ਪੜਚੋਲ ਕਰੋ

ਸੂਫੀ ਗਾਇਕ ਸਤਿੰਦਰ ਸਰਤਾਜ ਲਈ ਖੜ੍ਹੀ ਹੋਈ ਮੁਸੀਬਤ, ਪੰਜਾਬ 'ਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਅਦਾਲਤ ਨੇ ਕੀਤਾ ਤਲਬ, ਇਸ ਦਿਨ ਹੋਏਗੀ ਸੁਣਵਾਈ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਮੁਸੀਬਤ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਇੱਕ ਸ਼ੋਅ ਕੀਤਾ ਜਾਣਾ ਸੀ ਜਿਸ ਦੀਆਂ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਨੇ, ਹੁਣ ਕੋਰਟ...

Satinder Sartaaj News: ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ (Satinder Sartaaj) ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਹ ਪੰਜਾਬ ਦੇ ਕਪੂਰਥਲਾ 'ਚ ਸ਼ੋਅ ਕਰਨ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਸਰਤਾਜ ਨੂੰ ਜ਼ਿਲ੍ਹਾ ਅਦਾਲਤ ਕਪੂਰਥਲਾ (kapurthala) ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ। ਸਤਿੰਦਰ ਸਰਤਾਜ ਖਿਲਾਫ ਇਹ ਸੰਮਨ ਕਪੂਰਥਲਾ ਦੇ ਸੀਨੀਅਰ ਵਕੀਲ ਅਤੇ ਖਿਡਾਰੀ ਐਸਐਸ ਮੱਲੀ ਦੀ ਪਟੀਸ਼ਨ 'ਤੇ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ : ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਕਰੋੜਾਂ ਦੀ ਜਾਇਦਾਦ ਦੀ ਮਾਲਕਣ, ਮਨਪ੍ਰੀਤ ਬਾਦਲ ਤੇ ਡਿੰਪੀ ਢਿੱਲੋਂ ਬਹੁਤ ਪਿੱਛੇ

ਐਸਐਸ ਮੱਲੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਗਾਇਕ ਸਤਿੰਦਰ ਸਰਤਾਜ ਦਾ 10 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਦੀ ਗਰਾਊਂਡ ਵਿੱਚ ਸ਼ੋਅ ਹੋ ਰਿਹਾ ਹੈ। ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵੀ ਵਿਕ ਚੁੱਕੀਆਂ ਹਨ। ਅਜਿਹੇ ਵਿੱਚ ਸਰਤਾਜ ਵੱਲੋਂ ਸਟੇਡੀਅਮ ਨੂੰ ਵਪਾਰਿਕ ਵਜੋਂ ਵਰਤਿਆ ਜਾ ਰਿਹਾ ਹੈ।

ਮੱਲੀ ਨੇ ਪਟੀਸ਼ਨ 'ਚ ਕਿਹਾ ਕਿ ਉਹ ਰੋਜ਼ਾਨਾ ਅਭਿਆਸ ਅਤੇ ਯੋਗਾ ਲਈ ਸਟੇਡੀਅਮ ਜਾਂਦਾ ਹੈ। ਸਟੇਡੀਅਮ ਵਿੱਚ ਹਾਕੀ ਗਰਾਊਂਡ ’ਤੇ ਰੋਜ਼ਾਨਾ ਕਈ ਖਿਡਾਰੀ ਅਭਿਆਸ ਕਰਨ ਆਉਂਦੇ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ ਹੋਰ ਕੋਈ ਗਰਾਊਂਡ ਨਹੀਂ ਹੈ, ਜਿਸ ਕਾਰਨ ਰੋਜ਼ਾਨਾ ਅਭਿਆਸ ਕਰਨ ਵਾਲਿਆਂ ਲਈ ਵੱਡੀ ਸਮੱਸਿਆ ਹੋਵੇਗੀ। ਉਕਤ ਗਰਾਊਂਡ ਨੂੰ ਸਰਕਾਰੀ ਫੰਡਾਂ ਨਾਲ ਲੱਖਾਂ ਰੁਪਏ ਖਰਚ ਕੇ ਬਣਾਇਆ ਗਿਆ ਹੈ। ਅਜਿਹੇ 'ਚ 10 ਨਵੰਬਰ ਨੂੰ ਹੋਣ ਵਾਲੇ ਸਰਤਾਜ ਦੇ ਸ਼ੋਅ ਕਾਰਨ ਜਿੱਥੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਉਨ੍ਹਾਂ ਦੀ ਰੋਜ਼ਾਨਾ ਦੀ ਪ੍ਰੈਕਟਿਸ 'ਚ ਵੀ ਵਿਘਨ ਪਵੇਗਾ।

ਇਸ ਕੇਸ ਵਿੱਚ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੀ ਕੰਪਨੀ ਫਿਰਦੋਸ ਪ੍ਰੋਡਕਸ਼ਨ, ਸਕੱਤਰ ਪੰਜਾਬ ਸਰਕਾਰ, ਡਾਇਰੈਕਟਰ ਸਪੋਰਟਸ ਪੰਜਾਬ, ਡੀਸੀ ਕਪੂਰਥਲਾ, ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਖੇਡ ਅਫਸਰ, ਐਸਐਸਪੀ ਕਪੂਰਥਲਾ, ਐਸਪੀ ਟਰੈਫਿਕ, ਸੁਰੱਖਿਆ ਇੰਚਾਰਜ ਕਪੂਰਥਲਾ ਨੂੰ ਵੀ ਧਿਰ ਬਣਾਇਆ ਗਿਆ ਹੈ। 

ਸਟੇਡੀਅਮ ਵਪਾਰਕ ਸਮਾਗਮਾਂ ਲਈ ਨਹੀਂ ਹੈ

ਪਟੀਸ਼ਨਕਰਤਾ ਐਸਐਸ ਮੱਲੀ ਨੇ ਕਿਹਾ ਕਿ ਕਪੂਰਥਲਾ ਵਿੱਚ ਸਿਰਫ਼ ਗੁਰੂ ਨਾਨਕ ਸਟੇਡੀਅਮ ਹੈ ਜੋ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਸੀ। ਇਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਨਾਲ ਸਬੰਧਤ ਪ੍ਰੋਗਰਾਮ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਨਿਯਮਾਂ ਮੁਤਾਬਕ ਜੇਕਰ ਕੋਈ ਸਟੇਡੀਅਮ 'ਚ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਲੋਕ ਭਲਾਈ ਪ੍ਰੋਗਰਾਮ ਲਈ ਕਿਰਾਏ 'ਤੇ ਦਿੱਤਾ ਜਾ ਸਕਦਾ ਹੈ ਨਾ ਕਿ ਕਿਸੇ ਵਪਾਰਕ ਪ੍ਰੋਗਰਾਮ ਲਈ।

ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਸਮੁੱਚੇ ਸੰਕਲਪ ਦੀ ਫਾਈਲ ਤਿਆਰ ਕਰਕੇ ਡਾਇਰੈਕਟਰ ਸਪੋਰਟਸ ਨੂੰ ਭੇਜ ਦਿੱਤੀ ਗਈ ਹੈ, ਉਥੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਅਜਿਹੇ ਪ੍ਰੋਗਰਾਮਾਂ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਖੇਡ ਕੌਂਸਲ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਸਿਰਫ ਆਪਣੀ ਕਮੇਟੀ ਹੀ ਸੋਚਦੀ ਹੈ, ਜਿਸ ਦੇ ਚੇਅਰਮੈਨ ਸੀ.ਐਮ ਮਾਨ ਖੁਦ ਹਨ।

ਫੀਸਦੀ ਟਿਕਟਾਂ ਵਿਕ ਚੁੱਕੀਆਂ

ਡੀਸੀ ਕਪੂਰਥਲਾ ਅਨੁਸਾਰ ਉਨ੍ਹਾਂ ਕੋਲ ਇਜਾਜ਼ਤ ਲਈ ਅਰਜ਼ੀ ਆਈ ਸੀ। ਜਿਸ ਨੂੰ NOC ਲਈ ਸਬੰਧਤ ਵਿਭਾਗਾਂ ਨੂੰ ਭੇਜ ਦਿੱਤਾ ਗਿਆ ਹੈ। ਪਰ ਹੁਣ ਤੱਕ ਉਨ੍ਹਾਂ ਵੱਲੋਂ ਕੋਈ ਮਨਜ਼ੂਰੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸਰਤਾਜ ਦੇ ਇਸ ਸ਼ੋਅ ਦੀਆਂ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ। ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Advertisement
ABP Premium

ਵੀਡੀਓਜ਼

ਆਪ ਦੇ ਪ੍ਰਿਤਪਾਲ ਸ਼ਰਮਾ ਨੇ CM Mann ਤੇ ਰਾਜਾ ਵੜਿੰਗ ਦੀ ਯਾਰੀ ਦੇ ਖੋਲੇ ਰਾਜ..ਪੰਜਾਬ ਦੀਆਂ ਸੜਕਾਂ 'ਤੇ ਹੋਇਆ ਚੱਕਾ ਜਾਮ, ਕਿਸਾਨਾਂ ਨੇ ਲਾਇਆ ਧਰਨਾDiwali 2024 | ਸੋਨੇ 'ਤੇ ਚਾਂਦੀ ਦੀਆਂ ਕੀਮਤਾਂ ਵੱਧਣ ਦੇ ਬਾਵਜੂਦ ਚਾਂਦੀ ਦੀਆਂ ਇਹ  ਚੀਜ਼ਾਂ ਦੀ ਵਧੀ ਮੰਗ | Dhanterasਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਖੁਲਾਸਾ, ਪੰਥ ਵਿਰੋਧੀ ਤਾਕਤਾਂ ਅਪਣਾ ਰਹੀਆਂ ਗਲਤ ਹਥਕੰਡੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: ਭਾਜਪਾ ਲੀਡਰ ਦੀ ਵਿਵਾਦਤ ਟਿੱਪਣੀ, ਕਿਹਾ-ਨਹੀਂ ਬਚੇਗੀ ਗੁਰਦੁਆਰਾ ਕਮੇਟੀ, SGPC ਛੇਤੀ ਹੀ ਬਣ ਜਾਵੇਗੀ ਸ਼੍ਰੋਮਣੀ ਕ੍ਰਿਸ਼ਚਨ ਕਮੇਟੀ
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Punjab News: 3 ਸਾਲਾਂ ਬਾਅਦ ਦਿਸਿਆ 'ਪੰਜਾਬ ਦਾ ਕੈਪਟਨ', ਮੰਡੀ ‘ਚ ਜਾ ਕੇ ਕਿਸਾਨਾਂ ਤੋਂ ਸੁਣੀਆਂ ਮੁਸ਼ਕਿਲਾਂ,ਕਿਹਾ-ਮੇਰੀ ਸਰਕਾਰ ਵੇਲੇ ਨਹੀਂ ਆਈ ਕੋਈ ਦਿੱਕਤ, ਹੁਣ ਕਿਉਂ....
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Diwali 2024 Sale: ਮਹਿੰਗੇ ਲੈਪਟਾਪ ਮਿਲ ਰਹੇ ਸਸਤੇ, ਦੀਵਾਲੀ 'ਤੇ ਧੜੱਲੇ ਨਾਲ ਡਿੱਗੀਆਂ ਕੀਮਤਾਂ, ਇੱਥੇ ਜਾਣੋ ਸਸਤੇ ਰੇਟ
Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਪਿੱਛੇ ਬੀਜੇਪੀ ਦੀ ਰਣਨੀਤੀ? ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀ ਰੋਲ?
Paddy Lifting Dispute: ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ, ਸੜਕਾਂ 'ਤੇ ਲੱਗਣਗੇ ਵੱਡੇ ਜਾਮ
Paddy Lifting Dispute: ਅੱਜ ਸੋਚ-ਸਮਝ ਕੇ ਨਿਕਲਿਓ ਘਰੋਂ ਬਾਹਰ, ਸੜਕਾਂ 'ਤੇ ਲੱਗਣਗੇ ਵੱਡੇ ਜਾਮ
ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ
ਲਾਰੇਂਸ ਦਾ ਭਰਾ ਅਨਮੋਲ ਬਿਸ਼ਨੋਈ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, NIA ਨੇ ਐਲਾਨਿਆ 10 ਲੱਖ ਦਾ ਇਨਾਮ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
ਵਿਧਾਨ ਸਭਾ ਉਪ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੋਹਨ ਸਿੰਘ ਭਰਨਗੇ ਨਾਮਜ਼ਦਗੀ
Embed widget