ਔਰਤਾਂ ਦੇ ਮੁਫਤ ਸਫਰ ਨੇ ਖੜਕਾਈ ਰੋਡਵੇਜ਼ ਦੀ ਲਾਰੀ, ਸਰਕਾਰ ਵੱਲ ਕਰੋੜਾਂ ਰੁਪਏ ਫਸੇ, ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ
Punjab News : ਇਸ ਸਕੀਮ ਪਿੱਛੇ ਨੀਅਤ ਤਾਂ ਚੰਗੀ ਹੈ ਪਰ ਸਰਕਾਰ ਨੂੰ ਸਮੇਂ ਸਿਰ ਪੈਸਾ ਵੀ ਦੇਣਾ ਚਾਹੀਦਾ ਹੈ। ਇਸ ਸਕੀਮ ਤਹਿਤ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਆਧਾਰ ਕਾਰਡ ਦੇਖਿਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ...
ਰਜਨੀਸ਼ ਕੌਰ ਦੀ ਰਿਪੋਰਟ
Punjab News: ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫਰ ਪੀਆਰਟੀਸੀ (PRTC), ਪਨਬੱਸ (PUNBUS) ਤੇ ਪੰਜਾਬ ਰੋਡਵੇਜ਼ ਨੂੰ ਬੇਹੱਦ ਮਹਿੰਗਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲ ਕਰੋੜਾਂ ਰੁਪਏ ਦਾ ਬਕਾਇਆ ਫਸਿਆ ਹੋਇਆ ਹੈ। ਹਾਲਾਤ ਇਹ ਹਨ ਕਿ ਫੰਡ ਜਾਰੀ ਨਾ ਹੋਣ ਕਰਕੇ ਪੀਆਰਟੀਸੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਗਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਔਰਤਾਂ ਨੂੰ ਮੁਫਤ ਸਫਰ ਦੀ ਸਕੀਮ ਤਹਿਤ ਪੀਆਰਟੀਸੀ ਦੇ 175 ਕਰੋੜ ਰੁਪਏ ਤੇ ਪਨਬੱਸ ਤੇ ਪੰਜਾਬ ਰੋਡਵੇਜ਼ ਦੇ 130 ਕਰੋੜ ਰੁਪਏ ਅਜੇ ਵੀ ਅਦਾ ਕੀਤੇ ਜਾਣੇ ਹਨ। ਇਸ ਲਈ ਪੀਆਰਟੀਸੀ ਮੁਲਾਜ਼ਮਾਂ ਨੂੰ 26 ਅਗਸਤ ਤੱਕ ਵੀ ਜੁਲਾਈ ਮਹੀਨੇ ਦੀ ਤਨਖਾਹ ਤੱਕ ਨਹੀਂ ਮਿਲੀ। ਪੀਆਰਟੀਸੀ ਬੱਸਾਂ ਵਿੱਚ ਇੱਕ ਮਹੀਨੇ ਦੌਰਾਨ 66 ਲੱਖ ਦੇ ਕਰੀਬ ਔਰਤਾਂ ਮੁਫ਼ਤ ਸਫ਼ਰ ਕਰਦੀਆਂ ਹਨ ਜਦੋਂਕਿ ਪਨਬੱਸ ਤੇ ਪੰਜਾਬ ਰੋਡਵੇਜ਼ ਵਿੱਚ ਹਰ ਮਹੀਨੇ 42 ਲੱਖ ਦੇ ਕਰੀਬ ਔਰਤਾਂ ਇਸ ਸੇਵਾ ਦਾ ਲਾਭ ਉਠਾਉਂਦੀਆਂ ਹਨ।
ਇਸ ਬਾਰੇ ਮੁਲਾਜ਼ਮ ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਸਕੀਮ ਪਿੱਛੇ ਨੀਅਤ ਤਾਂ ਚੰਗੀ ਹੈ ਪਰ ਸਰਕਾਰ ਨੂੰ ਸਮੇਂ ਸਿਰ ਪੈਸਾ ਵੀ ਦੇਣਾ ਚਾਹੀਦਾ ਹੈ। ਇਸ ਸਕੀਮ ਤਹਿਤ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਦਾ ਆਧਾਰ ਕਾਰਡ ਦੇਖਿਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਫ਼ਰ ਕਰਨ ਵਾਲੀ ਔਰਤ ਪੰਜਾਬ ਦੀ ਵਸਨੀਕ ਹੈ ਕਿਉਂਕਿ ਇਹ ਸਕੀਮ ਸਿਰਫ਼ ਪੰਜਾਬ ਦੀਆਂ ਔਰਤਾਂ ਲਈ ਹੈ।
Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ
ਬੱਸ ਮੁਲਾਜ਼ਮਾਂ ਨੂੰ ਤਨਖਾਹਾਂ ਦੇਣਾ ਹੋਇਆ ਔਖਾ
ਇਸ ਦੌਰਾਨ ਬੱਸ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਅਗਸਤ ਤੱਕ ਵੀ ਜੁਲਾਈ ਮਹੀਨੇ ਦੀ ਤਨਖਾਹ ਤੱਕ ਨਹੀਂ ਮਿਲੀ ਹੈ। ਉਹਨਾਂ ਅੱਗੇ ਕਿਹਾ ਸਰਕਾਰ ਦੀ ਸਕੀਮ ਦਾ ਚੰਗੀ ਹੈ। ਔਰਤਾਂ ਇਸ ਦਾ ਲਾਭ ਵੀ ਲੈ ਰਹੀਆਂ ਹਨ ਪਰ ਇਸ ਦੌਰਾਨ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੂੰ ਨੂੰ 26 ਅਗਸਤ ਤੱਕ ਵੀ ਜੁਲਾਈ ਮਹੀਨੇ ਦੀ ਤਨਖਾਹ ਤੱਕ ਨਹੀਂ ਮਿਲੀ। ਪੀਆਰਟੀਸੀ ਬੱਸਾਂ ਵਿੱਚ ਇੱਕ ਮਹੀਨੇ ਦੌਰਾਨ 66 ਲੱਖ ਦੇ ਕਰੀਬ ਔਰਤਾਂ ਮੁਫ਼ਤ ਸਫ਼ਰ ਕਰਦੀਆਂ ਹਨ ਜਦੋਂਕਿ ਪਨਬੱਸ ਤੇ ਪੰਜਾਬ ਰੋਡਵੇਜ਼ ਵਿੱਚ ਹਰ ਮਹੀਨੇ 42 ਲੱਖ ਦੇ ਕਰੀਬ ਔਰਤਾਂ ਇਸ ਸੇਵਾ ਦਾ ਲਾਭ ਉਠਾਉਂਦੀਆਂ ਹਨ।
'ਆਪ' ਦਾ ਐਲਾਨ, ਬੇਅਦਬੀ ਤੇ ਗੋਲੀ ਕਾਂਡ ਨੂੰ ਅੰਦਰ ਡੱਕਾਂਗੇ, ਸੁਖਬੀਰ ਬਾਦਲ ਨੂੰ ਸੰਮਨ ਭੇਜਣ ਨਾਲ ਹੋਈ ਸ਼ੁਰੂਆਤ
ਆਧਾਰ ਕਾਰਡ ਦੇਖਾ ਕੇ ਔਰਤਾਂ ਕਰਦੀਆਂ ਮੁਫਤ ਸਫਰ
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਮਹਿਲਾ ਦਿਵਸ ਮੌਕੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਦੇ ਲਈ ਮੁਫਤ ਸਫਰ ਦਾ ਐਲਾਨ ਕੀਤਾ ਸੀ। ਇਸ ਸਕੀਮ ਦੇ ਤਹਿਤ ਔਰਤਾਂ ਆਪਣਾ ਆਧਾਰ ਕਾਰਡ ਦੇਖਾ ਦੇ ਮੁਫਤ ਸਫਰ ਕਰਦੀਆਂ ਹਨ।