SGPC ਦੀਆਂ ਆਈਆਂ ਚੋਣਾਂ ਤਾਂ ਸੁਖਬੀਰ ਬਾਦਲ ਨੇ ਬਦਲੇ ਸੁਰ, ਪੰਥ ਦੀ ਮਜ਼ਬੂਤੀ ਲਈ ਰੁੱਸੇ ਅਕਾਲੀਆਂ ਤੋਂ ਮੰਗੀ ਮੁਆਫ਼ੀ !
ਪਾਰਟੀ ਛੱਡ ਚੁੱਕੇ ਲੀਡਰਾਂ ਨੂੰ ਅਪੀਲ ਹੈ ਕਿ ਹਰ ਕੋਈ ਘਰ ਵਾਪਸ ਪਰਤ ਆਵੇ... ਕਿਉਂਕਿ ਮੈਂ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਮਜ਼ਬੂਤ ਹੋਵੇ, ਮਾਂ-ਬੋਲੀ ਪਾਰਟੀ ਮਜ਼ਬੂਤ ਹੋਵੇ, ਅਕਾਲੀ ਦਲ ਮਜ਼ਬੂਤ ਹੋਵੇ, ਖਾਲਸਾ ਪੰਥ ਮਜ਼ਬੂਤ ਹੋਵੇ, ਪੰਜਾਬ ਮਜ਼ਬੂਤ ਹੋਵੇ।
Punjab News: ਕੇਂਦਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਚੋਣਾਂ ਲਈ ਵੋਟਰ ਸੂਚੀ ਨੂੰ ਅਪਡੇਟ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ। ਬੀਬੀ ਜਗੀਰ ਕੌਰ ਦੀਆਂ ਬਾਗ਼ੀ ਸੁਰਾਂ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੁਰ ਵੀ ਬਦਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਸਾਰੇ ਨਾਰਾਜ਼ ਆਗੂਆਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੰਡੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਇਕਜੁੱਟ ਕਰਨ ਅਤੇ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਬਾਦਲ ਨੇ ਦੋ ਸ਼੍ਰੋਮਣੀ ਕਮੇਟੀ ਆਗੂਆਂ, ਪਾਇਲ ਤੋਂ ਹਰਪਾਲ ਸਿੰਘ ਜੱਲਾ ਅਤੇ ਅੰਬਾਲਾ ਤੋਂ ਅਮਰੀਕ ਸਿੰਘ ਜੈਨੀਤਪੁਰ, ਜੋ ਬੀਬੀ ਜਗੀਰ ਕੌਰ ਨਾਲ ਗਏ ਸਨ, ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਪਾਰਟੀ ਛੱਡ ਚੁੱਕੇ ਆਗੂਆਂ ਤੇ ਵਰਕਰਾਂ ਨੂੰ ਵੀ ਘਰ ਵਾਪਸੀ ਦੀ ਅਪੀਲ ਕੀਤੀ ਹੈ।
Pleased to welcome two SGPC members - S. Harpal Singh Jalla from Payal & S. Amrik Singh Janaitpur from Ambala to the party fold. While it's Jalla Ji's homecoming from BJP, Janaitpur Sahab had won the previous SGPC election as an Independent.
— Sukhbir Singh Badal (@officeofssbadal) June 8, 2023
The two members had supported Bibi… pic.twitter.com/YP6ePReSGH
ਸੁਖਬੀਰ ਬਾਦਲ ਨੇ ਕਿਹਾ- ਜੇਕਰ ਉਨ੍ਹਾਂ ਤੋਂ ਕੋਈ ਗ਼ਲਤੀ ਹੋਈ ਹੈ ਤਾਂ ਉਹ ਮੁਆਫੀ ਮੰਗਦੇ ਹਨ। ਪਾਰਟੀ ਛੱਡ ਚੁੱਕੇ ਲੀਡਰਾਂ ਨੂੰ ਅਪੀਲ ਹੈ ਕਿ ਹਰ ਕੋਈ ਘਰ ਵਾਪਸ ਪਰਤ ਆਵੇ... ਕਿਉਂਕਿ ਮੈਂ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਮਜ਼ਬੂਤ ਹੋਵੇ, ਮਾਂ-ਬੋਲੀ ਪਾਰਟੀ ਮਜ਼ਬੂਤ ਹੋਵੇ, ਅਕਾਲੀ ਦਲ ਮਜ਼ਬੂਤ ਹੋਵੇ, ਖਾਲਸਾ ਪੰਥ ਮਜ਼ਬੂਤ ਹੋਵੇ, ਪੰਜਾਬ ਮਜ਼ਬੂਤ ਹੋਵੇ। , ਪੰਜਾਬੀਅਤ ਮਜ਼ਬੂਤ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਹੈ ਜਿਸ ਨੇ ਬਾਦਲ ਸਾਬ੍ਹ ਦੀ ਅਗਵਾਈ ਵਿੱਚ ਧਰਮਾਂ ਨੂੰ ਇੱਕਜੁੱਟ ਕਰਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।