ਪੜਚੋਲ ਕਰੋ
ਸੁਖਬੀਰ ਤੇ ਬੈਂਸ ਦੀ ਵਿਧਾਨ ਸਭਾ 'ਚ ਲੱਗੇਗੀ ਕਲਾਸ

ਚੰਡੀਗੜ੍ਹ: ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ 6 ਫਰਵਰੀ ਨੂੰ ਤਲਬ ਕੀਤਾ ਹੈ। ਦੋਹਾਂ ਖ਼ਿਲਾਫ਼ ਸਪੀਕਰ ਵਿਰੁੱਧ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਗ਼ਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਹੈ। ਦੋਵਾਂ ਨੇ ਸਪੀਕਰ ਖ਼ਿਲਾਫ ਕਥਿਤ ਭੱਦੀ ਸ਼ਬਦਾਵਾਲੀ ਦੀ ਵਰਤੋਂ ਕੀਤੀ ਹੈ। ਵਿਧਾਨ ਸਭਾ ਬਜਟ ਇਜਲਾਸ ਦੌਰਾਨ ਵਿਧਾਨ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਰਾਣਾ ਕੇਪੀ ਸਿੰਘ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਵਿਰੋਧੀ ਧਿਰਾਂ ਸਰਕਾਰ 'ਤੇ ਇਹ ਇਲਜ਼ਾਮ ਲਾ ਰਹੀਆਂ ਸਨ ਕਿ ਲੋਕਾਂ ਦੇ ਮੁੱਦਿਆਂ ਬਾਰੇ ਵਿਧਾਨ ਸਭਾ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ। ਸਪੀਕਰ ਨੇ ਸਾਰੇ ਹੀ ਵਿਧਾਇਕਾਂ ਨੂੰ ਵਿਧਾਨ ਸਭਾ ਇਜਲਾਸ ਵਿੱਚੋਂ ਕਢਵਾ ਦਿੱਤਾ ਸੀ। ਜੂਨ 2017 ਨੂੰ ਇਹ ਇਜਲਾਸ ਹੋਇਆ ਸੀ ਜਿਸ ਵਿੱਚ ਬਹੁਤ ਜ਼ਿਆਦਾ ਹੰਗਾਮਾ ਹੋਇਆ ਸੀ। ਓਧਰ ਮਾਘੀ ਮੇਲੇ 'ਤੇ ਕੀਤੀ ਤਿੱਖੀ ਸਿਆਸੀ ਮਗਰੋਂ ਡਿਪਟੀ ਸਪੀਕਰ ਅਜੈਬ ਭੱਟੀ ਵੀ ਸੁਖਬੀਰ ਬਾਦਲ ਖ਼ਿਲਾਫ ਮਾਮਲਾ ਵਿਧਾਨ ਸਭਾ 'ਚ ਲੈ ਕੇ ਆਏ ਹਨ। ਭੱਟੀ ਨੇ ਆਖਿਆ ਹੈ ਕਿ ਉਹ ਸੁਖਬੀਰ ਬਾਦਲ ਖ਼ਿਲਾਫ਼ ਮਾਮਲਾ ਵਿਧਾਨ ਸਭਾ ਦੀ 'ਵਿਸ਼ੇਸ਼ ਅਧਿਕਾਰ ਕਮੇਟੀ' ਵਿੱਚ ਲਿਜਾਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















