ਦਿਲ ਦਹਿਲਾਉਣ ਵਾਲੀ ਖਬਰ, ਪਤੀ ਨੂੰ ਚੁੰਨੀ ਨਾਲ ਫਾਹਾ ਦੇ ਕੇ ਜੰਗਲ 'ਚ ਸੁੱਟੀ ਲਾਸ਼, ਆਖਰ ਇੰਝ ਖੁੱਲ੍ਹਿਆ ਰਾਜ਼
ਮਨਪ੍ਰੀਤ ਕੌਰ ਤੇ ਜਗਰੂਪ ਸਿੰਘ ਨੂੰ ਕਾਬੂ ਕਰਕੇ ਬਰੀਕੀ ਨਾਲ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਦੋਵਾਂ ਨੇ ਮਿਲ ਕੇ ਸਾਜਨਦੀਪ ਸਿੰਘ ਨੂੰ ਜੰਗਲ ਵਿੱਚ ਲਿਜਾ ਕੇ ਫਾਹਾ ਦੇ ਕੇ ਮਾਰ ਦਿੱਤਾ ਹੈ ਤੇ ਲਾਸ਼ ਖੁਰਦ-ਬੁਰਦ ਕਰਨ ਲਈ ਜੰਗਲਾਂ ਵਿੱਚ ਸੁੱਟ ਦਿੱਤੀ।
ਤਰਨ ਤਾਰਨ: ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਪਤਨੀ ਨੇ ਨਜਾਇਜ ਸਬੰਧਾਂ ਦੇ ਚੱਲਦਿਆਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਕੇ ਉਸ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ। ਇਸ ਸਬੰਧੀ ਤਰਨ ਤਾਰਨ ਥਾਣਾ ਸਿਟੀ ਦੇ ਐਸਐਚਓ ਜਸਵੰਤ ਸਿੰਘ ਕੋਲ ਸੋਮਵਾਰ ਦੁਪਹਿਰ ਸ਼ਰਨਜੀਤ ਕੌਰ ਨੇ ਸ਼ਿਕਾਇਤ ਕੀਤੀ।
ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦਾ ਲੜਕਾ ਸਾਜਨਦੀਪ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਪਿਛਲੇ ਢਾਈ ਮਹੀਨੇ ਤੋਂ ਤਰਨ ਤਾਰਨ ਸ਼ਹਿਰ ਮੁਹੱਲਾ ਨਾਨਕਸਰ ਕਿਰਾਏ 'ਤੇ ਰਹਿ ਰਹੇ ਹਨ। ਜਦ ਵੀ ਮੈਂ ਆਪਣਾ ਲੜਕੇ ਸਾਜਨਦੀਪ ਸਿੰਘ ਨੂੰ ਮਿਲਣ ਵਾਸਤੇ ਆਉਂਦੀ ਹਾਂ ਤਾਂ ਉਹ ਘਰ ਨਹੀਂ ਹੁੰਦਾ।
ਮੈਂ ਜਦ ਵੀ ਆਪਣੀ ਨੂੰਹ ਨੂੰ ਪੁੱਛਦੀ ਸੀ ਤਾਂ ਉਹ ਬਹਾਨਾ ਬਣਾ ਕੇ ਕਹਿੰਦੀ ਸੀ ਕਿ ਉਹ ਟਰੱਕ ਉਪਰ ਕੰਮ ਕਾਰਨ ਬਾਹਰ ਜਾਂਦੇ ਹਨ। ਇਸ ਕਰਕੇ ਤੁਹਾਨੂੰ ਨਹੀਂ ਮਿਲਦੇ। ਸ਼ਰਨਜੀਤ ਕੌਰ ਨੂੰ ਸ਼ੱਕ ਹੋਇਆ ਕਿ ਉਸ ਦੀ ਨੂੰਹ ਮਨਪ੍ਰੀਤ ਕੌਰ ਦੇ ਉਸ ਦੇ ਮਾਮੇ ਦੇ ਲੜਕੇ ਜਗਰੂਪ ਸਿੰਘ ਨਾਲ ਨਾਜਾਇਜ਼ ਸਬੰਧ ਹਨ।
ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮਨਪ੍ਰੀਤ ਕੌਰ ਤੇ ਜਗਰੂਪ ਸਿੰਘ ਨੂੰ ਕਾਬੂ ਕਰਕੇ ਬਰੀਕੀ ਨਾਲ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਦੋਵਾਂ ਨੇ ਮਿਲ ਕੇ ਸਾਜਨਦੀਪ ਸਿੰਘ ਨੂੰ ਜੰਗਲ ਵਿੱਚ ਲਿਜਾ ਕੇ ਫਾਹਾ ਦੇ ਕੇ ਮਾਰ ਦਿੱਤਾ ਹੈ ਤੇ ਲਾਸ਼ ਖੁਰਦ-ਬੁਰਦ ਕਰਨ ਲਈ ਜੰਗਲਾਂ ਵਿੱਚ ਸੁੱਟ ਦਿੱਤੀ।
ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਜੰਗਲ ਵਿੱਚ ਸਿਰਫ ਸਾਜਨਦੀਪ ਸਿੰਘ ਦੇ ਕੱਪੜੇ ਤੇ ਖੋਪੜੀ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਦਾ ਅਦਾਲਤ ਕੋਲੋਂ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।
ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ