ਪੜਚੋਲ ਕਰੋ

ਪੰਜਾਬ 'ਚ ਤਾਪਮਾਨ ਡਿੱਗਿਆ, ਅਗਲੇ 2 ਦਿਨ ਛਮ-ਛਮ ਮੀਂਹ ਦੇ ਆਸਾਰ, ਪ੍ਰਦੂਸ਼ਣ ਵਧਿਆ, ਇੱਕ ਦਿਨ 'ਚ 178 ਥਾਵਾਂ 'ਤੇ ਸਾੜੀ ਗਈ ਪਰਾਲੀ

ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਤਾਪਮਾਨ ਦੇ ਵਿੱਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ। ਲੋਕ ਸਵੇਰੇ-ਸ਼ਾਮ ਕੋਟੀ-ਸਵੈਟਰ ਪਾ ਕੇ ਨਿਕਲ ਰਹੇ ਹਨ। ਦੱਸ ਦਈਏ 2 ਦਿਨ ਮੀਂਹ ਦਾ ਅਲਰਟ ਹੈ, ਜਿਸ ਕਰਕੇ ਪਾਰਾ ਹੋਰ ਡਿੱਗ ਸਕਦਾ ਹੈ।

ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ 'ਚ 0.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 'ਚ 0.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਪਰ ਰਾਤ ਦਾ ਤਾਪਮਾਨ ਅਜੇ ਵੀ ਆਮ ਤੌਰ ‘ਤੇ 2.8 ਡਿਗਰੀ ਵੱਧ ਬਣਿਆ ਹੋਇਆ ਹੈ। ਕੱਲ੍ਹ ਤੋਂ ਸਰਗਰਮ ਹੋ ਰਹੇ Western Disturbance ਕਾਰਨ ਅਗਲੇ ਦੋ ਦਿਨ ਮੀਂਹ ਦੇ ਆਸਾਰ ਹਨ, ਜਿਸ ਤੋਂ ਬਾਅਦ ਤਾਪਮਾਨ ਹੋਰ ਘੱਟਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਮੌਸਮ ਸਧਾਰਨ ਹੋਣ ਦੇ ਬਾਵਜੂਦ ਪ੍ਰਦੂਸ਼ਣ ਲੋਕਾਂ ਦੀਆਂ ਦਮ ਘੁੱਟ ਰਹੇ ਹਨ। ਧੂੰਏ ਕਰਕੇ ਲੋਕਾਂ ਦੀਆਂ ਅੱਖਾਂ 'ਚ ਜਲਨ ਹੋ ਰਹੀ ਹੈ। 2 ਨਵੰਬਰ ਨੂੰ ਰਾਜ ‘ਚ 178 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਪਰਾਲੀ ਫਿਰੋਜ਼ਪੁਰ ‘ਚ ਸਾੜੀ ਗਈ, ਜਿੱਥੇ 29 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਤਰਨਤਾਰਨ ‘ਚ 21, ਮੁਕਤਸਰ ‘ਚ 20, ਸੰਗਰੂਰ ‘ਚ 17, ਅੰਮ੍ਰਿਤਸਰ ਅਤੇ ਕਪੂਰਥਲਾ ‘ਚ 12-12 ਮਾਮਲੇ ਸਾਹਮਣੇ ਆਏ ਹਨ।

15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 2262 ਹੋ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਵੱਧ ਮਾਮਲੇ ਤਰਨਤਾਰਨ ‘ਚ 444, ਸੰਗਰੂਰ ‘ਚ 406, ਫਿਰੋਜ਼ਪੁਰ ‘ਚ 236, ਅੰਮ੍ਰਿਤਸਰ ‘ਚ 224, ਬਠਿੰਡਾ ‘ਚ 144, ਪਟਿਆਲਾ ‘ਚ 136 ਅਤੇ ਕਪੂਰਥਲਾ ‘ਚ 96 ਦਰਜ ਕੀਤੇ ਗਏ ਹਨ।

ਇਨ੍ਹਾਂ ਦੋ ਸ਼ਹਿਰਾਂ ਦਾ AQI 400 ਤੋਂ ਪਾਰ 

ਪੰਜਾਬ ‘ਚ ਜਿਵੇਂ-ਜਿਵੇਂ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ, ਓਸੇ ਤਰ੍ਹਾਂ ਪ੍ਰਦੂਸ਼ਣ ਵੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਦੇ ਦੋ ਸ਼ਹਿਰ - ਖੰਨਾ ਤੇ ਮੰਡੀ ਗੋਬਿੰਦਗੜ੍ਹ - ਦਾ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਪਾਰ ਹੋ ਗਿਆ ਹੈ। ਐਤਵਾਰ ਨੂੰ ਖੰਨਾ ਦਾ AQI 458 ਤੇ ਮੰਡੀ ਗੋਬਿੰਦਗੜ੍ਹ ਦਾ 445 ਦਰਜ ਕੀਤਾ ਗਿਆ, ਜਦਕਿ ਇਨ੍ਹਾਂ ਸ਼ਹਿਰਾਂ ਦਾ ਔਸਤ AQI ਕ੍ਰਮਵਾਰ 307 ਅਤੇ 320 ਰਿਹਾ। ਇਸ ਤੋਂ ਇਲਾਵਾ ਪਟਿਆਲਾ ਦਾ AQI ਵੀ 286 ਦਰਜ ਕੀਤਾ ਗਿਆ ਹੈ।

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ (AQI) ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਅੰਮ੍ਰਿਤਸਰ ‘ਚ AQI 127 ਰਿਹਾ, ਜਦਕਿ 24 ਘੰਟਿਆਂ ਵਿੱਚ ਇਹ ਵੱਧ ਕੇ 201 ਤੱਕ ਪਹੁੰਚਿਆ। ਬਠਿੰਡਾ ਦਾ AQI 114 ਦਰਜ ਹੋਇਆ ਤੇ ਵੱਧ ਕੇ 222 ਤੱਕ ਗਿਆ। ਜਲੰਧਰ ‘ਚ ਇਹ 177 ਰਿਹਾ, ਜਦਕਿ ਵੱਧ ਤੋਂ ਵੱਧ 170 ਰਿਹਾ। ਸਭ ਤੋਂ ਖ਼ਰਾਬ ਹਾਲਤ ਖੰਨਾ ਤੇ ਮੰਡੀ ਗੋਬਿੰਦਗੜ੍ਹ ‘ਚ ਰਹੀ - ਖੰਨਾ ਦਾ ਔਸਤ AQI 307 ਤੇ ਵੱਧ ਤੋਂ ਵੱਧ 458 ਤੱਕ ਪਹੁੰਚਿਆ, ਜਦਕਿ ਮੰਡੀ ਗੋਬਿੰਦਗੜ੍ਹ ਦਾ ਔਸਤ 320 ਤੇ ਵੱਧ ਤੋਂ ਵੱਧ 445 ਰਿਹਾ। ਲੁਧਿਆਣਾ ਦਾ AQI 187 ਰਿਹਾ, ਹਾਲਾਂਕਿ ਪੂਰੇ ਅੰਕੜੇ ਨਹੀਂ ਮਿਲੇ। ਇਸ ਤੋਂ ਇਲਾਵਾ, ਪਟਿਆਲਾ ਦਾ AQI 286 ਦਰਜ ਹੋਇਆ ਜੋ 414 ਤੱਕ ਚਲਾ ਗਿਆ, ਜਦਕਿ ਰੂਪਨਗਰ ਦਾ ਔਸਤ 130 ਤੇ ਵੱਧ ਤੋਂ ਵੱਧ 316 ਦਰਜ ਕੀਤਾ ਗਿਆ।

ਇਹ ਵਾਲੇ ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ

4 ਨਵੰਬਰ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਮੀਂਹ ਪੈਣ ਦੇ ਆਸਾਰ ਹਨ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ ਤੇ ਰੂਪਨਗਰ ਵਿੱਚ ਵੀ ਮੀਂਹ ਦੇ ਚਾਂਸ ਬਣ ਰਹੇ ਹਨ। ਇਹਨਾਂ ਦਿਨਾਂ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਮੌਸਮ ਸਾਫ਼ ਅਤੇ ਧੁੱਪ ਵਾਲਾ ਰਹੇਗਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16 ਡਿਗਰੀ ਰਹੇਗਾ, ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਜਲੰਧਰ ਵਿੱਚ ਵੀ 30 ਡਿਗਰੀ ਵੱਧ ਤੋਂ ਵੱਧ ਅਤੇ 16 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹੇਗਾ, ਹਲਕੀ ਧੁੱਪ ਰਹੇਗੀ। ਲੁਧਿਆਣਾ ਵਿੱਚ ਵੀ ਧੁੱਪਦਾਰ ਮੌਸਮ ਰਹੇਗਾ, ਤਾਪਮਾਨ 30 ਅਤੇ 16 ਡਿਗਰੀ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ ਮੌਸਮ ਸਾਫ਼ ਰਹੇਗਾ, ਤਾਪਮਾਨ ਵੀ 30 ਅਤੇ 16 ਡਿਗਰੀ ਦੇ ਆਸਪਾਸ ਰਹੇਗਾ। ਮੋਹਾਲੀ ਵਿੱਚ ਮੌਸਮ ਸਾਫ਼ ਤੇ ਸੁੱਕਾ ਰਹੇਗਾ, ਇੱਥੇ ਵੱਧ ਤੋਂ ਵੱਧ ਤਾਪਮਾਨ 30 ਅਤੇ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਰਹੇਗਾ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Advertisement

ਵੀਡੀਓਜ਼

ਪੰਜਾਬ 'ਚ ਨਸ਼ਾ ਕੌਣ ਵੇਚ ਰਿਹਾ? ਕੇਜਰੀਵਾਲ ਨੇ ਕਰਤਾ ਵੱਡਾ ਖੁਲਾਸਾ
ਰਿਸ਼ਤੇਦਾਰੀ 'ਤੇ ਟਿਕਟ ਨਹੀਂ ਮਿਲਦੀ ! CM ਮਾਨ ਦਾ ਸਿੱਧਾ ਐਲਾਨ
ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਅਕਾਲ ਤਖ਼ਤ ਸਾਹਿਬ 'ਤੇ ਬੋਲੇ CM ਮਾਨ, ਉਸ ਤੋਂ ਵੱਡੀ ਕੋਈ ਪਦਵੀ ਨਹੀਂ
ਨਸ਼ਾ, ਟਿਕਟਾਂ ਤੇ ਵਿਰੋਧੀ! ਇੱਕ ਹੀ ਭਾਸ਼ਣ 'ਚ CM ਮਾਨ ਦੇ ਤਿੱਖੇ ਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
ਖਰੜ SDM ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ Office; ਮੱਚੀ ਹਫੜਾ-ਦਫੜੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
Navjot Sidhu ਦੀ ਵਿਰੋਧੀਆਂ ਨੂੰ ਚੇਤਾਵਨੀ, ਕਿਹਾ- ਹਵਾਓਂ ਨੇ ਰੁੱਖ ਬਦਲ ਤੋਂ ਖਾਕ ਵੀ...
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਲੁਧਿਆਣਾ 'ਚ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ ਹੱਥ ਫੜਿਆ, ਫਿਰ ਕੀਤੀ ਛਿੱਤਰ-ਪਰੇਡ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
ਮੈਚ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਪਵੇਲੀਅਨ ਵਾਪਸ ਜਾਂਦੇ ਸਮੇਂ ਭਾਰਤੀ ਕ੍ਰਿਕਟਰ ਦੀ ਹਾਰਟ ਅਟੈਕ ਨਾਲ ਮੌਤ, ਖੇਡ ਜਗਤ 'ਚ ਛਾਈ ਸੋਗ ਦੀ ਲਹਿਰ
Embed widget