ਸਿਸਟਮ ਢਹਿ-ਢੇਰੀ ਹੋ ਗਿਆ, ਇਹ ਉਦੋਂ ਹੁੰਦਾ ਜਦੋਂ ਤਜਰਬੇ ਤੇ ਯੋਗਤਾ ਦੀ ਘਾਟ ਹੋਏ: ਰਾਜਾ ਵੜਿੰਗ ਦਾ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ
ਰਾਜਾ ਵੜਿੰਗ ਨੇ ਇੱਕ ਅਖਬਾਰ ਦਾ ਆਰਟੀਟਲ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਅਖਬਾਰ 'ਚ ਛਪੀ ਰਿਪੋਰਟ ਮੁਤਾਬਕ ਕਈ ਸਰਕਾਰੀ ਹਸਪਤਾਲਾਂ 'ਚ ਬਕਾਇਆ ਨਾ ਮਿਲਣ 'ਤੇ ਸਰਜਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ 'ਚ ਘਿਰਦੀ ਜਾ ਰਹੀ ਹੈ। ਕਦੀ ਸਿਹਤ ਸੇਵਾਵਾਂ ਨੂੰ ਲੈ ਕੇ ਤਾਂ ਕਦੇ ਸਿਹਤ ਅਧਿਕਾਰੀਆਂ ਨਾਲ ਵਿਵਹਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਪਿਛਲੇ ਦਿਨੀਂ ਆਯੂਸ਼ਮਨ ਕਾਰਡ ਦੇ ਲਾਭਪਾਤਰੀਆਂ ਬਾਰੇ ਖਬਰ ਆਈ ਸੀ ਕਿ ਉਹ ਇਸ ਕਾਰਡ ਦਾ ਲਾਭ ਪੀਆਈਜੀ 'ਚ ਨਹੀਂ ਲੈ ਸਕਣਗੇ। ਇਸ 'ਤੇ ਵਿਰੋਧੀਆਂ ਤਨਜ਼ ਕੱਸਿਆ ਸੀ ਤੇ ਲੋਕਾਂ ਨੇ ਵੀ ਨਰਾਜ਼ਗੀ ਜ਼ਾਹਰ ਕੀਤੀ ਸੀ।
ਇਸ ਸਭ ਦੇ ਵਿਚਾਲੇ ਹੁਣ ਰਾਜਾ ਵੜਿੰਗ ਨੇ ਇੱਕ ਅਖਬਾਰ ਦਾ ਆਰਟੀਟਲ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਅਖਬਾਰ 'ਚ ਛਪੀ ਰਿਪੋਰਟ ਮੁਤਾਬਕ ਕਈ ਸਰਕਾਰੀ ਹਸਪਤਾਲਾਂ 'ਚ ਬਕਾਇਆ ਨਾ ਮਿਲਣ 'ਤੇ ਸਰਜਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ।
System collapse!
— Amarinder Singh Raja Warring (@RajaBrar_INC) August 4, 2022
That's what happens when inexperience merges with incompetence & arrogance. @AamAadmiParty promised to rejuvenate health sector. What we actually got, collapsed system.
After PGI Chd, now Punjab govt hospitals also stopped surgeries for non payment of dues👎 pic.twitter.com/vw8keemhui
ਇਸ 'ਤੇ ਰਾਜਾ ਵੜਿੰਗ ਨੇ 'ਆਪ' ਪਾਰਟੀ 'ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਸਿਸਟਮ ਢਹਿ ਢੇਰੀ ਹੋ ਗਿਆ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤਜਰਬੇ ਤੇ ਯੋਗਤਾ ਦੀ ਘਾਟ ਹੋਏ। @AamAadmiParty ਨੇ ਸਿਹਤ ਖੇਤਰ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ। ਸਾਨੂੰ ਅਸਲ ਵਿੱਚ ਕੀ ਮਿਲਿਆ, ਢਹਿ-ਢੇਰੀ ਸਿਸਟਮ ਹੋ ਗਿਆ। PGI Chd ਤੋਂ ਬਾਅਦ ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੇ ਵੀ ਬਕਾਇਆ ਨਾ ਮਿਲਣ ਕਾਰਨ ਸਰਜਰੀਆਂ ਬੰਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਸੰਗਰੂਰ ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਆਉਂਦੇ ਹਨ ਜਿਨ੍ਹਾਂ ਨੇ ਔਰਥੋ ਸਰਜਰੀਆਂ ਬੰਦ ਕਰ ਦਿੱਤੀਆਂ ਹਨ।