ਪੜਚੋਲ ਕਰੋ

Punjab News: ਮੰਤਰੀ ਦਾ ਦਾਅਵਾ, 90 ਫ਼ੀਸਦੀ ਟੀਚਾ ਕੀਤਾ ਪੂਰਾ, ਜਾਣੋ ਕਿਹੜਾ ਟੀਚੇ ਦਾ ਕੀਤਾ ਦਾਅਵਾ

ਹੁਣ ਤੱਕ 22,58,300 ਤੋਂ ਵੱਧ ਗਾਵਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜੋ 90 ਫ਼ੀਸਦੀ ਬਣਦਾ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਮੈਗਾ ਟੀਕਾਕਰਨ ਮੁਹਿੰਮ ਤਹਿਤ ਸੂਬੇ ਦੀਆਂ ਸਾਰੀਆਂ 25 ਲੱਖ ਗਾਵਾਂ ਦਾ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਸੀ

Punjab News: ਪੰਜਾਬ ਦਾ ਪਸ਼ੂ ਪਾਲਣ ਵਿਭਾਗ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਚਲਾਈ ਜਾ ਰਹੀ ਮੈਗਾ ਟੀਕਾਕਰਨ ਮੁਹਿੰਮ ਨੂੰ ਨਿਰਧਾਰਤ ਸਮਾਂ ਸੀਮਾ ਤੋਂ ਕਰੀਬ ਮਹੀਨਾ ਪਹਿਲਾਂ ਮੁਕੰਮਲ ਕਰਨ ਦੇ ਨੇੜੇ ਪਹੁੰਚ ਚੁੱਕਾ ਹੈ। ਵਿਭਾਗ ਨੇ ਹੁਣ ਤੱਕ ਸੂਬੇ ਵਿੱਚ 25 ਲੱਖ ਗਾਵਾਂ ਦਾ ਟੀਕਾਕਰਨ ਕਰਨ ਦਾ 90 ਫ਼ੀਸਦੀ ਟੀਚਾ ਪੂਰਾ ਕਰ ਲਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 15 ਫ਼ਰਵਰੀ, 2023 ਨੂੰ ਪਸ਼ੂ ਪਾਲਣ ਵਿਭਾਗ ਦੀਆਂ 773 ਸਮਰਪਿਤ ਵੈਟਰਨਰੀ ਟੀਮਾਂ ਨਾਲ ਲੰਪੀ ਸਕਿਨ ਬੀਮਾਰੀ ਵਿਰੁੱਧ ਮੈਗਾ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤੀ ਗਈ ਸੀ, ਜਿਸ ਨੂੰ 30 ਅਪ੍ਰੈਲ, 2023 ਦੀ ਨਿਸ਼ਚਿਤ ਸਮਾਂ ਸੀਮਾ ਤੋਂ ਪਹਿਲਾਂ ਮੁਕੰਮਲ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਹੁਣ ਤੱਕ 22,58,300 ਤੋਂ ਵੱਧ ਗਾਵਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜੋ 90 ਫ਼ੀਸਦੀ ਬਣਦਾ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਮੈਗਾ ਟੀਕਾਕਰਨ ਮੁਹਿੰਮ ਤਹਿਤ ਸੂਬੇ ਦੀਆਂ ਸਾਰੀਆਂ 25 ਲੱਖ ਗਾਵਾਂ ਦਾ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਸੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਵਿੱਚ ਆਏ ਨਵੇਂ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਸਦਕਾ ਵਿਭਾਗ 30 ਅਪ੍ਰੈਲ ਦੀ ਨਿਰਧਾਰਤ ਸਮੇਂ ਤੋਂ ਪਹਿਲਾਂ ਟੀਕਾਕਰਨ ਮੁਹਿੰਮ ਨੂੰ ਪੂਰਾ ਕਰਨ ਦੇ ਯੋਗ ਬਣਨ ਜਾ ਰਿਹਾ ਹੈ।

ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਵਿਭਾਗ ਵੱਲੋਂ ਰੋਜ਼ਾਨਾ 40,000 ਟੀਕੇ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਹੁਣ ਤੱਕ 9 ਜ਼ਿਲ੍ਹਿਆਂ ਬਰਨਾਲਾ, ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ, ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਗਰੂਰ ਵਿੱਚ 100 ਫ਼ੀਸਦੀ ਟੀਕਾਕਰਨ ਹੋ ਚੁੱਕਾ ਹੈ ਅਤੇ ਚਾਰ ਜ਼ਿਲ੍ਹਿਆਂ ਨੇ 90 ਫ਼ੀਸਦੀ ਟੀਕਾਕਰਨ ਦਾ ਟੀਚਾ ਪਾਰ ਕਰ ਲਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕਰੀਬ 80 ਫ਼ੀਸਦੀ ਟੀਕਾਕਰਨ ਮੁਕੰਮਲ ਕਰ ਲਿਆ ਗਿਆ ਹੈ। ਵਿਕਾਸ ਪ੍ਰਤਾਪ ਨੇ ਟੀਕਾਕਰਨ ਮੁਹਿੰਮ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਕੀ ਸਾਰੇ ਜ਼ਿਲ੍ਹੇ ਅਪ੍ਰੈਲ ਮਹੀਨੇ ਦੌਰਾਨ ਟੀਕਾਕਰਨ ਦਾ 100 ਫ਼ੀਸਦੀ ਕੰਮ ਪੂਰਾ ਕਰ ਲੈਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Advertisement
ABP Premium

ਵੀਡੀਓਜ਼

ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayatਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇPM ਮੋਦੀ ਤੋਂ ਬਾਅਦ ਕਿਸਨੂੰ ਮਿਲੇ ਦਿਲਜੀਤ , ਮੁਲਾਕਾਤ ਦੀ ਹੋ ਰਹੀ ਪੂਰੀ ਚਰਚਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Embed widget