ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਦਾ ਸੁਖਪਾਲ ਖਹਿਰਾ ਨੇ ਕੀਤਾ ਸਵਾਗਤ, ਪਰ ਪਹਿਲਾਂ ਰਾਜਸਥਾਨ ਫੀਡਰ ਨਹਿਰ ਦੀ ਕੰਕਰੀਟ ਲਾਈਨਿੰਗ ਨੂੰ ਰੋਕਣ ਦੀ ਲੋੜ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਵਾਂਗ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਪੀਣਯੋਗ ਬਣਾਵਾਂਗੇ।
ਚੰਡੀਗੜ੍ਹ/ਕਪੂਰਥਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਵਾਂਗ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਪੀਣਯੋਗ ਬਣਾਵਾਂਗੇ। ਕਾਲੀ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ਦੇ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਰੁੱਖਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਪੁਰਾਣੇ ਹਰਿਆਵਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮੰਤਵ ਲਈ ਲੋੜੀਂਦਾ ਪੈਸਾ ਮੁਹੱਈਆ ਕਰਵਾਏਗੀ।
ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਟਵੀਟ ਕਰ ਕਿਹਾ, "ਮੈਂ ਸਾਡੀਆਂ ਨਦੀਆਂ ਨੂੰ ਸਾਫ਼ ਕਰਨ ਦੀ ਪਹਿਲਕਦਮੀ ਦਾ ਸੁਆਗਤ ਕਰਦਾ ਹਾਂ ਪਰ ਭਗਵੰਤ ਮਾਨ ਪਹਿਲਾਂ ਰਾਜਸਥਾਨ ਫੀਡਰ ਨਹਿਰ ਦੀ ਕੰਕਰੀਟ ਲਾਈਨਿੰਗ ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਇਹ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਰੋਕੇਗਾ ਜੋ ਸਾਡੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਕਰ ਦੇਵੇਗਾ।ਪੰਜਾਬ ਆਪਣੇ ਹੀ ਵਾਟਰ ਟੇਬਲ ਨੂੰ ਨਸ਼ਟ ਕਰਨ ਲਈ 780 ਕਰੋੜ ਖਰਚ ਕਰ ਰਿਹਾ ਹੈ!"
I welcome d initiative to clean our rivers but @BhagwantMann must first stop concrete lining of Rajasthan feeder canal as it’ll prevent recharge of ground water which will further deplete our ground water table! Pb is spending 780 Cr to concrete it to destroy its own water table! pic.twitter.com/tPqwoFxI4b
— Sukhpal Singh Khaira (@SukhpalKhaira) July 18, 2022
ਮਾਨ ਨੇ ਕਾਲੀ ਵੇਈਂ ਤੋਂ ਇੱਕ ਗਲਾਸ ਪਾਣੀ ਪੀਤਾ, ਪਾਣੀ ਦੇ ਕੁੱਲ ਘੁਲਣਸ਼ੀਲ ਪਦਾਰਥਾਂ (ਟੀਡੀਐਸ) ਦੇ ਪੱਧਰ ਦੀ ਜਾਂਚ ਕੀਤੀ ਅਤੇ ਇਸਦੇ ਕਿਨਾਰੇ ਇੱਕ ਬੂਟਾ ਵੀ ਲਗਾਇਆ। ਮਾਨ ਦੀ ਇਹ ਫੇਰੀ ਕਾਲੀ ਵੇਈਂ 'ਚ ਮੱਛੀਆਂ ਦੇ ਮਰ ਜਾਣ ਦੇ ਪੰਦਰਵਾੜੇ ਦੇ ਅੰਦਰ ਹੋਈ ਹੈ ਕਿਉਂਕਿ ਇਸ ਵਿੱਚ ਲੋੜੀਂਦਾ ਪਾਣੀ ਨਾ ਛੱਡੇ ਜਾਣ ਕਾਰਨ ਜਲ-ਜੀਵਨ ਠੱਪ ਹੋ ਗਿਆ ਸੀ।ਮਾਨ ਨੇ ਪਿਛਲੀਆਂ ਸਰਕਾਰਾਂ 'ਤੇ ਦੋਸ਼ ਲਾਇਆ ਕਿ ਉਨ੍ਹਾਂ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਬਿਜਲੀ ਦਾ ਨਵਾਂ ਕੁਨੈਕਸ਼ਨ ਲੈਣ 'ਤੇ ਪੰਜ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ।