ਸੁਖਬੀਰ ਬਾਦਲ ਦਾ DGP 'ਤੇ ਵੱਡਾ ਹਮਲਾ, ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ
ਸੁਖਬੀਰ ਬਾਦਲ ਨੇ ਪੰਜਾਬ ਦੇ ਡੀਜੀਪੀ ਚਟੋਪਾਧਿਆਏ ਤੇ ਚਰਨਜੀਤ ਚੰਨੀ ਤੇ ਹਮਲਾ ਬੋਲਿਆ ਹੈ।ਸੁਖਬੀਰ ਬਾਦਲ ਨੇ ਡੀਜੀਪੀ ਚਟੋਪਾਧਿਆਏ 'ਤੇ ਤਿੱਖਾ ਹਮਲਾ ਬੋਲਦੇ ਕਿਹਾ, "ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਡੀਜੀਪੀ ਚਟੋਪਾਧਿਆਏ ਤੇ ਚਰਨਜੀਤ ਚੰਨੀ ਤੇ ਹਮਲਾ ਬੋਲਿਆ ਹੈ।ਸੁਖਬੀਰ ਬਾਦਲ ਨੇ ਡੀਜੀਪੀ ਚਟੋਪਾਧਿਆਏ 'ਤੇ ਤਿੱਖਾ ਹਮਲਾ ਬੋਲਦੇ ਕਿਹਾ, "ਚਟੋਪਾਧਿਆਏ ਖੁਦ ਵੱਡਾ ਗੈਂਗਸਟਰ ਅਤੇ ਡਰੱਗ ਮਾਫੀਆ ਹੈ।"
ਸੁਖਬੀਰ ਬਾਦਲ ਨੇ ਕਿਹਾ, "ਬਿਕਰਮ ਮਜੀਠੀਆ 'ਤੇ ਕੇਸ ਵੀ ਚਟੋਪਾਧਿਆਏ ਨੇ ਹੀ ਦਰਜ ਕੀਤਾ।ਚਟੋਪਾਧਿਆਏ ਦੇ ਘਰ ਹੀ ਮਾਫੀਆ ਦੀ ਮੀਟਿੰਗ ਹੋਈ।ਚਟੋਪਾਧਿਆਏ ਨੂੰ ਤਾਂ ਜੇਲ੍ਹ 'ਚ ਹੁਣਾ ਚਾਹੀਦਾ।ਉਸੇ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਖ਼ਤਰਾ ਪੈਦਾ ਹੋਇਆ।"
ਚਰਨਜੀਤ ਚੰਨੀ ਨੂੰ ਘੇਰਦੇ ਹੋਏ ਬਾਦਲ ਨੇ ਕਿਹਾ, "ਚੰਨੀ ਦੇ ਉਪਰ ਸਿਰਫ ਮਾਈਨਿੰਗ ਹੀ ਨਹੀਂ, ਡਰੱਗਜ਼ ਦੇ ਮਾਮਲੇ ਵਿੱਚ ਵੂੀ FIR ਦਰਜ ਕੀਤੀ ਜਾਣੀ ਚਾਹੀਦੀ ਹੈ।ਸਾਨੂੰ ਪੁਲਿਸ ਨੇ ਕਿਹਾ ਕਿ ਚੰਨੀ ਦਾ ਹੁਕਮ ਹੈ ਕਿ ਮਾਈਨਿੰਗ ਨੂੰ ਰੋਕਿਆ ਨਾ ਜਾਵੇ।"
ਅਰਵਿੰਦ ਕੇਜਰੀਵਾਲ ਤੇ ਨਿਸ਼ਾਨ ਸਾਧਦੇ ਬਾਦਲ ਨੇ ਕਿਹਾ, "ਕੇਜਰੀਵਾਲ ਦੋਗਲਾ ਇਨਸਾਨ ਹੈ, ਪੰਜਾਬੀਆਂ ਦੇ ਖਿਲਾਫ ਹੈ, ਦਵਿੰਦਰਪਾਲ ਭੁੱਲਰ ਨੂੰ ਰਿਹਾਅ ਨਹੀਂ ਕਰ ਰਿਹਾ।3 ਵਾਰ ਫਾਈਲ ਗਈ ਪਰ ਕਲੀਅਰ ਨਹੀਂ ਕੀਤੀ।ਪੰਜਾਬ ਦੇ ਲੋਕ ਕੇਜਰੀਵਾਲ 'ਤੇ ਕਿਉਂ ਯਕੀਨ ਕਰਨ?"
ਉਨ੍ਹਾਂ ਕਿਹਾ, "ਕੇਜਰੀਵਾਲ ਜੋ ਮਰਜ਼ੀ ਸਰਵੇ ਕਰਵਾ ਲੈਣ ਪਰ, ਜਿੱਤਣ ਵਾਲਾ ਨਹੀਂ ਹੈ, ਦਿੱਲੀ ਸਰਕਾਰ ਦਾ ਪੈਸਾ ਸਰਵੇ 'ਤੇ ਲਾਇਆ ਜਾ ਰਿਹਾ ਹੈ।" BJP 'ਤੇ ਬੋਲਦੇ ਹੋਏ ਉਨ੍ਹਾਂ ਕਿਹਾ, ਪੰਜਾਬ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ।"
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :