ਪੜਚੋਲ ਕਰੋ

'ਬਾਗੀਆਂ' ਦੇ ਇਨਸਾਫ਼ ਮਾਰਚ ਨੂੰ ਮਿਲਿਆ ਵੱਡਾ ਹੁੰਗਾਰਾ

ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਖਹਿਰਾ ਧੜੇ ਨੇ ਅੱਜ ਤਲਵੰਡੀ ਸਾਬੋ ਦੀ ਧਰਤੀ ਤੋਂ ਇਨਸਾਫ਼ ਮਾਰਚ ਦੀ ਸ਼ੁਰੂਆਤ ਕੀਤੀ ਹੈ। ਇਸ ਮਾਰਚ ਨੂੰ ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ ਨੇ ਹਮਾਇਤ ਕੀਤੀ ਹੈ। ਇਹ 9 ਰੋਜ਼ਾ ਇਨਸਾਫ਼ ਮਾਰਚ, ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ 16 ਦਸੰਬਰ ਨੂੰ ਪਟਿਆਲੇ ਖਤਮ ਹੋਵੇਗਾ। ਇੱਥੇ ਸੁਖਪਾਲ ਖਹਿਰਾ ਕੋਈ ਵੱਡਾ ਸਿਆਸੀ ਐਲਾਨ ਕਰਨਗੇ। ਇਨਸਾਫ ਮਾਰਚ ਦਾ ਮਕਸਦ ਸਿਆਸੀ ਜ਼ਮੀਨ ਤਲਾਸ਼ਣ ਦੇ ਨਾਲ-ਨਾਲ ਪਿਛਲੇ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਦਬਾਅ ਬਣਾਉਣਾ ਵੀ ਹੈ। ਅੱਜ ਸੁਖਪਾਲ ਖਹਿਰਾ ਵੱਲੋਂ ਭਾਈ ਡੱਲ ਸਿੰਘ ਦੀਵਾਨ ਹਾਲ ਤਲਵੰਡੀ ਸਾਬੋ ਤੋਂ ਪਹਿਲੇ ਪੜਾਅ ਮੌੜ ਵਿਧਾਨ ਸਭਾ ਹਲਕੇ ਲਈ ਪੈਦਲ ਮਾਰਚ ਰਵਾਨਾ ਕੀਤਾ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨਸਾਫ ਮਾਰਚ ਨੂੰ ਅਸਫਲ ਕਰਨ ਲਈ ਹੀ ਇਨ੍ਹਾਂ ਦਿਨਾਂ ਵਿੱਚ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਲਬ ਕਰਨ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਨੇ ਹੱਥ ਵਿੱਚ ਗੁੱਟਕਾ ਸਾਹਿਬ ਫੜ ਕੇ ਝੂਠੂ ਸਹੁੰ ਖਾਧੀ ਸੀ। ਇਸ ਮੌਕੇ 'ਆਪ' ਦੇ ਬਾਗ਼ੀ ਲੀਡਰਾਂ ਧਰਮਵੀਰ ਗਾਂਧੀ, ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਬਲਦੇਵ ਸਿੰਘ, ਪਿਰਮਲ ਮੌਜ਼ੂਦ ਸੀ। ਇਸ ਮੌਕੇ ਮਾਰਚ ਵਿੱਚ ਹਜ਼ਾਰਾਂ ਸਮਰਥਕਾਂ ਨੇ ਸ਼ਮੂਲੀਅਤ ਕੀਤੀ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ, ਅੰਮ੍ਰਿਤਸਰ ਰੈਫਰ; ਜਾਣੋ ਪੂਰਾ ਮਾਮਲਾ...
ਪੰਜਾਬ 'ਚ ਵੱਡੀ ਵਾਰਦਾਤ, ਕਾਂਗਰਸੀ ਆਗੂ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ, ਅੰਮ੍ਰਿਤਸਰ ਰੈਫਰ; ਜਾਣੋ ਪੂਰਾ ਮਾਮਲਾ...
NH 'ਤੇ ਵਾਪਰਿਆ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਦਰਦਨਾਕ ਮੌਤ
NH 'ਤੇ ਵਾਪਰਿਆ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਦਰਦਨਾਕ ਮੌਤ
ਗੁਰਦਾਸਪੁਰ 'ਚ ਕਾਂਸਟੇਬਲ 'ਤੇ ਕਾਰ ਚੜ੍ਹਾਉਣ ਦਾ CCTV ਵੀਡੀਓ, ਡਿਊਟੀ ਤੋਂ ਆਉਂਦਿਆਂ ਹੋਇਆਂ ਤੋੜੀਆਂ ਲੱਤਾਂ
ਗੁਰਦਾਸਪੁਰ 'ਚ ਕਾਂਸਟੇਬਲ 'ਤੇ ਕਾਰ ਚੜ੍ਹਾਉਣ ਦਾ CCTV ਵੀਡੀਓ, ਡਿਊਟੀ ਤੋਂ ਆਉਂਦਿਆਂ ਹੋਇਆਂ ਤੋੜੀਆਂ ਲੱਤਾਂ
ਪੰਜਾਬ 'ਚ ਭਲਕੇ ਲੱਗਣਗੇ ਖਾਸ ਵੋਟਰ ਕੈਂਪ, ਸ਼ਾਮ 4 ਵਜੇ ਤੱਕ BLO's ਕਰਨਗੇ ਹਰ ਕੰਮ
ਪੰਜਾਬ 'ਚ ਭਲਕੇ ਲੱਗਣਗੇ ਖਾਸ ਵੋਟਰ ਕੈਂਪ, ਸ਼ਾਮ 4 ਵਜੇ ਤੱਕ BLO's ਕਰਨਗੇ ਹਰ ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ 'ਚ ਵੜ੍ਹ ਕੇ...
ਵੱਡੀ ਵਾਰਦਾਤ, ਸੰਗੀਤ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਦੀ ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਘਰ 'ਚ ਵੜ੍ਹ ਕੇ...
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Embed widget