ਸੁਖਬੀਰ ਬਾਦਲ ਨੇ ਆਪਣੀਆਂ ਧੀਆਂ ਨਾਲ ਫੋਟੋਆਂ ਸ਼ੇਅਰ ਕਰ ਦਿੱਤੀਆਂ ਰਾਸ਼ਟਰੀ ਬੇਟੀ ਦਿਵਸ ਦੀਆਂ ਮੁਬਾਰਕਾਂ
।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮੌਕੇ ਸਭ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੀ ਬੇਟੀਆਂ ਨਾਲ ਨਜ਼ਰ ਆ ਰਹੇ ਹਨ।
ਚੰਡੀਗੜ੍ਹ: ਅੱਜ ਰਾਸ਼ਟਰੀ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮੌਕੇ ਸਭ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੀ ਬੇਟੀਆਂ ਨਾਲ ਨਜ਼ਰ ਆ ਰਹੇ ਹਨ।
ਸੁਖਬੀਰ ਬਾਦਲ ਨੇ ਲਿਖਿਆ, "ਰਾਸ਼ਟਰੀ ਬੇਟੀ ਦਿਵਸ ਦੀਆਂ ਸਭ ਨੂੰ ਬਹੁਤ ਮੁਬਾਰਕਾਂ। ਇੱਕ ਧੀ ਆਪਣੇ ਆਪ 'ਚ ਇੱਕ ਵਡਮੁੱਲਾ ਖਜ਼ਾਨਾ ਤੇ ਖੁਸ਼ੀਆਂ ਦਾ ਭੰਡਾਰ ਹੁੰਦੀ ਹੈ, ਅਤੇ ਆਪਣੀਆਂ ਧੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਸਾਨੂੰ ਉਨ੍ਹਾਂ ਪ੍ਰਤੀ ਹਰ ਭੂਮਿਕਾ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਹਰ ਧੀ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਸਫ਼ਲਤਾ ਲਈ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ।"
ਦੱਸ ਦਈਏ ਕਿ ਹਰ ਸਾਲ ਦੇ ਸਤੰਬਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਬੇਟੀ ਦਿਵਸ ਮਨਾਇਆ ਜਾਂਦਾ ਹੈ। ਬੇਟੀ ਦਿਵਸ ਮਨਾਉਣ ਪਿੱਛੇ ਮੁੱਖ ਉਦੇਸ਼ ਬੇਟੀਆਂ ਨੂੰ ਵੀ ਬੇਟੇ ਸਮਾਨ ਹੀ ਮਹੱਤਵ ਤੇ ਸਨਮਾਨ ਦੇਣਾ ਹੈ। ਇਸ ਖਾਸ ਦਿਨ 'ਤੇ ਬੇਟੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਤੇ ਉਨ੍ਹਾਂ ਦੇ ਮਹੱਤਵ ਬਾਰੇ ਦੱਸਿਆ ਜਾਂਦਾ ਹੈ। ਨਾਲ ਹੀ ਬੇਟੀਆਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਟੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਮਾਤਾ-ਪਿਤਾ ਕੋਈ ਤੋਹਫ਼ਾ ਦਿੰਦੇ ਹੈ। ਉਨ੍ਹਾਂ ਦੇ ਨਾਲ ਜਸ਼ਨ ਮਨਾਉਂਦੇ ਹਨ।
ਭਾਰਤ 'ਚ ਬੇਟੀਆਂ ਨੂੰ ਵੱਖਰਾ ਮਹੱਤਵ ਦਿੱਤਾ ਜਾਂਦਾ ਹੈ। ਬੀਤੇ ਜ਼ਮੀਨੇ 'ਚ ਬੇਟੀਆਂ ਦਾ ਬਚਪਨ 'ਚ ਹੀ ਹੱਥ ਪੀਲੇ ਕਰ ਕੇ ਦੂਸਰੇ ਘਰ ਭੇਜ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਭੂਮਿਕਾ ਸਿਰਫ਼ ਰਸੋਈ ਗੈਸ ਤਕ ਸੀਮਤ ਰਹਿ ਜਾਂਦੀ ਸੀ। ਦੇਸ਼ ਵਿਚ ਅੱਜ ਵੀ ਕਈ ਥਾਵਾਂ 'ਤੇ ਅੰਸ਼ਕ ਰੂਪ 'ਚ ਇਹ ਕੁਪ੍ਰਥਾ ਜਾਰੀ ਹੈ, ਪਰ ਇਕ ਵੱਡੇ ਤਬਕੇ ਦੀ ਸੋਚ ਬਦਲ ਚੁੱਕੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ