(Source: ECI/ABP News/ABP Majha)
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Sangrur News: ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਔਰਤਾਂ ‘ਆਪ ਦੇ ਉਮੀਦਵਾਰ ਮੀਤ ਹੇਅਰ ਨੂੰ ਇਹ ਪੁੱਛਣ ਕਿ ਔਰਤਾਂ ਨੂੰ 1000 ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਸਰਕਾਰ ਨੇ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ? ਵੋਟਾਂ ਮੰਗਣ ਤੋਂ ਪਹਿਲਾਂ ਉਨ੍ਹਾਂ ਨੂੰ 26 ਮਹੀਨਿਆਂ ਦੇ 26-26 ਹਜ਼ਾਰ ਰੁਪਏ ਦਿੱਤੇ ਜਾਣ।’
Sangrur News: ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਔਰਤਾਂ ‘ਆਪ ਦੇ ਉਮੀਦਵਾਰ ਮੀਤ ਹੇਅਰ ਨੂੰ ਇਹ ਪੁੱਛਣ ਕਿ ਔਰਤਾਂ ਨੂੰ 1000 ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਸਰਕਾਰ ਨੇ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ? ਵੋਟਾਂ ਮੰਗਣ ਤੋਂ ਪਹਿਲਾਂ ਉਨ੍ਹਾਂ ਨੂੰ 26 ਮਹੀਨਿਆਂ ਦੇ 26-26 ਹਜ਼ਾਰ ਰੁਪਏ ਦਿੱਤੇ ਜਾਣ।’
‘ਆਪ’ ਸਰਕਾਰ ’ਤੇ ਤਨਜ ਕੱਸਦਿਆਂ ਖਹਿਰਾ ਨੇ ਕਿਹਾ ਕਿ ਬਦਲਾਅ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਫੋਕੇ ਬਦਲਾਅ ਦੇ ਭਾਸ਼ਣ ਦਿੰਦੀ ਨਹੀਂ ਥੱਕਦੀ। ਉਨ੍ਹਾਂ ਕਿਹਾ,‘ਸ਼ਰੇਆਮ ਲੋਕ ਘਰਾਂ ’ਚ ਵੜ ਕੇ ਚੋਰੀਆਂ ਕਰ ਰਹੇ ਹਨ। ਦੁਕਾਨਾਂ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਧੀਆਂ/ਭੈਣਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ। ਚਿੱਟਾ ਵੇਚਣ ਵਾਲੇ ਲਲਕਾਰੇ ਮਾਰ ਕੇ ਚਿੱਟਾ ਵੇਚ ਰਹੇ ਹਨ। ਜੇਕਰ ਅਜਿਹੇ ਸਮਾਜਿਕ, ਰਾਜਨੀਤਕ ਤੇ ਅਸਰੁੱਖਿਅਤ ਢਾਂਚੇ ਨੂੰ ਬਦਲਾਅ ਕਿਹਾ ਜਾ ਰਿਹਾ ਹੈ ਤਾਂ ਭਗਵੰਤ ਮਾਨਾ ਸਾਨੂੰ ਤੇਰੇ ਇਹੋ ਜਿਹੇ ਬਦਲਾਅ ਦੀ ਜ਼ਰੂਰਤ ਨਹੀਂ।’
ਇਹ ਵੀ ਪੜ੍ਹੋ: Police Harassed: ਪੁਲਸੀਏ ਦੀ ਧੱਕੀਸ਼ਾਹੀ ਤੋਂ ਦੁਖੀ ਹੋਇਆ ਸਬਜ਼ੀ ਵਿਕਰੇਤਾ, ਅੱਕ ਕੇ ਚੁੱਕਿਆ ਆਹ ਕਦਮ, ਪਰਿਵਾਰ 'ਚ ਪੈ ਗਏ ਵੈਣ
ਖਹਿਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਜਲਦ ਫੇਲ੍ਹ ਸਾਬਤ ਹੋਣ ਵਾਲੀ ਸਰਕਾਰ ਬਣ ਗਈ ਹੈ। ਮਹਿਜ਼ ਦੋ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਮਨ ਅੱਕ ਗਿਆ ਹੈ ਕਿਉਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੋ ਸਾਲਾਂ ਵਿਚ ਪੰਜਾਬ ਵਿੱਚ ਆਪਣੇ ਦਮ ’ਤੇ ਇਕ ਵੀ ਵਿਕਾਸ ਦਾ ਪ੍ਰਾਜੈਕਟ ਸ਼ੁਰੂ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਸਿਵਾਏ ਕਰੋੜਾਂ ਰੁਪਏ ਇਸ਼ਤਿਹਾਰਾਂ ਦੇ ਖਰਚਨ ਤੋਂ ਇਲਾਵਾ ਇਸ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕਰਦੇ ਹਨ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਵਿੱਢੀ ਹੋਈ ਆਪਣੀ ਇਸ ਲੜਾਈ ਨੂੰ ਹਮੇਸ਼ਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ: Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ