ਪੜਚੋਲ ਕਰੋ

Punjab Politics: 'ਡਿੰਪੀ ਢਿੱਲੋਂ ਦੇ ਅਕਾਲੀ ਦਲ ਛੱਡਣ ਪਿੱਛੇ ਸੁਖਬੀਰ ਬਾਦਲ ਦਾ ਨਾਦਰਸ਼ਾਹੀ ਰਵੱਈਆ, ਬਹੁਤ ਹੋ ਗਿਆ, ਹੁਣ ਛੱਡ ਦੇਣੀ ਚਾਹੀਦੀ ਪ੍ਰਧਾਨਗੀ'

ਜਥੇਦਾਰ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਛੱਡਣ ਲਈ ਕਿਉਂ ਮਜਬੂਰ ਹੋਣਾ ਪਿਆ ਜਿਹੜੇ ਕਿ ਉਨ੍ਹਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਸਨ

Punjab News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਪਾਰਟੀ ਛੱਡਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦਾ ਨਾਦਰਸ਼ਾਹੀ ਅਤੇ ਮਨ ਮਰਜ਼ੀ ਵਾਲਾ ਰਵਈਆ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਢਾਹ ਲਗਾ ਚੁੱਕਾ ਹੈ। ਇਸ ਲਈ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

ਜਥੇਦਾਰ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਛੱਡਣ ਲਈ ਕਿਉਂ ਮਜਬੂਰ ਹੋਣਾ ਪਿਆ ਜਿਹੜੇ ਕਿ ਉਨ੍ਹਾਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਸਨ। ਜਥੇਦਾਰ ਵਡਾਲਾ ਨੇ ਇਸ ਗੱਲ ਨੂੰ ਜੋਰ ਨਾਲ ਉਠਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬੈਠੇ ਕੁਝ ਸੀਨੀਅਰ ਲੀਡਰ ਵੀ ਕੰਧ ਤੇ ਲਿਖਿਆ ਨਹੀਂ ਪੜ੍ਹ ਰਹੇ ਅਤੇ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੁੰਦਾ ਵੇਖ ਰਹੇ ਹਨ।

ਜਥੇਦਾਰ ਵਡਾਲਾ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕੀ ਜਦੋਂ ਸੁਖਬੀਰ ਬਾਦਲ ਵੱਲੋਂ ਪਿਛਲੇ ਦਿਨੀਂ ਆਪਣੇ ਗ੍ਰਹਿ ਵਿਖੇ ਡਿੰਪੀ ਢਿੱਲੋਂ ਦੇ ਨਾਮ 'ਤੇ ਮੋਹਰ ਲਗਾ ਦਿੱਤੀ ਸੀ ਫਿਰ ਪਾਰਲੀਮੈਂਟ ਬੋਰਡ ਨੂੰ ਸਥਾਪਿਤ ਕਰਨ ਦਾ ਕੀ ਮਨੋਰਥ ਰਹਿ ਗਿਆ ਹੈ।ਪਾਰਲੀਮੈਂਟ ਬੋਰਡ ਵੱਲੋਂ ਗਿੱਦੜਬਾਹਾ ਦਾ ਦੌਰਾ ਅੱਖਾਂ ਵਿੱਚ ਮਿੱਟੀ ਪਾਉਣ ਲਈ ਰੱਖਿਆ ਗਿਆ ਅਤੇ  ਬਾਦਲ ਦਾ ਹੁਕਮ ਵਜਾਉਣ ਲਈ।

ਜਥੇਦਾਰ ਵਡਾਲਾ ਨੇ ਇਸ ਗੱਲ ਤੇ ਸ਼ੰਕਾ ਜਾਹਿਰ ਕਰਦਿਆਂ ਕਿਹਾ ਕਿ ਗਿੱਦੜਬਾਹਾ ਦੇ ਆਮ ਲੋਕਾਂ ਵਿੱਚ ਚਰਚਾ ਹੈ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਆਪੇ ਬਣੇ ਸਲਾਹਕਾਰ ਹਲਕੇ ਵਿੱਚ ਡਿੰਪੀ ਢਿੱਲੋਂ ਦੀ ਉਮੀਦਵਾਰੀ ਨੂੰ ਲੈਕੇ ਗਲਤ, ਬੇਬੁਨਿਆਦ ਅਤੇ ਕਮਜੋਰ ਕਰਨ ਦਾ ਪ੍ਰਚਾਰ ਲਗਾਤਾਰ ਕਰ ਰਹੇ ਸਨ। ਇਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਦੀ ਸੋਚੀ ਸਮਝੀ ਸਿਆਸੀ ਚਾਲ ਹੈ ਤਾਂ ਜੋ ਹਰਦੀਪ ਸਿੰਘ ਢਿੱਲੋਂ ਦੀ ਮਾਨਸਿਕਤਾ ਤੇ ਨਾਕਾਰਆਤਮਕ ਅਸਰ ਪਾ ਕੇ ਆਪਣੀ ਸਿਆਸੀ ਮਨਸ਼ਾ ਪੂਰੀ ਕਰ ਸਕਣ।

ਜਥੇਦਾਰ ਵਡਾਲਾ ਨੇ ਕਿਹਾ ਕਿ ਜਿਸ ਤਰੀਕੇ ਕੁਝ ਦਿਨ ਪਹਿਲਾਂ ਵਿਧਾਇਕ ਸੁੱਖੀ ਦਾ ਅਸਤੀਫ਼ਾ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਸੀ। ਹੁਣ ਡਿੰਪੀ ਢਿੱਲੋਂ ਵਰਗੇ ਲੀਡਰ, ਜਿਹੜੇ ਅਕਾਲੀ ਦਲ ਦੀ ਲੜਾਈ ਲੜਦੇ ਰਹੇ ਅਤੇ ਡੱਟ ਕੇ ਖੜੇ ਰਹੇ, ਉਨ੍ਹਾਂ ਦਾ ਛੱਡ ਕੇ ਜਾਣਾ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਹੈ।  ਸੁਖਬੀਰ ਸਿੰਘ ਬਾਦਲ ਪਾਰਟੀ ਦੇ ਵਫਾਦਾਰ ਲੀਡਰਾਂ ਅਤੇ ਕੁਰਬਾਨੀਆਂ ਵਾਲੇ ਪਰਿਵਾਰਾਂ ਤੋਂ ਪਾਸਾ ਵੱਟ ਕੇ ਖੁਦਗਰਜੀ ਦਾ ਸਬੂਤ ਦੇ ਰਹੇ ਹਨ।.

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ

Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ

ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ

Crime News: ਮੂਸੇਵਾਲ ਪਰਿਵਾਰ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ
Crime News: ਮੂਸੇਵਾਲ ਪਰਿਵਾਰ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ
Advertisement
ABP Premium

ਵੀਡੀਓਜ਼

Dhallewal| Khanauri Border | ਖਨੌਰੀ ਬਾਰਡਰ ਪਹੁੰਚੇ ਕਿਸਾਨਾਂ ਨੇ ਕਹੀ ਵੱਡੀ ਗੱਲ|abp sanjha|Jagjit Singh Dhallewal | ਜਿਹੜੀ ਸਰਕਾਰ ਝੁਕਦੀ ਨਹੀਂ ਸੀ, ਡੱਲੇਵਾਲ ਨੇ ਝੁਕਾ ਦਿੱਤੀ|Farmer Protest | Kisan|Jagjit Singh Dhallewal| ਕਿਸਾਨਾਂ ਨਾਲ ਧੱਕੇਸ਼ਾਹੀ, ਕਾਰਪੋਰੇਟ ਨਾਲ ਨਿਭਾਈ ਯਾਰੀ...ਪੰਜਾਬ ਸਰਕਾਰ ਮੰਗਾਂ ਤੋਂ ਭੱਜੀ, ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ| SKM | Bhagwant Mann|Kisan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
46 ਗੈਂਗਸਟਰਾਂ ਨੂੰ ਲਿਆਂਦਾ ਜਾਵੇਗਾ ਪੰਜਾਬ, ਪੁਲਿਸ ਨੇ ਤਿਆਰ ਕਰ ਲਈ ਲਿਸਟ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗਿਆ ਬਿਜਲੀ ਦਾ ਲੰਬਾ ਕੱਟ, 4 ਫਰਵਰੀ ਤੱਕ ਬੱਤੀ ਰਹੇਗੀ ਗੁੱਲ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
ਬਜਟ ਤੋਂ ਬਾਅਦ ਪਹਿਲਾ ਵੱਡਾ ਝਟਕਾ ! ਪੈਟਰੋਲ, ਡੀਜ਼ਲ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਸਭ ਹੋ ਜਾਵੇਗਾ ਮਹਿੰਗਾ, ਜਾਣੋ ਕੀ ਬਣੀ ਵਜ੍ਹਾ
Crime News: ਮੂਸੇਵਾਲ ਪਰਿਵਾਰ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ
Crime News: ਮੂਸੇਵਾਲ ਪਰਿਵਾਰ ਦੇ ਕਰੀਬੀ 'ਤੇ ਬਿਸ਼ਨੋਈ ਗੈਂਗ ਨੇ ਚਲਾਈਆਂ ਗੋਲ਼ੀਆਂ, 30 ਲੱਖ ਦੀ ਮੰਗੀ ਫਿਰੌਤੀ
ਖੰਡ ਜਾਂ ਸ਼ਹਿਦ? ਦੁੱਧ 'ਚ ਕੀ ਮਿਲਾ ਕੇ ਪੀਣਾ ਰਹਿੰਦਾ ਸਹੀ, ਤੁਸੀਂ ਵੀ ਜਾਣ ਲਓ

Gurmeet Ram Rahim: ਰਾਮ ਰਹੀਮ ਨੇ ਸ਼ਰਧਾਲੂਆਂ ਕੋਲ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ

ਦਾਜ ਲਈ ਨਣਦ ਅਤੇ ਪਤੀ ਬਣੇ ਹੈਵਾਨ, ਔਰਤ ਨੂੰ ਨਗਨ ਕਰਕੇ ਬੁਰੀ ਤਰ੍ਹਾਂ ਕੁੱਟਿਆ; ਅੱਠ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Delhi Election: ਬਲਕੌਰ ਸਿੰਘ ਨੇ ਦਿੱਲੀ 'ਚ ਕਾਂਗਰਸ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਮੂਸੇਵਾਲਾ ਦਾ ਗੀਤ ਲਾ ਕੇ ਮੰਗੀਆਂ ਵੋਟਾਂ, ਦੇਖੋ ਵੀਡੀਓ

Embed widget