ਪੜਚੋਲ ਕਰੋ

Punjab News: ਖਟਕੜ ਕਲਾਂ ਦੇ ਸਕੂਲ ਦਾ ਨਾਂਅ ਬਦਲ ਕੇ ਰੱਖਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਾਈ ਸਕੂਲ, 30 ਹੋਰ ਸਕੂਲਾਂ ਦੇ ਬਦਲੇ ਨਾਂਅ

ਸਿੱਖਿਆ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਇਲਾਕੇ ਦੇ ਸਕੂਲ ਦਾ ਨਾਮ ਕਿਸੇ ਨਾਮੀ ਹਸਤੀ ਦੇ ਨਾਮ ‘ਤੇ ਰਖਵਾਉਣਾ ਚਾਹੁੰਦੇ ਹਨ ਤਾਂ ਸਿੱਖਿਆ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ।

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ  ਪੰਜਾਬ ਸਰਕਾਰ ਵੱਲੋਂ  ਸੂਬੇ ਦੇ  ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਨੂੰ ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਸਖ਼ਸ਼ੀਅਤਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੂਬੇ ਦੇ 31 ਸਰਕਾਰੀ ਸਕੂਲਾਂ ਦੇ ਨਾਮ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਨਾਮ ‘ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ  ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਾਮ 'ਤੇ  ਰੱਖਣ  ਦਾ  ਫੈਸਲਾ ਕੀਤਾ ਗਿਆ ਸੀ ਜਿਸ ਤਹਿਤ ਚਾਲੂ ਸਾਲ ਦੌਰਾਨ ਤੀਜੇ ਗੇੜ ਵਿੱਚ ਹੁਣ 31 ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ।

 ਬੈਂਸ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਇੱਛਾ ਅਨੁਸਾਰ ਸਰਕਾਰੀ ਸਕੂਲਾਂ ਦੇ ਨਾਮ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਨਾਮ ‘ਤੇ ਰੱਖੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਹਸਤੀਆਂ ਦੀਆਂ ਕੁਰਬਾਨੀਆਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਾਣੂ ਹੋ ਸਕਣ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਿਹਨਾਂ ਸਰਕਾਰੀ ਸਕੂਲਾਂ ਦੇ ਨਾਂ ਬਦਲੇ ਗਏ ਹਨ ਉਹਨਾਂ ਵਿੱਚ ਸਭ ਤੋਂ ਪ੍ਰਮੱਖ ਸਰਕਾਰੀ ਹਾਈ ਸਕੂਲ, ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਾਈ ਸਕੂਲ, ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਹੈ। 

ਕਿਹੜੇ ਸਕੂਲਾਂ ਦੇ ਬਦਲੇ ਗਏ ਨਾਂਅ

ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ, ਦਰੀਆ ਮੂਸਾ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਮ ਬਦਲ ਕੇ ਸ਼ਹੀਦ ਸੁਰਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ, ਦਰੀਆ ਮੂਸਾ ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਮਿਡਲ ਸਕੂਲ ਗੋਨਿਆਣਾ ਕਲਾਂ ਜ਼ਿਲ੍ਹਾ ਬਠਿੰਡਾ ਦਾ ਨਾਮ ਫਰੀਡਮ ਫਾਈਟਰ ਨਰੈਣ ਸਿੰਘ ਸਰਕਾਰੀ ਮਿਡਲ ਸਕੂਲ ਗੋਨਿਆਣਾ ਕਲਾਂ ਜ਼ਿਲ੍ਹਾ ਬਠਿੰਡਾ, ਸਰਕਾਰੀ ਮਿਡਲ ਸਕੂਲ ਬਾਘਾ ਜ਼ਿਲ੍ਹਾ ਬਠਿੰਡਾ ਦਾ ਸ਼ਹੀਦ ਸਿਪਾਹੀ ਸੇਵਕ ਸਿੰਘ ਸਰਕਾਰੀ ਹਾਈ ਸਕੂਲ, ਬਾਘਾ ਜ਼ਿਲ੍ਹਾ ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਜ਼ਿਲ੍ਹਾ ਬਠਿੰਡਾ ਦਾ ਸ਼ਹੀਦ ਜਗਰਾਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਜ਼ਿਲ੍ਹਾ ਬਠਿੰਡਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਹਿਮੂਆਣਾ ਜ਼ਿਲਾ ਫਰੀਦਕੋਟ ਦਾ ਸ਼ਹੀਦ ਸਿਪਾਹੀ ਜਸਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਹਿਮੂਆਣਾ ਜ਼ਿਲ੍ਹਾ ਫਰੀਦਕੋਟ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਹਿਰਾ ਬੇਟ, ਜ਼ਿਲ੍ਹਾ ਫਿਰੋਜਪੁਰ ਦਾ ਫਰੀਡਮ ਫਾਈਟਰ ਗੁਰਬਖਸ਼ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਹਿਰਾ ਬੇਟ, ਜ਼ਿਲ੍ਹਾ ਫਿਰੋਜਪੁਰ, ਸਰਕਾਰੀ ਪ੍ਰਾਇਮਰੀ ਸਕੂਲ, ਸਿੱਧਪੁਰ, ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹੀਦ ਗਨਰ ਰਣਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਸਿੱਧਪੁਰ, ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਹਾਈ ਸਕੂਲ, ਸੀੜ੍ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹੀਦ ਸਿਪਾਹੀ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ, ਸੀੜ੍ਹਾਂ ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਸਾਣੀਆ, ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹੀਦ ਗਨਰ ਗੁਰਬਾਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਸਾਣੀਆ, ਜ਼ਿਲਾ ਗੁਰਦਾਸਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲੀ ਸੂਰਤ ਮੱਲੀ, ਜ਼ਿਲਾ ਗੁਰਦਾਸਪੁਰ ਦਾ ਸ਼ਹੀਦ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲੀ ਸੂਰਤ ਮੱਲੀ, ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਪ੍ਰਾਇਮਰੀ ਸਕੂਲ, ਮੁਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਫਰੀਡਮ ਫਾਈਟਰ ਬਾਬੂ ਮੰਗੂ ਰਾਮ ਸਰਕਾਰੀ ਪ੍ਰਾਇਮਰੀ ਸਕੂਲ, ਮੁਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਹਾਈ ਸਕੂਲ, ਬੁਰਜ ਹਰੀ ਸਿੰਘ, ਜ਼ਿਲਾ ਲੁਧਿਆਣਾ ਸ਼ਹੀਦ ਨਾਇਕ ਬੂਟਾ ਸਿੰਘ ਸਰਕਾਰੀ ਹਾਈ ਸਕੂਲ, ਬੁਰਜ ਹਰੀ ਸਿੰਘ, ਜ਼ਿਲ੍ਹਾ ਲੁਧਿਆਣਾ, ਸਰਕਾਰੀ ਪ੍ਰਾਇਮਰੀ ਸਕੂਲ, ਚਣਕੋਈਆਂ ਕਲਾਂ ਜ਼ਿਲ੍ਹਾ ਲੁਧਿਆਣਾ ਦਾ ਸ਼ਹੀਦ ਹੌਲਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਚਣਕੋਈਆਂ ਕਲਾਂ ਜ਼ਿਲ੍ਹਾ ਲੁਧਿਆਣਾ, ਸਰਕਾਰੀ ਹਾਈ ਸਕੂਲ, ਕਣਕਵਾਲ ਚਹਿਲਾਂ ਜ਼ਿਲ੍ਹਾ ਮਾਨਸਾ ਦਾ ਫਰੀਡਮ ਫਾਈਟਰ ਪ੍ਰਸਿੰਨ ਸਿੰਘ ਸਰਕਾਰੀ ਹਾਈ ਸਕੂਲ, ਕਣਕਵਾਲ ਚਹਿਲਾਂ ਜ਼ਿਲ੍ਹਾ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਜ਼ਿਲ੍ਹਾ ਮਾਨਸਾ ਦਾ ਫਰੀਡਮ ਫਾਈਟਰ ਕੁੰਦਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਜ਼ਿਲ੍ਹਾ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦੜਾ ਜ਼ਿਲ੍ਹਾ ਮਾਨਸਾ ਦਾ ਫਰੀਡਮ ਫਾਈਟਰ ਮਹਿਮਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦੜਾ ਜ਼ਿਲ੍ਹਾ ਮਾਨਸਾ, ਸਰਕਾਰੀ ਹਾਈ ਸਕੂਲ, ਬੂੜਾ ਗੁੱਜਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸ਼ਹੀਦ ਪ੍ਰਭਜੋਤ ਸਿੰਘ ਸਰਕਾਰੀ ਹਾਈ ਸਕੂਲ, ਬੂੜਾ ਗੁੱਜਰ ਜ਼ਿਲ੍ਹਾ  ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਮੱਟੀ ਜ਼ਿਲ੍ਹਾ ਪਠਾਨਕੋਟ ਦਾ ਸ਼ਹੀਦ ਗੌਤਮ ਸਿੰਘ ਪਠਾਣੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਮੱਟੀ ਜ਼ਿਲ੍ਹਾ ਪਠਾਨਕੋਟ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਰੋਲੀ ਜ਼ਿਲ੍ਹਾ ਪਠਾਨਕੋਟ ਦਾ ਸ਼ਹੀਦ ਮੱਘਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਰੋਲੀ ਜ਼ਿਲਾ ਪਠਾਨਕੋਟ, ਸਰਕਾਰੀ ਹਾਈ ਸਕੂਲ, ਨਰੜੂ ਜ਼ਿਲ੍ਹਾ ਪਟਿਆਲਾ ਦਾ ਫਰੀਡਮ ਫਾਈਟਰ ਉਜਾਗਰ ਸਿੰਘ ਸਰਕਾਰੀ ਹਾਈ ਸਕੂਲ, ਨਰੜੂ ਜ਼ਿਲ੍ਹਾ ਪਟਿਆਲਾ, ਸਰਕਾਰੀ ਪ੍ਰਾਇਮਰੀ ਸਕੂਲ, ਬਰੂਵਾਲ ਜ਼ਿਲ੍ਹਾ ਰੂਪਨਗਰ ਦਾ ਸ਼ਹੀਦ ਜਸਵੰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਬਰੂਵਾਲ ਜ਼ਿਲ੍ਹਾ ਰੂਪਨਗਰ, ਸਰਕਾਰੀ ਮਿਡਲ ਸਕੂਲ, ਬਟੋਲੀ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਸ਼ਹੀਦ ਲਾਂਸ ਨਾਇਕ ਧਰਮ ਸਿੰਘ ਸਰਕਾਰੀ ਮਿਡਲ ਸਕੂਲ, ਬਟੋਲੀ ਜ਼ਿਲ੍ਹਾ ਐਸ.ਏ.ਐਸ. ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼, ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਦਾ ਫਰੀਡਮ ਫਾਈਟਰ ਅੱਛਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼, ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਵੇਈਂ ਪੂਈਂ ਜ਼ਿਲ੍ਹਾ ਤਰਨਤਾਰਨ ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਜਸਬੀਰ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਐਲੀਮੈਂਟਰੀ ਸਕੂਲ, ਵੇਈਂ ਪੂਈਂ ਜ਼ਿਲ੍ਹਾ ਤਰਨਤਾਰਨ ਕੀਤਾ ਗਿਆ ਹੈ। 

ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ, ਜ਼ਿਲ੍ਹਾ ਬਰਨਾਲਾ ਦਾ ਨਾਮ ਸ਼ਹੀਦ ਅਮਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ, ਜਿਲ੍ਹਾ ਬਰਨਾਲਾ, ਸਰਕਾਰੀ ਹਾਈ ਸਕੂਲ ਕੈਰੇ, ਜ਼ਿਲ੍ਹਾ ਬਰਨਾਲਾ ਦਾ ਨਾਮ ਸ਼ਹੀਦ ਹਵਾਲਦਾਰ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਕੈਰੇ, ਜ਼ਿਲ੍ਹਾ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ (ਕੰਨਿਆ), ਜ਼ਿਲ੍ਹਾ ਫਰੀਦਕੋਟ ਦਾ ਨਾਮ ਫਰੀਡਮ ਫਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ (ਕੰਨਿਆ), ਜ਼ਿਲ੍ਹਾ ਫਰੀਦਕੋਟ,  ਸਰਕਾਰੀ ਪ੍ਰਾਇਮਰੀ ਸਕੂਲ ਗੋਹਗੜੋਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਸ਼ਹੀਦ ਪਰਮਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਗੋਹਗੜੋਂ, ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਹਾਈ ਸਕੂਲ ਗੇਹਲੇ, ਜ਼ਿਲ੍ਹਾ ਮਾਨਸਾ ਦਾ ਨਾਮ ਸ਼ਹੀਦ ਸਿਪਾਹੀ ਨਛੱਤਰ ਸਿੰਘ ਸਰਕਾਰੀ ਹਾਈ ਸਕੂਲ ਗੇਹਲੇ, ਜ਼ਿਲ੍ਹਾ ਮਾਨਸਾ ਅਤੇ ਸਰਕਾਰੀ ਹਾਈ ਸਕੂਲ ਲੋਹਾ ਖੇੜਾ, ਜ਼ਿਲ੍ਹਾ ਸੰਗਰੂਰ ਦਾ ਨਾਮ ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਸਰਕਾਰੀ ਹਾਈ ਸਕੂਲ ਲੋਹਾ ਖੇੜਾ, ਜ਼ਿਲ੍ਹਾ ਸੰਗਰੂਰ ਰੱਖਿਆ ਗਿਆ ਹੈ।

ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਾਲ ਹੀ ਵਿੱਚ ਪੰਜਾਬ ਰਾਜ ਦੇ ਕਈ ਅਜਿਹੇ ਸਰਕਾਰੀ ਸਕੂਲਾਂ ਦੇ ਨਾਮ ਵੀ ਬਦਲੇ ਗਏ ਹਨ ਜਿਹਨਾਂ ਦੇ ਨਾਮ ਜਾਤੀ ਅਧਾਰਿਤ ਸਨ। ਉਹਨਾਂ ਕਿਹਾ ਕਿ ਵੱਖ-ਵੱਖ ਪਿੰਡਾਂ/ਸ਼ਹਿਰਾਂ/ਕਸਬਿਆਂ ਦੀਆਂ ਨਾਮੀ ਹਸਤੀਆਂ ਦੇ ਨਾਮ ‘ਤੇ ਸਕੂਲਾਂ ਦੇ ਨਾਮ ਰੱਖਣ ਦੀ ਇਹ ਪ੍ਰਕਿਰਿਆ ਜਾਰੀ ਰਹੇਗੀ। 

ਸਿੱਖਿਆ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਇਲਾਕੇ ਦੇ ਸਕੂਲ ਦਾ ਨਾਮ ਕਿਸੇ ਨਾਮੀ ਹਸਤੀ ਦੇ ਨਾਮ ‘ਤੇ ਰਖਵਾਉਣਾ ਚਾਹੁੰਦੇ ਹਨ ਤਾਂ ਸਿੱਖਿਆ ਵਿਭਾਗ ਨਾਲ ਤਾਲਮੇਲ ਕਰ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Jalandhar News:  ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Jalandhar News: ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Advertisement
ABP Premium

ਵੀਡੀਓਜ਼

Meet Hayer| ਪੰਜਾਬ ਦੇ ਰੁਕੇ ਹੋਏ ਫੰਡ ਦਾ ਮੁੱਦਾ ਮੀਤ ਹੇਅਰ ਨੇ ਸੰਸਦ 'ਚ ਚੁੱਕਿਆRaja Warring| ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ, ਰਾਜਾ ਵੜਿੰਗ ਨੇ ਕਹੀਆਂ ਇਹ ਗੱਲਾਂRaja Warring| ਕਿਸਾਨਾਂ 'ਤੇ ਕੰਗਨਾ ਦੇ ਬਿਆਨ ਦਾ ਵੜਿੰਗ ਨੇ ਸੰਸਦ 'ਚ ਕੀਤਾ ਜ਼ਿਕਰHarsimrat Badal| ਰਾਹੁਲ ਗਾਂਧੀ ਨਾਲ ਹਰਸਿਮਰਤ ਬਾਦਲ ਕਿਹੜੇ ਮੁੱਦੇ 'ਤੇ ਸਹਿਮਤ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Punjab-Himachal Clash: ਫਿਰ ਭਿੜੇ ਪੰਜਾਬੀ ਤੇ ਹਿਮਾਚਲੀ! ਮਨਾਲੀ 'ਚ ਹੋਏ ਟਕਰਾਅ ਦਾ ਵੀਡੀਓ ਵਾਇਰਲ
Jalandhar News:  ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Jalandhar News: ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Chandigarh Weather: ਚੰਡੀਗੜ੍ਹ 'ਚ ਜਲਥਲ! ਅਗਲੇ ਤਿੰਨ ਦਿਨ ਰੱਜ ਕੇ ਵਰ੍ਹੇਗੀ ਮਾਨਸੂਨ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Affordable house: 105 ਰੁਪਏ 'ਚ ਮਿਲ ਰਿਹਾ ਆਲੀਸ਼ਾਨ ਘਰ, ਖਰੀਦਣ 'ਤੇ ਮਾਲਕ ਦੇਵੇਗਾ 7 ਲੱਖ ਰੁਪਏ
Stock Market High: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 79,840 'ਤੇ ਖੁੱਲ੍ਹਿਆ ਤਾਂ ਨਿਫਟੀ 24200 ਤੋਂ ਪਹੁੰਚਿਆ ਉੱਤੇ
Stock Market High: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਸੈਂਸੈਕਸ 79,840 'ਤੇ ਖੁੱਲ੍ਹਿਆ ਤਾਂ ਨਿਫਟੀ 24200 ਤੋਂ ਪਹੁੰਚਿਆ ਉੱਤੇ
Glowing Skin : ਦਾਗ ਰਹਿਤ ਗਲੋਇੰਗ ਸਕਿਨ ਲਈ ਆਹ ਘਰੇਲੂ ਚੀਜ਼ਾਂ ਨੇ ਲਾਹੇਵੰਦ
Glowing Skin : ਦਾਗ ਰਹਿਤ ਗਲੋਇੰਗ ਸਕਿਨ ਲਈ ਆਹ ਘਰੇਲੂ ਚੀਜ਼ਾਂ ਨੇ ਲਾਹੇਵੰਦ
ਆਸਟ੍ਰੇਲੀਆ ਤੋਂ ਚਾਰ ਸਾਲ ਪਿੱਛੋਂ ਪੰਜਾਬ ਪਰਤ ਰਹੀ ਕੁੜੀ ਦੀ ਜਹਾਜ਼ ਵਿਚ ਹੀ ਮੌਤ
ਆਸਟ੍ਰੇਲੀਆ ਤੋਂ ਚਾਰ ਸਾਲ ਪਿੱਛੋਂ ਪੰਜਾਬ ਪਰਤ ਰਹੀ ਕੁੜੀ ਦੀ ਜਹਾਜ਼ ਵਿਚ ਹੀ ਮੌਤ
Allahabad HighCourt: ਇੱਕ ਦਿਨ ਭਾਰਤ ਦੀ ਬਹੁਗਿਣਤੀ ਘੱਟ ਗਿਣਤੀ 'ਚ ਬਦਲ ਜਾਵੇਗੀ, ਧਰਮ ਪਰਿਵਰਤਨ ਦੇ ਨਾਂਅ 'ਤੇ ਹਾਈਕੋਰਟ ਨੇ ਕੀਤੀ ਅਹਿਮ ਟਿੱਪਣੀ
Allahabad HighCourt: ਇੱਕ ਦਿਨ ਭਾਰਤ ਦੀ ਬਹੁਗਿਣਤੀ ਘੱਟ ਗਿਣਤੀ 'ਚ ਬਦਲ ਜਾਵੇਗੀ, ਧਰਮ ਪਰਿਵਰਤਨ ਦੇ ਨਾਂਅ 'ਤੇ ਹਾਈਕੋਰਟ ਨੇ ਕੀਤੀ ਅਹਿਮ ਟਿੱਪਣੀ
Embed widget