(Source: ECI/ABP News)
ਵਾਹ ਰੇ ਕਿਸਮਤ ! ਡੇਢ ਕਰੋੜ ਦਾ ਇਨਾਮ ਤਾਂ ਨਿਕਲਿਆ ਪਰ ਗੁਆਚ ਗਈ ਲਾਟਰੀ, ਹੁਣ CM ਮਾਨ ਨੂੰ ਕੀਤੀ ਅਪੀਲ
Faridkot Man Won More Than One Crore Lottery : ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਪਰ ਕਿਸਾਨ ਨੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਮੀ ਰਾਸ਼ੀ ਦਿਵਾਉਣ ਵਿੱਚ ਉਸ ਦੀ ਮਦਦ ਕਰਨ।
Punjab News : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਕਿਸਾਨ ਦੀ 1.5 ਕਰੋੜ ਰੁਪਏ ਦੀ Lottery ਨਿਕਲੀ, ਪਰ ਉਸ ਨੇ ਟਿਕਟ ਹੀ ਗੁੰਮ ਕਰ ਦਿੱਤੀ। ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਪਰ ਕਿਸਾਨ ਨੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਮੀ ਰਾਸ਼ੀ ਦਿਵਾਉਣ ਵਿੱਚ ਉਸ ਦੀ ਮਦਦ ਕਰਨ।
ਦਮਦਦਾ ਸਾਹਿਬ ਤੋਂ ਖਰੀਦੀ ਸੀ Lottery
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਮਈ ਨੂੰ ਦਮਦਮਾ ਸਾਹਿਬ ਤੋਂ ਲਾਟਰੀ ਜਿਸ ਦਾ ਨੰਬਰ 841805 ਹੈ, 200 ਰੁਪਏ ਵਿੱਚ ਖਰੀਦਿਆ ਸੀ। ਪਿੱਛੇ ਜਿਹੇ ਫਰੀਦਕੋਟ ਦੇ ਇੱਕ ਲਾਟਰੀ ਵਿਕਰੇਤਾ ਨੂੰ ਜਦੋਂ ਉਸ ਨੇ ਲਾਟਰੀ ਦਿਖਾਈ ਤਾਂ ਉਸ ਨੇ ਕਿਹਾ ਕਿ ਲਾਟਰੀ ਖਾਲੀ ਹੋ ਗਈ ਹੈ। ਇਹ ਸੁਣ ਕੇ ਉਸ ਨੇ ਲਾਟਰੀ ਉਥੇ ਹੀ ਸੁੱਟ ਦਿੱਤੀ।
ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਵਿਕਰੇਤਾ, ਜਿਸ ਤੋਂ ਉਸ ਨੇ ਲਾਟਰੀ ਖਰੀਦੀ ਸੀ, ਘਰ ਆਇਆ। ਵੇਚਣ ਵਾਲੇ ਨੇ ਦੱਸਿਆ ਕਿ ਉਸ ਦਾ ਪਹਿਲਾ ਨੰਬਰ ਲਾਟਰੀ ਵਿੱਚ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਖੁਸ਼ੀ ਤੁਰੰਤ ਹੀ ਗਾਇਬ ਹੋ ਗਈ ਕਿਉਂ ਕਿ ਉਸ ਨੇ ਲਾਟਰੀ ਗੁੰਮ ਕਰ ਦਿੱਤੀ ਸੀ।
ਪੀੜਤ ਦੇ ਕੋਲ ਲਾਟਰੀ ਖਰੀਦ ਦਾ ਰਿਕਾਰਡ
ਕਰਮਜੀਤ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫਰੀਦਕੋਟ ਵਿੱਚ ਹੀ ਸੁੱਟ ਦਿੱਤੀ ਸੀ, ਜਿਸ ਨੂੰ ਲੱਭਣ ਲਈ ਉਹ ਉੱਥੇ ਗਿਆ ਸੀ ਪਰ ਹੁਣ ਉਸ ਨੂੰ ਉਸ ਦੀ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ, ਜਦੋਂਕਿ ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਹੀ ਲਾਟਰੀ ਦਾ ਇਨਾਮ ਮਿਲੇਗਾ। ਪੈਸੇ ਕਰਮਜੀਤ ਸਿੰਘ ਕੋਲ ਜਾਣਗੇ ਅਤੇ ਉਸ ਨੂੰ ਕਮਿਸ਼ਨ ਮਿਲੇਗਾ।
ਅਜਿਹੇ 'ਚ ਕਰਮਜੀਤ ਸਿੰਘ ਹੁਣ ਸੂਬਾ ਸਰਕਾਰ ਨੂੰ ਗੁਹਾਰ ਲਾ ਰਿਹਾ ਹੈ ਕਿ ਲਾਟਰੀ 'ਚੋਂ ਜਿੱਤੇ ਪੈਸੇ ਉਸ ਨੂੰ ਦਿੱਤੇ ਜਾਣ ਕਿਉਂਕਿ ਲਾਟਰੀ ਖਰੀਦਣ ਦਾ ਰਿਕਾਰਡ ਉਸ ਕੋਲ ਹੈ ਪਰ ਲਾਟਰੀ ਗਾਇਬ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)