ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦੇਖਣਗੇ ਚੰਦਰਯਾਨ-3 ਦੀ ਲਾਂਚਿੰਗ, 40 ਬੱਚੇ ਹੋਏ ਰਵਾਨਾ
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ SOE ਦੇ 40 ਵਿਦਿਆਰਥੀ ਚੰਦਰਯਾਨ3 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਰਹੇ ਹਨ। ਇਸ 3 ਦਿਨ ਦੀ ਯਾਤਰਾ 'ਤੇ ਉਹ ਪੂਰੀ ਸੁਵਿਧਾ ਵੀ ਦੇਖਣਗੇ ਅਤੇ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਤਰੱਕੀ ਬਾਰੇ ਜਾਣਨਗੇ।
Punjab Students Chandrayaan: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਸ੍ਰੀਹਰੀਕੋਟਾ ਤੋਂ ਚੰਦਰਯਾਨ 3 ਦੀ ਲਾਂਚਿੰਗ ਦੇ ਗਵਾਹ ਹੋਣਗੇ। ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਇਸ ਮੌਕੇ ਨੂੰ ਦੇਖਣ ਲਈ ਸ੍ਰੀਹਰੀਕੋਟਾ ਗਏ ਹਨ। ਉਨ੍ਹਾਂ ਨੂੰ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਭੇਜਿਆ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਕਿ ਟੀਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਲ ਹਨ। ਇਹ 3 ਦਿਨ ਉੱਥੇ ਰਹਿਣਗੇ। ਇਸ ਦੇ ਨਾਲ ਹੀ ਸ੍ਰੀਹਰੀਕੋਟਾ ਵਿੱਚ ਹੋਣ ਵਾਲੇ ਪੁਲਾੜ ਅਧਿਐਨ ਬਾਰੇ ਵੀ ਜਾਣਨਗੇ। ਵਿਦਿਆਰਥੀਆਂ ਲਈ ਵੀ ਇਹ ਇੱਕ ਨਵਾਂ ਅਨੁਭਵ ਹੋਵੇਗਾ।
Envisaging vision of Hon’ble CM @BhagwantMann Ji to provide the best learning experience for the students of School Of Eminence (SOE).
— Harjot Singh Bains (@harjotbains) July 13, 2023
40 students of SOE from various districts of Punjab are taking off for Sriharikota to witness the launch of #Chandrayaan3.
On this 3 day trip,… pic.twitter.com/r21ItTwruV
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ SOE ਦੇ 40 ਵਿਦਿਆਰਥੀ ਚੰਦਰਯਾਨ3 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਰਹੇ ਹਨ। ਇਸ 3 ਦਿਨ ਦੀ ਯਾਤਰਾ 'ਤੇ ਉਹ ਪੂਰੀ ਸੁਵਿਧਾ ਵੀ ਦੇਖਣਗੇ ਅਤੇ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਤਰੱਕੀ ਬਾਰੇ ਜਾਗਰੂਕ ਹੋਣਗੇ
ਦੱਸ ਦਈਏ ਕਿ ਇੱਕ ਵਾਰ ਫਿਰ ਭਾਰਤ ਪੁਲਾੜ ਦੀ ਦੁਨੀਆ ਵਿੱਚ ਆਪਣੀ ਸ਼ਾਨ ਬਣਾਉਣ ਲਈ ਤਿਆਰ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸਰੋ ਦਾ 'ਬਾਹੂਬਲੀ' ਰਾਕੇਟ LVM-3 14 ਜੁਲਾਈ ਨੂੰ ਚੰਦਰਯਾਨ-3 ਨੂੰ ਅਸਮਾਨ 'ਚ ਲੈ ਜਾਵੇਗਾ। ਇਸ ਦੇ ਨਾਲ ਹੀ ਇਹ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਵੀ ਚੰਨ 'ਤੇ ਲੈ ਕੇ ਜਾਵੇਗਾ। ਇਸਰੋ ਦੇ ਮੁਤਾਬਕ ਚੰਦਰਯਾਨ-3 ਦਾ ਲੈਂਡਰ 23 ਜਾਂ 24 ਅਗਸਤ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਕਰ ਸਕਦਾ ਹੈ। ਹਾਲਾਂਕਿ ਪਿਛਲੇ ਮਿਸ਼ਨ ਵਿੱਚ ਕਰੈਸ਼ ਲੈਂਡਿੰਗ ਹੋਈ ਸੀ, ਪੁਲਾੜ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।