India-Canada Row: ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ,...ਹੁਣ ਪਤਾ ਨਹੀਂ ਕੀ ਹੋਵੇਗਾ ?: ਬਾਦਲ
Punjab News: ਸੁਖਬੀਰ ਬਾਦਲ ਨੇ ਕਿਹਾ ਕਿ ਜੋ ਹਲਾਤ ਅੱਜ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਨੂੰ ਰੋਕਿਆ ਜਾਵੇ ਤੇ ਦੋਵੇਂ ਦੇਸ਼ ਮਿਲਕੇ ਇਸ ਦਾ ਕੋਈ ਛੇਤੀ ਹੀ ਹੱਲ ਕੱਢਣ।
India-Canada Row: ਕੈਨੇਡਾ ਤੇ ਭਾਰਤ ਵਿਚਾਲੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਛਿੜਿਆ ਵਿਵਾਦ ਆਏ ਦਿਨ ਨਵੀਆਂ ਪੌੜ੍ਹੀਆਂ ਚੜ੍ਹਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੀਡਰਾਂ ਦੇ ਵੱਖੋ-ਵੱਖਰੇ ਪ੍ਰਤੀਕਰਮ ਵੀ ਆ ਰਹੇ ਹਨ ਪਰ ਇਸ ਕਲੇਸ਼ ਨਾਲ ਕਿਤੇ ਨਾ ਕਿਤੇ ਪੰਜਾਬੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਲੀਡਰ ਵੀ ਤੌਖਲਾ ਪ੍ਰਗਟ ਕਰ ਰਹੇ ਹਨ। ਇਸ ਨੂੰ ਲੈ ਸੁਖਬੀਰ ਬਾਦਲ ਨੇ ਕਿਹਾ ਹੈ ਦੋਵਾਂ ਦੇਸ਼ਾਂ ਨੂੰ ਮਿਲ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿੱਚ ਜੋ ਹਲਾਤ ਬਣ ਗਏ ਹਨ, ਇਸ ਦਾ ਬਹੁਤ ਵੱਡਾ ਅਸਰ ਹੋ ਰਿਹਾ ਹੈ। ਇਸ ਨਾਲ ਲੋਕ ਫਿਕਰਮੰਦ ਹੋ ਗਏ ਹਨ। ਹਰ ਪੰਜਾਬ ਹਜ਼ਾਰਾਂ ਨੌਜਵਾਨ ਵਿਦੇਸ਼ ਵਿੱਚ ਪੜ੍ਹਣ ਲਈ ਜਾਂਦੇ ਹਨ ਤੇ ਕਈ ਪਰਿਵਾਰਾਂ ਨੂੰ ਮਿਲਣ ਲਈ ਜਾਂਦੇ ਹਨ ਜਾਂ ਫਿਰ ਕਈ ਇੱਥੇ ਰਹਿ ਰਹੇ ਪਰਿਵਾਰਾਂ ਕੋਲ ਆਉਂਦੇ ਹਨ ਪਰ ਹੁਣ ਜੋ ਹਲਾਤ ਬਣ ਗਏ ਹਨ ਇਸ ਨਾਲ ਉਹ ਚਿੰਤਾ ਵਿੱਚ ਹਨ ਕੀ ਪਤਾ ਨਹੀਂ ਹੁਣ ਕੀ ਹੋਵੇਗਾ ? ਕੀ ਉਹ ਵਾਪਸ ਜਾ ਸਕਣਗੇ ਜਾਂ ਫਿਰ ਉਨ੍ਹਾਂ ਦੇ ਬੱਚਿਆ ਨਾਲ ਕੀ ਹੋਵੇਗਾ ?
Deeply concerned over indefinite suspension of #visa services for Canadian nationals to India as it affects lakhs of Punjabis residing as overseas nationals of Indian origin or as students in that country. This is set to create great hurdles, uncertainty and anxiety for Punjabis… pic.twitter.com/FjgKSGbqgb
— Sukhbir Singh Badal (@officeofssbadal) September 21, 2023
ਬਾਦਲ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਭਾਰਤੀਆਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈ ਰਿਹਾ ਹੈ ਜੋ ਕਿ ਸਾਰੇ ਹੀ ਦੇਸ਼ਭਗਤ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਨ। ਪੰਜਾਬ, ਪੰਜਾਬੀ ਤੇ ਖਾਸ ਕਰਕੇ ਸਿੱਖ, ਜਿੰਨ੍ਹਾਂ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਬੰਬ ਤਾਂ ਪੰਜਾਬੀਆਂ ਉੱਤੇ ਹੀ ਡਿੱਗਦੇ ਹਨ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਹਲਾਤ ਅੱਜ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਨੂੰ ਰੋਕਿਆ ਜਾਵੇ ਤੇ ਦੋਵੇਂ ਦੇਸ਼ ਮਿਲਕੇ ਇਸ ਦਾ ਕੋਈ ਛੇਤੀ ਹੀ ਹੱਲ ਕੱਢਣ।