ਭਾਜਪਾ ਦੇ ਗੜ੍ਹ 'ਚ ਆਪ ਦੀ ਸੰਨ੍ਹਮਾਰੀ ! ਸਵਰਨ ਸਲਾਰੀਆ ਪਾਰਟੀ 'ਚ ਹੋਏ ਸ਼ਾਮਲ
ਗੁਰਦਾਸਪੁਰ ਹਲਕੇ ‘ਚ ਤਕੜਾ ਹੋਇਆ AAP ਦਾ ਪਰਿਵਾਰ, ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ ਨੇ ਭਗਵੰਤ ਮਾਨ ਦੀ ਅਗਵਾਈ ‘ਚ ਫੜਿਆ AAP ਦਾ ਪੱਲਾ,ਪਾਰਟੀ ਵੱਲੋਂ ਸਲਾਰੀਆ ਨੂੰ ‘ਜੀ ਆਇਆ ਨੂੰ’..
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇੱਥੋਂ ਦੇ ਲੀਡਰ ਸਵਰਨ ਸਲਾਰੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ।
ਗੁਰਦਾਸਪੁਰ ਹਲਕੇ ‘ਚ ਤਕੜਾ ਹੋਇਆ AAP ਦਾ ਪਰਿਵਾਰ, ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ ਨੇ ਭਗਵੰਤ ਮਾਨ ਦੀ ਅਗਵਾਈ ‘ਚ ਫੜਿਆ AAP ਦਾ ਪੱਲਾ,ਪਾਰਟੀ ਵੱਲੋਂ ਸਲਾਰੀਆ ਨੂੰ ‘ਜੀ ਆਇਆ ਨੂੰ’..
#Punjab - ਗੁਰਦਾਸਪੁਰ ਹਲਕੇ ‘ਚ ਤਕੜਾ ਹੋਇਆ AAP ਦਾ ਪਰਿਵਾਰ
— AAP Punjab (@AAPPunjab) May 13, 2024
ਗੁਰਦਾਸਪੁਰ ਹਲਕੇ ਦੇ ਉੱਘੇ ਸਮਾਜਸੇਵੀ ਸਵਰਨ ਸਲਾਰੀਆ ਜੀ ਨੇ CM @BhagwantMann ਜੀ ਦੀ ਅਗਵਾਈ ‘ਚ ਫੜਿਆ AAP ਦਾ ਪੱਲਾ
ਪਾਰਟੀ ਵੱਲੋਂ ਸਲਾਰੀਆ ਜੀ ਨੂੰ ‘ਜੀ ਆਇਆ ਨੂੰ’.. pic.twitter.com/K0aEVSmt1U
ਜ਼ਿਕਰ ਕਰ ਦਈਏ ਕਿ ਗੁਰਦਾਪੁਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰ ਸਵਰਨ ਸਲਾਰੀਆ ਨਰਾਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਵੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਕਿਸ ਪਾਰਟੀ ਵੱਲੋਂ ਚੋਣ ਲੜਨਗੇ ਇਸ ਸਬੰਧੀ ਉਨ੍ਹਾਂ ਨੇ ਇਸ ਵੇਲੇ ਕੋਈ ਐਲਾਨ ਨਹੀਂ ਕੀਤਾ ਸੀ। ਜ਼ਿਕਰ ਕਰ ਦਈਏ ਕਿ ਕੁਝ ਦਿਨ ਪਹਿਲਾਂ ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ ਗਈ ਤਾਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਭਾਜਪਾ ਦੇ ਨੇਤਾ ਸਵਰਨ ਸਲਾਰੀਆ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅਜੇ ਤੱਕ ਉਨ੍ਹਾਂ ਨੇ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਦੱਸਿਆ ਸੀ ਕਿ ਉਹ ਕਿਸ ਪਾਰਟੀ ਵੱਲੋਂ ਚੋਣ ਲੜਨਗੇ ਪਰ ਉਨ੍ਹਾਂ ਨੇ ਇਹ ਐਲਾਨ ਜ਼ਰੂਰ ਕਰ ਦਿੱਤਾ ਸੀ ਕਿ ਉਹ ਲੋਕ ਸਭਾ ਚੋਣ ਗੁਰਦਾਸਪੁਰ ਹਲਕੇ ਤੋਂ ਜ਼ਰੂਰ ਲੜਨਗੇ। ਹੁਣ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਨਾਲ ਮਜਬੂਤੀ ਮਿਲੇਗੀ। ਹਾਲਾਂਕਿ ਕਿੰਨਾ ਕੁ ਫ਼ਾਇਦਾ ਹੋਇਆ ਹੈ ਇਹ ਤਾਂ 4 ਜੂਨ ਨੂੰ ਸਾਫ਼ ਹੋ ਜਾਵੇਗਾ।