ਸ਼੍ਰੋਮਣੀ ਅਕਾਲੀ ਦਲ ਦੀ ਸਥਾਈ ਬਾਡੀ ਭੰਗ ਨਹੀਂ ਕੀਤੀ , ਪਾਰਟੀ ਚੜ੍ਹਦੀਕਲਾ ਵਿੱਚ ਹੈ : ਪ੍ਰੇਮ ਸਿੰਘ ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਦੋ ਦਿਨ ਵਧੀਆਂ ਮਾਹੌਲ ਵਿਚ ਮੀਟਿੰਗਾਂ ਹੋਈਆਂ ਹਨ। ਇਕ ਹਫ਼ਤੇ ਬਾਅਦ ਦੁਬਾਰਾ ਬੈਠਾਂਗੇ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਦੋ ਦਿਨ ਵਧੀਆਂ ਮਾਹੌਲ ਵਿਚ ਮੀਟਿੰਗਾਂ ਹੋਈਆਂ ਹਨ। ਇਕ ਹਫ਼ਤੇ ਬਾਅਦ ਦੁਬਾਰਾ ਬੈਠਾਂਗੇ। ਉਨ੍ਹਾਂ ਕਿਹਾ ਕਿ ਹਰ ਇਕ ਹਲਕੇ ਵਿੱਚ ਜਾਵਾਂਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਇਸ ਦੇ ਨਾਲ ਹੀ ਭੂੰਦੜ ਨੇ ਕਿਹਾ ਕਿ ਸਾਰੀ ਪਾਰਟੀ ਇਕ ਜੁੱਟ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਥਾਈ ਬਾਡੀ ਭੰਗ ਨਹੀਂ ਕੀਤੀ। ਉਨ੍ਹਾਂ ਕਿਹਾ ਜੋ ਮੀਡੀਆ 'ਚ ਪ੍ਰੈੱਸ ਨੋਟ ਆਇਆ ਸੀ ,ਉਹ ਗਲਤੀ ਨਾਲ ਜਾਰੀ ਹੋ ਗਿਆ ਸੀ। ਜਿਨ੍ਹਾਂ ਜ਼ੋਰ ਲਗਾਉਣਾ ਲਗਾ ਲੈਣ ਪਰ ਪਾਰਟੀ ਚੜ੍ਹਦੀਕਲਾ ਵਿੱਚ ਹੈ, ਚੜ੍ਹਦੀ ਕਲਾ ਵਿਚ ਹੀ ਰਹੇਗੀ।
ਚੰਦੂਮਾਜਰਾ ਨੇ ਕਿਹਾ ਕਿ 4 ਮਹੀਨਿਆਂ ਵਿਚ ਪੰਜਾਬ ਲਵਾਰਿਸ ਹੋ ਗਿਆ ਹੈ। ਲੋਕਾਂ ਨੇ ਪੰਜਾਬੀਆਂ ਨੂੰ ਫਤਵਾ ਦਿੱਤਾ ਪਰ ਚਲਾਕੀ ਨਾਲ ਦਿੱਲੀ ਦਖ਼ਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਣਨੀਤੀ ਬਣਾਵਾਂਗੇ। ਚੰਦੂਮਾਜਰਾ ਨੇ ਕਿਹਾ ਗੱਡੀਆਂ 'ਤੇ ਲਿਖਿਆ ਹੁੰਦਾ ਆ , ਚੱਲੀ ਚੱਲ ਰਾਣੀਏ ਤੇਰਾ ਰੱਬ ਰਾਖਾ ,ਉਸੇ ਤਰ੍ਹਾਂ ਪੰਜਾਬ ਦਾ ਅੱਜ ਹਾਲ ਹੋਇਆ ਪਿਆ ਹੈ।