Punjab News: ਫਰਵਰੀ 'ਚ ਹੀ ਚੜ੍ਹਿਆ ਪੰਜਾਬ ਦਾ ਪਾਰਾ, ਕਣਕ ਦੇ ਝਾੜ ਨੂੰ ਵੱਜ ਸਕਦੀ ਸੱਟ
ਪੰਜਾਬ ਸਣੇ ਉੱਤਰੀ ਭਾਰਤ ਵਿੱਚ ਇੱਕਦਮ ਮੌਸਮ ਨੇ ਕਰਵਟ ਲਈ ਹੈ। ਪਿਛਲੇ ਦਿਨਾਂ ਤੋਂ ਪਾਰਾ ਕਾਫੀ ਉੱਪਰ ਚਲਾ ਗਿਆ ਹੈ। ਬੇਸ਼ੱਕ ਇਸ ਨਾਲ ਠੰਢ ਤੋਂ ਰਾਹਤ ਮਿਲੀ ਹੈ ਪਰ ਇਸ ਨੂੰ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ।
Punjab News: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਇੱਕਦਮ ਮੌਸਮ ਨੇ ਕਰਵਟ ਲਈ ਹੈ। ਪਿਛਲੇ ਦਿਨਾਂ ਤੋਂ ਪਾਰਾ ਕਾਫੀ ਉੱਪਰ ਚਲਾ ਗਿਆ ਹੈ। ਬੇਸ਼ੱਕ ਇਸ ਨਾਲ ਠੰਢ ਤੋਂ ਰਾਹਤ ਮਿਲੀ ਹੈ ਪਰ ਇਸ ਨੂੰ ਕਣਕ ਦੀ ਫਸਲ ਲਈ ਚੰਗਾ ਨਹੀਂ ਮੰਨਿਆ ਜਾ ਰਿਹਾ। ਇਸ ਲਈ ਕਿਸਾਨ ਕਾਫੀ ਫਿਕਰਮੰਦ ਹਨ। ਖੇਤੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਫਰਵਰੀ ਵਿੱਚ ਹੀ ਪਾਰਾ ਆਮ ਨਾਲੋਂ ਉੱਪਰ ਜਾਣਾ ਸਹੀ ਨਹੀਂ।
ਦੱਸ ਦਈਏ ਕਿ ਇਸ ਵਾਰ ਕੜਾਕੇ ਦੀ ਠੰਢ ਪੈਣ ਕਰਕੇ ਕਣਕ ਦੀ ਫਸਲ ਕਾਫੀ ਵਧੀਆ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਅੱਧ ਮਾਰਚ ਤੱਕ ਮੌਸਮ ਠੰਢਾ ਰਿਹਾ ਤਾਂ ਰਿਕਾਰਡ ਝਾੜ ਹੋਏਗਾ। ਹੁਣ ਇੱਕਦਮ ਪਾਰਾ ਚੜ੍ਹਨ ਨਾਲ ਕਿਸਾਨਾਂ ਤੇ ਖੇਤੀ ਮਾਹਿਰਾਂ ਦਾ ਫਿਕਰ ਵਧ ਗਿਆ ਹੈ।
ਪਿਛਲੇ ਸਾਲ ਵੀ ਫਰਵਰੀ-ਮਾਰਚ ’ਚ ਵਧੇ ਤਾਪਮਾਨ ਨੇ ਕਣਕ ਦੇ ਝਾੜ ਨੂੰ ਸੱਟ ਮਾਰੀ ਸੀ। ਐਤਕੀਂ ਵੀ ਉਸ ਤਰ੍ਹਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕੁਝ ਦਿਨਾਂ ਤੋਂ ਜਿਸ ਤਰੀਕੇ ਨਾਲ ਆਮ ਨਾਲੋਂ ਦੋ-ਤਿੰਨ ਡਿਗਰੀ ਪਾਰਾ ਵਧਿਆ ਹੈ, ਉਸ ਤੋਂ ਜਾਪਦਾ ਹੈ ਕਿ ਝਾੜ ਮੁੜ ਘਟੇਗਾ। ਕਣਕ ਦੇ ਝਾੜ ਵਿੱਚ ਪਿਛਲੇ ਵਰ੍ਹੇ 15 ਤੋਂ 20 ਫ਼ੀਸਦੀ ਤੱਕ ਕਮੀ ਆਈ ਸੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਾਲ ਕਣਕ ਹੇਠ ਰਕਬਾ 34.90 ਲੱਖ ਹੈਕਟੇਅਰ ਹੈ। ਮੁੱਢਲੇ ਰੁਝਾਨ ਤੋਂ ਸਰਕਾਰ ਨੂੰ ਉਮੀਦ ਸੀ ਕਿ ਸੂਬੇ ਵਿਚ ਕਣਕ ਦਾ ਉਤਪਾਦਨ ਐਤਕੀਂ 167-170 ਲੱਖ ਮੀਟਰਿਕ ਟਨ ਹੋਵੇਗਾ ਤੇ ਇਸ ਵਿਚੋਂ 120-130 ਲੱਖ ਮੀਟਰਿਕ ਟਨ ਕਣਕ ਸਰਕਾਰੀ ਖ਼ਰੀਦ ਲਈ ਮੰਡੀਆਂ ਵਿਚ ਪੁੱਜੇਗੀ।
ਪਿਛਲੇ ਸਾਲ ਮਾਰਚ ਮਹੀਨੇ ਵਿੱਚ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਸੀ ਜਿਸ ਕਰਕੇ ਕਣਕ ਦੀ ਪੈਦਾਵਾਰ ਤੇਜ਼ੀ ਨਾਲ ਘੱਟ ਕੇ 148 ਲੱਖ ਮੀਟਰਿਕ ਟਨ ਹੀ ਰਹਿ ਗਈ ਸੀ। ਲੰਘੇ ਵਰ੍ਹੇ ਮੰਡੀਆਂ ਵਿਚੋਂ 95 ਲੱਖ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ