ਪੜਚੋਲ ਕਰੋ

ਪੰਜਾਬ ਸਰਕਾਰ ਵੱਲੋਂ ਫਗਵਾੜਾ ਵਿਖੇ ਸਫ਼ਲਤਾਪੂਰਵਕ ਚਲਾਇਆ ਜਾ ਰਿਹੈ ਸੈਂਟਰ ਆਫ ਐਕਸੀਲੈਂਸ; ਵਿਸ਼ਵ ਬੈਂਕ ਦੇ ਪ੍ਰਧਾਨ ਵੱਲੋਂ ਸੈਂਟਰ ਦੇ ਕੰਮਕਾਜ ਦੀ ਸਮੀਖਿਆ

Punjab News : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ’ਸੈਂਟਰ ਆਫ਼ ਐਕਸੀਲੈਂਸ’ (ਸੀ.ਓ.ਈ.) ਦਾ ਉਦਘਾਟਨ ਕੀਤੇ ਜਾਣ ਦੇ ਦੋ ਮਹੀਨਿਆਂ ਤੋਂ ਵੀ

Punjab News : ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ’ਸੈਂਟਰ ਆਫ਼ ਐਕਸੀਲੈਂਸ’ (ਸੀ.ਓ.ਈ.) ਦਾ ਉਦਘਾਟਨ ਕੀਤੇ ਜਾਣ ਦੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 140 ਦੇ ਕਰੀਬ ਉਮੀਦਵਾਰ, ਜਿਨ੍ਹਾਂ ਵਿੱਚ 32 ਲੜਕੀਆਂ ਵੀ ਸ਼ਾਮਲ ਹਨ,  ਇਸ ਕੇਂਦਰ ਵਿੱਚ ਵੱਖ-ਵੱਖ ਨੌਕਰੀਆਂ (ਜੌਬ ਰੋਲਜ਼) ਸਬੰਧੀ ਸਿਖਲਾਈ ਪ੍ਰਾਪਤ ਕਰ ਰਹੇ ਹਨ।

ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐਮ.ਐਸ.ਡੀ.ਈ) ਦੇ ਅਧਿਕਾਰੀਆਂ ਨਾਲ ਅੱਜ ਇੱਥੇ ਇਸ ਸੈਂਟਰ ਦੇ ਕੰਮਕਾਜ ਸਬੰਧੀ ਸਮੀਖਿਆ ਕੀਤੀ। ਦੱਸਣਯੋਗ ਹੈ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਅੱਗੇ ਸੈਂਟਰ ਆਫ ਐਕਸੀਲੈਂਸ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਲਈ ਚੁਣੇ ਗਏ ਚਾਰ ਸੂਬਿਆਂ ਵਿੱਚ ਪੰਜਾਬ ਦਾ ਨਾਮ ਵੀ ਸ਼ਾਮਲ ਸੀ। ਚੁਣੇ ਗਏ ਬਾਕੀ ਤਿੰਨ ਸੂਬਿਆਂ ਵਿੱਚ ਕਰਨਾਟਕ, ਉੜੀਸਾ ਅਤੇ ਮਹਾਰਾਸ਼ਟਰ ਸ਼ਾਮਲ ਹਨ।

ਸੈਂਟਰ ਆਫ਼ ਐਕਸੀਲੈਂਸ ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ਵ ਬੈਂਕ ਦੁਆਰਾ ਫੰਡਿਡ ‘ਸੰਕਲਪ’ ਸਕੀਮ ਤਹਿਤ ਸਥਾਪਿਤ ਕੀਤਾ ਗਿਆ ਸੀ। ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ 9 ਫਰਵਰੀ, 2023 ਨੂੰ ਫਗਵਾੜਾ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਲਈ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ) ਨਾਲ ਇੱਕ ਸਮਝੌਤਾ ਕੀਤਾ ਸੀ ਅਤੇ ਇਸ ਕੇਂਦਰ ਦਾ ਉਦਘਾਟਨ 26 ਮਈ ਨੂੰ ਕੀਤਾ ਗਿਆ ਸੀ।

ਮੀਟਿੰਗ ਦੌਰਾਨ ਅਜੈ ਬੰਗਾ ਨੇ ਸੈਂਟਰ ਆਫ਼ ਐਕਸੀਲੈਂਸ ਵਿਖੇ ਸਿਖਲਾਈ ਲੈ ਰਹੀਆਂ ਮਹਿਲਾ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਸੈਂਟਰ ਦੀ ਸਥਾਪਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਰੋਜ਼ਗਾਰ ਯੋਗ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਸੀ.ਓ.ਈ. ਸਫਲਤਾਪੂਰਵਕ ਕਾਰਜਸ਼ੀਲ ਹੈ, ਜਿਸ ਵਿੱਚ 32 ਲੜਕੀਆਂ ਸਮੇਤ ਕੁੱਲ 140 ਉਮੀਦਵਾਰ ਹਨ। ਇਹ ਉਮੀਦਵਾਰ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਅਸੈਂਬਲੀ ਸਮੇਤ ਹੋਰਨਾਂ ਨੌਕਰੀਆਂ ਲਈ ਸਿਖਲਾਈ ਲੈ ਰਹੇ ਹਨ। ਸੈਂਟਰ ਆਫ਼ ਐਕਸੀਲੈਂਸ ਵਿੱਚ ਕੁੱਲ 2000 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਸੈਂਟਰ ਆਫ਼ ਐਕਸੀਲੈਂਸ ਮਹਿਲਾ ਸਸ਼ਕਤੀਕਰਨ ’ਤੇ ਕੇਂਦ੍ਰਿਤ ਹੈ ਅਤੇ ਇਸਦਾ ਉਦੇਸ਼ ਗੈਰ-ਰਵਾਇਤੀ ਖੇਤਰਾਂ ਵਿੱਚ ਮਹਿਲਾ ਉਮੀਦਵਾਰਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਮਨਪ੍ਰੀਤ ਬਾਦਲ ਨੂੰ ਸੰਮਨ ਜਾਰੀ , ਸੋਮਵਾਰ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ

 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
Advertisement
ABP Premium

ਵੀਡੀਓਜ਼

ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਅੱਖਾਂ ਅੱਗੇ ਵਾਰ-ਵਾਰ ਆ ਰਿਹਾ ਹਨੇਰਾ, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
ਛਾਤੀ ਜਾਂ ਪਿੱਠ 'ਚ ਹੋ ਰਹੀ ਝਰਨਾਹਟ, ਹੋ ਜਾਓ ਸਾਵਧਾਨ, ਹੋ ਸਕਦਾ ਹਾਰਟ ਅਟੈਕ ਦਾ ਲੱਛਣ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Embed widget