ਪੁਲਿਸ ਦੀ ਸਖ਼ਤੀ, ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਫਰੀਜ਼
ਨਸ਼ੇ ਨੂੰ ਠੱਲ ਪਾਉਣ ਲਈ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਹੁਣ ਤਕ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਵੱਲੋਂ ਹੁਣ ਤਕ 97 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ।

ਤਰਨਤਾਰਨ: ਇੱਥੋਂ ਦੀ ਜ਼ਿਲ੍ਹਾ ਪੁਲਸ ਨੇ ਦੋ ਨਸ਼ਾ ਸਮੱਗਲਰਾਂ ਦੀ 1.64 ਕਰੋੜ ਦੀ ਜਾਇਦਾਦ ਫਰੀਜ਼ ਕਰ ਦਿੱਤੀ ਹੈ। ਇਨ੍ਹਾਂ 'ਚੋਂ ਇਕ ਮੁਲਜ਼ਮ ਹਰਪਾਲ ਸਿੰਘ ਕੋਲੋਂ 10 ਕਿਲੋ ਹੈਰੋਇਨ ਬਰਾਮਦ ਹੋਈ ਸੀ ਜਦਕਿ ਦੂਜੇ ਰਸ਼ਪਾਲ ਸਿੰਘ ਖਾਲੜਾ ਕੋਲੋਂ ਨਸ਼ੀਲੀ ਗੋਲੀਆਂ/ਟੀਕਿਆਂ ਦਾ ਜਖੀਰਾ ਬਰਾਮਦ ਹੋਇਆ ਸੀ।
ਹਰਪਾਲ ਸਿੰਘ ਦਾ ਰਿਹਾਇਸ਼ੀ ਘਰ ਜਿਸ ਦੀ ਕੀਮਤ 23 ਲੱਖ, 70 ਹਜ਼ਾਰ ਰੁਪਏ ਬਣਦੀ ਹੈ, ਇਸ ਤੋਂ ਇਲਾਵਾ 34 ਕਨਾਲਾ, 17 ਮਰਲੇ ਜ਼ਮੀਨ ਜਿਸ ਦੀ ਕੀਮਤ 65 ਲੱਖ 34 ਹਜ਼ਾਰ ਰੁਪਏ ਬਣਦੀ ਹੈ ਫਰੀਜ਼ ਕਰ ਦਿੱਤਾ ਹੈ।
ਦੂਜੇ ਨਸ਼ਾ ਤਸਕਰ ਰਸ਼ਪਾਲ ਸਿੰਘ ਖਾਲੜਾ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ। ਜਿਸ 'ਚ ਉਸ ਦਾ ਇਕ ਘਰ ਜਿਸ ਦੀ ਕੀਮਤ 35 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ 4 ਦੁਕਾਨਾਂ ਫਰੀਜ਼ ਕੀਤੀਆਂ ਗਈਆਂ ਜਿੰਨ੍ਹਾਂ ਦੀ ਕੀਮਤ 75 ਲੱਖ ਰੁਪਏ ਬਣਦੀ ਹੈ।
ਨਸ਼ੇ ਨੂੰ ਠੱਲ ਪਾਉਣ ਲਈ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਹੁਣ ਤਕ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਵੱਲੋਂ ਹੁਣ ਤਕ 97 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ। ਜਿਸ ਦੀ ਕੁੱਲ ਕੀਮਤ ਕਰੀਬ ਇਕ ਅਰਬ, 25 ਕਰੋੜ, 08 ਲੱਖ ਰੁਪਂ ਬਣਦੀ ਹੈ।
ਇਹ ਵੀ ਪੜ੍ਹੋ: Chandigarh Corona Curfew: ਲੌਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤਾ ਕੋਰਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin






















