ਪੜਚੋਲ ਕਰੋ

Punjab News: ਸੁਨੀਲ ਜਾਖੜ ਦੀ SGPC ਨੂੰ ਅਪੀਲ, ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀਆਂ ਸਾਖ਼ੀਆਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਛਪਵਾ ਕੇ ਵੰਡੀਆਂ ਜਾਣ

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੇ ਉਨ੍ਹਾਂ ਦਾ ਰੁਤਬਾ ਇੰਨ੍ਹਾਂ ਉਚਾ ਕਰ ਦਿੱਤਾ ਕਿ ਅਸੀਂ ਉਨ੍ਹਾਂ ਨੂੰ ਬਾਬਾ ਜੀ ਕਹਿੰਦੇ ਹਾਂ। ਤੇ ਉਹ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਦੇਸ਼ ਵਾਸੀ ਲਈ ਬਹੁਤ ਸਤਿਕਾਰਤ ਹਨ

Punjab News: ਸਾਬਕਾ ਸਾਂਸਦ ਅਤੇ ਭਾਜਪਾ ਆਗੂ  ਸੁਨੀਲ ਜਾਖੜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਦੀਆਂ ਸ਼ਾਖੀਆਂ ਦੇਸ਼ ਦੀਆਂ ਵੱਖ ਵੱਖ ਜ਼ੁਬਾਨਾਂ ਵਿਚ ਛਾਪ ਕੇ ਦੇਸ਼ ਭਰ ਵਿਚ ਐਸਜੀਪੀਸੀ ਰਾਹੀਂ ਵੰਡਵਾਉਣ ਤਾਂ ਜ਼ੋ ਦੇਸ਼ ਭਰ ਦੇ ਲੋਕ ਛੋਟੇ ਸ਼ਾਹਿਬਜਾਦਿਆਂ ਦੇ ਮਹਾਨ ਬਲਿਦਾਨ ਤੋਂ ਜਾਣੂ ਹੋ ਸਕਣ ਅਤੇ ਨਾਲ ਹੀ ਨਵੀਂ ਪੀੜ੍ਹੀ ਦੇ ਪ੍ਰੇਰਣਾ ਸੋ੍ਰਤ ਚਾਰ ਸ਼ਾਹਿਬਜਾਦੇ ਬਣ ਸਕਣ।

 ਜਾਖੜ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਦਸੰਬਰ ਦਾ ਮਹੀਨਾ ਸਾਡੇ ਸਭ ਲਈ ਵਿਸੇਸ਼ ਮਹੱਤਵ ਰੱਖਦਾ ਹੈ ਕਿਉਂਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜਾਦੇ ਅਤੇ ਵੱਡੇ ਸਾਹਿਬਜਾਦਿਆਂ ਨੇ ਇਸੇ ਮਹੀਨੇ ਦੇਸ ਕੌਮ ਲਈ ਆਪਣਾ ਸਰਵਉੱਚ ਬਲਿਦਾਨ ਦਿੱਤਾ ਸੀ। ਇਹ ਨਾ ਕੇਵਲ ਸਾਡੇ ਮੁਲਕ ਸਗੋਂ ਪੂਰੀ ਖਲਕਤ ਦੇ ਇਤਿਹਾਸ ਵਿਚ ਅਲੌਕਿਕ ਬਲਿਦਾਨ ਸਨ।

ਉਨ੍ਹਾਂ ਨੇ ਕਿਹਾ ਕਿ ਛੋਟੇ ਸਾਹਿਬਜਾਦਿਆਂ ਵਰਗੀ ਕੁਰਬਾਨੀਆਂ ਦੁਨੀਆਂ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ।ੳਨ੍ਹਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਣਾ ਹੈ। ਪਰ ਕਿਤੇ ਨਾ ਕਿਤੇ ਅਸੀਂ ਆਪਣੇ ਗੌਰਵਸ਼ਾਲੀ ਇਤਿਹਾਸ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਵਿਚ ਅਸਫਲ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਦੇ ਨੌਜਵਾਨਾਂ ਦੇ ਰੋਲ ਮਾਡਲ ਉਹ ਲੋਕ ਬਣ ਰਹੇ ਹਨ ਜਿੰਨ੍ਹਾਂ ਦਾ ਸਮਾਜ ਵਿਚ ਕੋਈ ਚੰਗਾ ਰੁਤਬਾ ਨਹੀਂ ਹੈ।

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੇ ਉਨ੍ਹਾਂ ਦਾ ਰੁਤਬਾ ਇੰਨ੍ਹਾਂ ਉਚਾ ਕਰ ਦਿੱਤਾ ਕਿ ਅਸੀਂ ਉਨ੍ਹਾਂ ਨੂੰ ਬਾਬਾ ਜੀ ਕਹਿੰਦੇ ਹਾਂ। ਤੇ ਉਹ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਦੇਸ਼ ਵਾਸੀ ਲਈ ਬਹੁਤ ਸਤਿਕਾਰਤ ਹਨ। ਇਸੇ ਲਈ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਸ਼ਹੀਦੀ ਦਿਵਸ ਵਜੋਂ ਕੌਮੀ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਪਰ ਅੱਜ ਵੀ ਪੰਜਾਬ ਤੋਂ ਬਾਹਰ ਉਨ੍ਹਾਂ ਦੀ ਇਸ ਮਹਾਨ ਸ਼ਹਾਦਤ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਛੋਟੇ ਅਤੇ ਵੱਡੇ ਸਾਹਿਬਜਾਦਿਆਂ ਦੇ ਜੀਵਨ ਅਤੇ ਉਨ੍ਹਾਂ ਦੀ ਵੱਡੀ ਸ਼ਹਾਦਤ ਬਾਰੇ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਲਿਟਰੇਚਰ ਤਿਆਰ ਕਰਵਾ ਕੇ ਵੰਡੇ।

ਇਹ ਲਿਟਰੇਚਰ ਇਸ ਪ੍ਹਕਾਰ ਤਿਆਰ ਕੀਤਾ ਜਾਵੇ ਕਿ ਛੋਟੇ ਬੱਚਿਆਂ ਤੋਂ ਲੈਕੇ ਵੱਡੀ ਉਮਰ ਦੇ ਲੋਕਾਂ ਦੀ ਸਮਝ ਅਨੁਸਾਰ ਤਿਆਰ ਕੀਤਾ ਜਾਵੇ ਤਾਂ ਜ਼ੋ ਦੇਸ਼ ਭਰ ਦੇ ਲੋਕ ਉਨ੍ਹਂ ਦੀ ਮਹਾਨ ਕੁਰਬਾਨੀ ਤੋਂ ਜਾਣੂ ਹੋ ਸਕਣ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਦੇਸ਼ ਭਰ ਦੇ ਲੋਕਾਂ ਨੂੰ ਹੋਵੇ। ਜ਼ੇਕਰ ਦੇਸ਼ ਭਰ ਦੇ ਲੋਕ ਖਾਸ ਕਰਕੇ ਬੱਚੇ ਅਤੇ ਨੌਜਵਾਨ ਉਨ੍ਹਾਂ ਸਬੰਧੀ ਲੀਟਰੇਚਰ ਪੜ੍ਹਨਗੇ ਤਾਂਹੀ ਉਹ ਉਨ੍ਹਾਂ ਨੂੰ ਆਪਣੇ ਆਦਰਸ਼ ਵਜੋਂ ਸਵਿਕਾਰ ਕਰਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਨੂੰ ਮਿਲਿਆ ਤੋਹਫ਼ਾ , ਸ਼ਰਮਾ ਗਿਆ ਦੋਸਾਂਝਵਾਲਾਮਰੇ ਬੰਦੇ ਨੂੰ ਜਿਉਂਦਾ ਕਰ ਦੇਣ ਸਿੱਧੂ ਮੂਸੇਵਾਲਾ ਦੇ ਗੀਤ , ਸਿੱਧੂ ਤੇ ਬੋਲੇ ਜਾਨੀਤਾਪਸੀ ਪੰਨੂ ਦੇ ਘਰਵਾਲੇ ਦਾ ਕੀ ਹਾਲ , Cute ਗੱਲਾਂ ਤਾਂ ਸੁਣੋਦਿਲਜੀਤ ਦੇ ਸ਼ੋਅ ਕਿਸਨੇ ਪਾਈ ਦੋਸਾਂਝਵਾਲੇ ਨੂੰ ਮੁੰਦਰੀ , ਇਹ ਤਾਂ ਕਮਾਲ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
Embed widget