ਅਨਮੋਲ ਗਗਨ ਮਾਨ ਦੇ ਸਿਆਸਤ ਛੱਡਣ ਦੇ ਫੈਸਲੇ 'ਤੇ ਸੁਖਪਾਲ ਖਹਿਰਾ ਦਾ ਤਿੱਖਾ ਹਮਲਾ, ਕਿਹਾ- ਇਹ ਪਹਿਲੀ ਪੀੜਤ ਨਹੀਂ, ਲੰਬੀ ਹੈ ਲਿਸਟ, ਹੁਣ ਭਗਵੰਤ ਮਾਨ....
ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਨਮੋਲ ਗਗਨ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਉੱਤੇ ਵਰਤੋਂ ਤੇ ਨਸ਼ਟ ਕਰਨ ਦੀ ਰਾਜਨੀਤੀ ਦੇ ਦੋਸ਼ ਲਾਏ ਹਨ।

Punjab News: ਆਮ ਆਦਮੀ ਪਾਰਟੀ (AAP) ਦੀ ਆਗੂ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਸਿਆਸਤ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਸੌਂਪ ਦਿੱਤਾ ਹੈ। ਇਸ ਦੌਰਾਨ, ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਅਨਮੋਲ ਗਗਨ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਉੱਤੇ ਵਰਤੋਂ ਤੇ ਨਸ਼ਟ ਕਰਨ ਦੀ ਰਾਜਨੀਤੀ ਦੇ ਦੋਸ਼ ਲਾਏ ਹਨ।
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਅਨਮੋਲ ਗਗਨ ਮਾਨ ਦਾ ਸਿਆਸਤ ਛੱਡਣ ਦਾ ਫੈਸਲਾ ਅਰਵਿੰਦ ਕੇਜਰੀਵਾਲ ਵੱਲੋਂ ਪੂਰੀ ਤਰ੍ਹਾਂ ਧੋਖਾ ਹੈ! ਉਹ ਪਹਿਲੀ ਵਿਕਟਿਮ ਨਹੀਂ ਹੈ, ਇਸ ਦੀ ਲੰਬੀ ਲਿਸਟ ਹੈ, ਜਿਸ ਵਿੱਚ ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਗੁਰਪ੍ਰੀਤ ਘੁੱਗੀ ਤੱਕ ਸ਼ਾਮਲ ਹਨ।" ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਦਿਨ ਗਿਣੇ-ਗੁਣੇ ਹਨ।
The decision of @AnmolGaganMann to quit politics altogether shows complete betrayal by @ArvindKejriwal !
— Sukhpal Singh Khaira (@SukhpalKhaira) July 19, 2025
She’s not the first victim of @AamAadmiParty dirty politics of “Use-Throw-Destroy” its a long list from @pbhushan1 to @GurpreetGhuggi !
The days of @BhagwantMann… https://t.co/SHCXMpv8t5
ਦੱਸ ਦਈਏ ਕਿ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ।" ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ
ਹਾਲਾਂਕਿ, ਇਸ ਫੈਸਲੇ 'ਤੇ ਵੱਖ-ਵੱਖ ਰਾਏਆਂ ਸਾਹਮਣੇ ਆ ਰਹੀਆਂ ਹਨ। ਕੁਝ ਵਿਅਕਤੀਆਂ ਨੇ ਅਮੋਲ ਗਗਨ 'ਤੇ ਭ੍ਰਸ਼ਟਾਚਾਰ ਦੇ ਦੋਸ਼ ਲਗਾਏ ਹਨ, ਜਦਕਿ ਦੂਜੇ ਇਸ ਨੂੰ ਪਾਰਟੀ ਵਿੱਚ ਅੰਦਰੂਨੀ ਖਿੱਚ-ਤਾਨ ਦਾ ਨਤੀਜਾ ਮੰਨ ਰਹੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।





















