'ਆਪ' ਸਰਕਾਰ 'ਚ ਅਫਸਰਾਂ ਦੀ ਮਨਮਾਨੀ! ਪੰਜਾਬ 'ਚ ਕੁਰਸੀ ਛੱਡਣ ਨੂੰ ਤਿਆਰ ਨਹੀਂ ਤਹਿਸੀਲਦਾਰ-ਨਾਇਬ ਤਹਿਸੀਲਦਾਰ
ਪੰਜਾਬ ਦੇ ਮਾਲ ਵਿਭਾਗ ਵਿੱਚ ਤਬਾਦਲੇ ਤੋਂ ਬਾਅਦ ਵੀ ਅਧਿਕਾਰੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਤਹਿਸੀਲਦਾਰ (ਸਬ ਰਜਿਸਟਰਾਰ) ਤੇ ਨਾਇਬ ਤਹਿਸੀਲਦਾਰ ਤਬਾਦਲੇ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ। ਇਹ ਪਤਾ ਲੱਗਦਿਆਂ ਹੀ ਸਰਕਾਰ ਹਰਕਤ ਵਿੱਚ ਆ ਗਈ।
ਚੰਡੀਗੜ੍ਹ: ਪੰਜਾਬ ਦੇ ਮਾਲ ਵਿਭਾਗ ਵਿੱਚ ਤਬਾਦਲੇ ਤੋਂ ਬਾਅਦ ਵੀ ਅਧਿਕਾਰੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹਨ। ਤਹਿਸੀਲਦਾਰ (ਸਬ ਰਜਿਸਟਰਾਰ) ਤੇ ਨਾਇਬ ਤਹਿਸੀਲਦਾਰ ਤਬਾਦਲੇ ਤੋਂ ਬਾਅਦ ਵੀ ਚਾਰਜ ਨਹੀਂ ਛੱਡ ਰਹੇ। ਇਹ ਪਤਾ ਲੱਗਦਿਆਂ ਹੀ ਸਰਕਾਰ ਹਰਕਤ ਵਿੱਚ ਆ ਗਈ।
ਸਰਕਾਰ ਨੇ ਸਾਰੇ ਡੀਸੀ ਨੂੰ ਫਰਮਾਨ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਤਬਾਦਲੇ ਕੀਤੇ ਗਏ ਅਧਿਕਾਰੀਆਂ ਨੂੰ ਤੁਰੰਤ ਚਾਰਜ ਛੱਡ ਕੇ ਨਵੀਂ ਥਾਂ ਜੁਆਇਨ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਹਾਲ ਹੀ ਵਿੱਚ 206 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਸਨ।
16 ਜੂਨ ਨੂੰ ਕੀਤੇ ਸੀ ਤਬਾਦਲੇ
ਮਾਲ ਵਿਭਾਗ ਅਨੁਸਾਰ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ 16 ਜੂਨ ਨੂੰ ਕੀਤੀਆਂ ਗਈਆਂ ਸਨ। ਇਸ ਦੇ ਬਾਵਜੂਦ ਕਈ ਅਧਿਕਾਰੀਆਂ ਨੇ ਨਾ ਤਾਂ ਨਵੀਂ ਜਗ੍ਹਾ ਜੁਆਇਨ ਕੀਤੀ ਤੇ ਨਾ ਹੀ ਪੁਰਾਣੀ ਜਗ੍ਹਾ ਦਾ ਚਾਰਜ ਛੱਡਿਆ। ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਤੋਂ ਚਾਰਜ ਛਡਵਾਉਣ ਤੇ ਨਵੀਂ ਥਾਂ ਜੁਆਇਨ ਕਰਨ ਲਈ ਕਹਿਣ।
ਸਮੇਂ ਸਿਰ ਆਉ ਦਫ਼ਤਰ, ਬਾਹਰ ਜਾਂਦੇ ਹੋ ਤਾਂ ਮੂਵਮੈਂਟ ਰਜਿਸਟਰ ਵਿੱਚ ਦਰਜ ਕਰੋ
ਸਰਕਾਰ ਨੇ ਕਿਹਾ ਹੈ ਕਿ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਤੋਂ ਇਲਾਵਾ ਹਰ ਕਰਮਚਾਰੀ ਨੂੰ ਸਮੇਂ ਸਿਰ ਦਫ਼ਤਰ ਆਉਣਾ ਚਾਹੀਦਾ ਹੈ। ਜੇਕਰ ਕਿਸੇ ਕੰਮ ਲਈ ਬਾਹਰ ਜਾਣਾ ਹੋਵੇ ਤਾਂ ਮੂਵਮੈਂਟ ਰਜਿਸਟਰ ਵਿੱਚ ਦਰਜ ਕਰੋ ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਇਜਾਜ਼ਤ ਲਏ ਸਟੇਸ਼ਨ ਯਾਨੀ ਤਾਇਨਾਤੀ ਵਾਲੇ ਜ਼ਿਲ੍ਹੇ ਤੋਂ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ।