼ਾਹਾਂ ਲੈ ਰਹੇ ਕੱਚੇ ਅਧਿਆਪਕਾਂ ਨੂੰ 15,300 ਰੁਪਏ 'ਤੇ ਪੱਕੇ ਹੋਣ ਲਈ ਸਿਰਫ਼ ਹਫ਼ਤੇ ਦਾ ਸਮਾਂ ਦਿੱਤਾ ਹੈ, ਜਿਸ ਵਿੱਚ ਪੰਜ ਦਿਨ ਬਾਕੀ ਬਚੇ ਹਨ। ਆਨਲਾਈਨ ਪੋਰਟਲ 'ਤੇ ਪੱਕੀ ਨੌਕਰੀ ਲਈ ਆਪਣੀ ਹੁਣ ਕੱਚੇ ਅਧਿਆਪਕਾਂ ਕੋਲ ਸਰਕਾਰ ਨੂੰ ਆਪਣੇ ਹੱਥ ਵੱਢ ਕੇ ਦੇਣ ਲਈ 30 ਨਵੰਬਰ ਤਕ ਦਾ ਸਮਾਂ ਬਚਿਆ ਹੈ। ਇਹ ਵੀ ਪੜ੍ਹੋ: ਤਨਖਾਹ ਕਟੌਤੀ ਖਿਲਾਫ ਅਧਿਆਪਕ ਲਿਆਉਣਗੇ ਸਰਕਾਰ ਦੇ ਨੱਕ 'ਚ ਦਮ ਬੀਤੀ ਨੌਂ ਅਕਤੂਬਰ ਨੂੰ ਸਿੱਖਿਆ ਵਿਭਾਗ ਨੇ ਪੱਕੀਆਂ ਨੌਕਰੀਆਂ ਲੈਣ ਲਈ ਇਹ 15 ਦਿਨਾਂ ਲਈ ਇਹ ਪੋਰਟਲ ਖੋਲ੍ਹਿਆ ਸੀ ਤੇ ਫਿਰ ਇੱਕ ਹਫ਼ਤੇ ਦੇ ਵਕਫ਼ੇ ਤੋਂ ਬਾਅਦ ਬੰਦ ਹੋਣ ਦੀ ਮਿਤੀ ਨੂੰ 18 ਨਵੰਬਰ ਤਕ ਵਧਾ ਦਿੱਤਾ ਗਿਆ ਸੀ। ਹੁਣ ਸਰਕਾਰ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋਏ ਅਧਿਆਪਕਾਂ ਲਈ ਬੀਤੇ ਸ਼ਨੀਵਾਰ ਤੋਂ ਇਹ ਪੋਰਟਲ ਖੋਲ੍ਹਿਆ ਗਿਆ ਹੈ ਜੋ 30 ਤਾਰੀਖ਼ ਤਕ ਜਾਰੀ ਰਹੇਗਾ। ਸਰਕਾਰ ਦਾ ਐਲਾਨ ਹੈ ਕਿ ਇਸ ਤੋਂ ਬਾਅਦ ਈਨ ਨਾ ਮੰਨਣ ਵਾਲੇ ਭਾਵ ਘੱਟ ਤਨਖ਼ਾਹ ਨਾ ਮਨਜ਼ੂਰ ਕਰਨ ਵਾਲੇ ਅਧਿਆਪਕਾਂ ਲਈ ਮੌਜੂਦਾ ਠੇਕਾ ਆਧਾਰਤ ਪ੍ਰਣਾਲੀ ਤਹਿਤ ਹੀ ਕੰਮ ਕਰਨਾ ਪਵੇਗਾ। ਸਬੰਧਤ ਖ਼ਬਰ: ਸਿੱਖਿਆ ਮੰਤਰੀ ਸੋਨੀ ਦਾ ਫਿਰ ਦਾਅਵਾ, ਅਧਿਆਪਕ ਤਨਖਾਹ ਕਟੌਤੀ ਲਈ ਰਾਜ਼ੀ! ਸਿੱਖਿਆ ਵਿਭਾਗ ਮੁਤਾਬਕ 8,886 ਐਸਐਸਏ-ਰਮਸਾ ਅਧਿਆਪਕਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਜਣੇ ਪੱਕੀ ਨੌਕਰੀ ਲਈ ਹਾਂ ਕਰ ਚੁੱਕੇ ਹਨ ਤੇ ਬਾਕੀ ਵੀ ਤਿਆਰ ਹਨ। ਹਾਲਾਂਕਿ, ਅਧਿਆਪਕ ਯੂਨੀਅਨਾਂ ਮੁਤਾਬਕ ਸਰਕਾਰ ਦੇ ਇਹ ਦਾਅਵੇ ਖੋਖਲੇ ਹਨ ਤੇ ਅਸਲ ਵਿੱਚ ਇੰਨੇ ਅਧਿਆਪਕਾਂ ਨੇ ਸਰਕਾਰ ਦੀ ਸ਼ਰਤ ਨਹੀਂ ਮੰਨੀ। ਸਰਕਾਰ ਇਨ੍ਹਾਂ ਨੂੰ ਇਸੇ ਸਾਲ ਪਹਿਲੀ ਅਪਰੈਲ ਤੋਂ ਪੱਕਾ ਕਰੇਗੀ ਪਰ ਇਨ੍ਹਾਂ ਨੂੰ ਪੂਰੇ ਭੱਤੇ ਤੇ ਬਣਦੀ ਤਨਖ਼ਾਹ ਤਿੰਨ ਸਾਲਾਂ ਬਾਅਦ ਹੀ ਮਿਲਣ ਲੱਗੇਗੀ। ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਫੈਸਲੇ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਅਧਿਆਪਕ ਕੇਂਦਰ ਤੇ ਸੂਬਾ ਸਰਕਾਰਾਂ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਕੇਂਦਰ ਦੀ ਘਟਦੀ ਤੇ ਸੂਬਾ ਸਰਕਾਰ ਦੀ ਹਿੱਸੇਦਾਰੀ ਕਾਰਨ ਅਧਿਆਪਕਾਂ ਤੇ ਐਸਐਸਏ-ਰਮਸਾ ਪ੍ਰਾਜੈਕਟਾਂ ਦੀ ਥਾਂ ਹੋਰ ਨਵੇਂ ਸਿੱਖਿਆ ਪ੍ਰਾਜੈਕਟਾਂ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਤੌਖ਼ਲੇ ਹਨ। ਉੱਪਰੋਂ, ਰਿਕਾਰਡਤੋੜ ਇਕੱਠ ਕਰ ਧਰਨੇ ਦੇਣ ਅਤੇ ਮਰਨ ਵਰਤ ਅਸਫ਼ਲ ਹੋਣ ਤੋਂ ਬਾਅਦ ਅਤੇ ਵਿਭਾਗ ਦੀਆਂ ਅਨੁਸ਼ਾਸਨੀ ਕਾਰਵਾਈਆਂ, ਬੇਵਜ੍ਹਾ ਮੁਅੱਤਲੀਆਂ ਤੇ ਬਦਲੀਆਂ ਕਾਰਨ ਇਨ੍ਹਾਂ ਅਧਿਆਪਕ ਦੇ ਸੰਘਰਸ਼ਸ਼ੀਲ ਕਦਮ ਡੋਲ ਗਏ ਹਨ। ਅਧਿਆਪਕ ਵੱਖ-ਵੱਖ ਮਜਬੂਰੀਆਂ ਕਰਕੇ ਸਰਕਾਰ ਦੀ ਘੱਟ ਤਨਖ਼ਾਹ ਦੀ ਪੇਸ਼ਕਸ਼ ਨੂੰ ਮੰਨ ਰਹੇ ਹਨ। ਹੁਣ ਸਰਕਾਰ ਨੇ ਇਸੇ ਗੱਲ ਦਾ ਲਾਹਾ ਲੈਣ ਲਈ ਉਨ੍ਹਾਂ ਦੀ ਗਰਦਨ 'ਤੇ ਤਲਵਾਰ ਲਟਕਾ ਦਿੱਤੀ ਹੈ। ਸਬੰਧਤ ਖ਼ਬਰ: ਠੇਕੇ 'ਤੇ ਭਰਤੀ ਅਧਿਆਪਕ ਮੰਤਰੀਆਂ ਨੂੰ ਸੌਂਪਣ ਪੁੱਜੇ ਆਪਣੇ ਬੱਚੇ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
Bhuvneshwar Stampede: ਹਾਥਰਸ ਤੋਂ ਬਾਅਦ ਪੁਰੀ 'ਚ ਮਚੀ ਭਗਦੜ, 400 ਸ਼ਰਧਾਲੂ ਜ਼ਖ਼ਮੀ, ਇੱਕ ਦੀ ਮੌਤ
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
ਬੱਚਿਆਂ ਦੇ ਹੱਥ 'ਚ ਹਮੇਸ਼ਾ ਰਹਿੰਦਾ ਫੋਨ ਤਾਂ ਜ਼ਰੂਰ ਸਮਝਾਓ ਆਹ ਗੱਲਾਂ, ਨਹੀਂ ਤਾਂ...
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Jensen Huang: ਕਦੇ ਟਾਇਲਟ ਸਾਫ ਕਰਦਾ ਸੀ ਹੁਣ ਖਰਬਾਂ ਰੁਪਏ ਦੀ ਕੰਪਨੀ ਦਾ ਮਾਲਕ, ਕਰਮਚਾਰੀਆਂ ਨੂੰ ਦਿੱਤਾ ਖਾਸ ਸੰਦੇਸ਼
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
Health News: ਦੁੱਧ 'ਚ ਮਿਲਾ ਕੇ ਪੀਓ ਇਹ ਛੋਟੀ ਜਿਹੀ ਚੀਜ਼, ਸ਼ੂਗਰ ਤੋਂ ਲੈ ਕੇ ਕੋਲੈਸਟ੍ਰੋਲ ਤੱਕ ਸਭ ਕੁੱਝ ਰਹੇਗਾ ਕੰਟਰੋਲ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Embed widget