(Source: ECI/ABP News)
'ਆਪ' ਸਰਕਾਰ ਦੁਆਲੇ ਹੋਏ ਸਨਅਤਕਾਰ, ਬੋਲੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਾਡੇ 'ਤੇ ਬੋਝ ਪਾਇਆ ਜਾ ਰਿਹਾ
ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਲੋਕਾਂ ਨਾਲ ਕਿਸਾਨਾਂ ਨੂੰ ਬਿਜਲੀ ਦੇ ਮੁਫ਼ਤ ਯੂਨਿਟ ਮੁਹੱਈਆ ਕਰਵਾਏ ਜਾਣੇ ਹਨ। ਸਰਕਾਰ ਇੱਕ ਜੇਬ ਵਿੱਚੋਂ ਪੈਸੇ ਕੱਢ ਕੇ ਦੂਜੀ ਜੇਬ ਵਿੱਚ ਪਾਉਣ ਲਈ ਤਿਆਰੀ ਕਰ ਰਹੀ ਹੈ।
!['ਆਪ' ਸਰਕਾਰ ਦੁਆਲੇ ਹੋਏ ਸਨਅਤਕਾਰ, ਬੋਲੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਾਡੇ 'ਤੇ ਬੋਝ ਪਾਇਆ ਜਾ ਰਿਹਾ The industrialists around the AAP government are burdening us to provide free electricity to the deaf 'ਆਪ' ਸਰਕਾਰ ਦੁਆਲੇ ਹੋਏ ਸਨਅਤਕਾਰ, ਬੋਲੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਸਾਡੇ 'ਤੇ ਬੋਝ ਪਾਇਆ ਜਾ ਰਿਹਾ](https://feeds.abplive.com/onecms/images/uploaded-images/2022/06/03/9fa334f3bec5357fc462175e0e7ef593_original.jpg?impolicy=abp_cdn&imwidth=1200&height=675)
ਲੁਧਿਆਣਾ: ਸਨਅਤਕਾਰਾਂ ਵੱਲੋਂ ਅੱਜ ਅਰੋੜਾ ਪੈਲੇਸ ਬਿਜਲੀ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਵਪਾਰੀਆਂ ਵੱਲੋਂ ਇੱਕ ਘੰਟਾ ਬਿਜਲੀ ਦਫਤਰ ਦੇ ਬਾਹਰ ਸਰਕਾਰ ਖ਼ਿਲਾਫ਼ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਨਅਤਕਾਰਾਂ ਵੱਲੋਂ ਇਹ ਵਿਰੋਧ ਐਡਵਾਂਸ ਬਿੱਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਲੋਕਾਂ ਨਾਲ ਕਿਸਾਨਾਂ ਨੂੰ ਬਿਜਲੀ ਦੇ ਮੁਫ਼ਤ ਯੂਨਿਟ ਮੁਹੱਈਆ ਕਰਵਾਏ ਜਾਣੇ ਹਨ। ਸਰਕਾਰ ਇੱਕ ਜੇਬ ਵਿੱਚੋਂ ਪੈਸੇ ਕੱਢ ਕੇ ਦੂਜੀ ਜੇਬ ਵਿੱਚ ਪਾਉਣ ਲਈ ਤਿਆਰੀ ਕਰ ਰਹੀ ਹੈ। ਇਸ ਕਰਕੇ ਸਨਅਤਕਾਰਾਂ ਤੇ ਬੋਝ ਪਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ। ਸਸਤੀ ਬਿਜਲੀ ਨਿਰੰਤਰ ਮੁਹੱਈਆ ਕਰਵਾਈ ਜਾਵੇਗੀ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਨਾਦਰਸ਼ਾਹੀ ਫੁਰਮਾਨ ਸਨਅਤਕਾਰਾਂ ਤੇ ਲਾਗੂ ਕੀਤਾ ਜਾ ਰਿਹਾ ਹੈ। ਇਸ ਨੂੰ ਉਹ ਕਿਸੇ ਵੀ ਸੂਰਤ ਵਿੱਚ ਨਹੀਂ ਮੰਨਣਗੇ।
ਸਨਅਤਕਾਰਾਂ ਨੇ ਕਿਹਾ ਕਿ ਐਡਵਾਂਸ ਬਿੱਲ ਦਾ ਕੋਈ ਮਤਲਬ ਨਹੀਂ ਬਣਦਾ ਉਹ ਸਾਲਾਂ ਤੋਂ ਛੋਟੀਆਂ ਛੋਟੀਆਂ ਫੈਕਟਰੀਆਂ ਚਲਾ ਰਹੇ ਹਨ। ਖਾਸ ਕਰਕੇ ਮੀਡੀਅਮ ਤੇ ਸਮਾਲ ਸਕੇਲ ਇੰਡਸਟਰੀ ਤੇ ਵੱਡੀ ਮਾਰ ਪੈ ਰਹੀ ਹੈ। ਸਨਅਤਕਾਰਾਂ ਨੇ ਕਿਹਾ ਉਹ ਪਹਿਲਾਂ ਹੀ ਜੀਐਸਟੀ ਲੋਕਡਾਊਨ ਤੇ ਨੋਟਬੰਦੀ ਦੀ ਮਾਰ ਚੋਂ ਲੰਘੇ ਹਨ ਤੇ ਹੁਣ ਛੋਟੇ ਸਨਅਤਕਾਰਾਂ ਤੋਂ ਐਡਵਾਂਸ ਬਿਜਲੀ ਦੇ ਬਿੱਲ ਵਸੂਲ ਕੇ ਉਨ੍ਹਾਂ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ।
Punjab budget 2022-23: ਭਗਵੰਤ ਮਾਨ ਦੇ ਬਜਟ 'ਤੇ ਸਭ ਦੀਆਂ ਨਜ਼ਰਾਂ, ਸਿੱਧੂ ਮੂਸੇਵਾਲਾ ਸਣੇ ਕਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)