ਪੜਚੋਲ ਕਰੋ

Hindu-Islamic Relation: ਹਿੰਦੁ ਮੁਸਲਿਮ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਇਤਿਹਾਸਿਕ ਕਿੱਸਿਆਂ ਦੀ ਲੋੜ..

Hindu-Islamic Relation: ਮੁਗਲਾਂ ਰਾਜਪੂਤਾਂ ਵਿੱਚ ਜੋ ਖੂਨ ਦੇ ਸੰਬਧ ਨਿਰਮਿਤ ਹੋ ਰਹੇ ਸੀ, ਕੀ ਉਹ ਸਿਰਫ ਸੱਤਾ ਦੀ ਰਾਜਨੀਤੀ ਸੀ ਜਾਂ ਪਰਿਵਾਰਿਕ ਸਮਾਜਿਕ ਰਿਸ਼ਤਿਆਂ ਦਾ ਅਟੁੱਟ ਇਤਿਹਾਸ ..ਜਾਣਨ ਲਈ ਪੜ੍ਹੋ ਪੂਰਾ ਆਰਟਿਕਲ।

Hindu-Islamic Relation: ਹਿੰਦੁ ਮੁਸਲਿਮ ਏਕਤਾ ਦਾ ਘੇਰਾ ਹਮੇਸ਼ਾ ਤੋਂ ਧਰਮ ਅਤੇ ਰਾਜਨੀਤੀ ਨਾਲ ਜੁੜੀਆ ਰਿਹਾ ਹੈ । ਸਰ ਸੈਯਦ ਅਹਿਮਦ ਖਾਨ ਇੱਕ ਨੇਕ ਦਿਲ ਇਨਸਾਨ ਸੀ ਅਤੇ ਹਿੰਦੁ ਮੁਸਲਿਮ ਏਕਤਾ ਦੀ ਵਕਾਲਤ ਕਰਦੇ ਸੀ। ਉਨ੍ਹਾ ਨੇ ਇੱਕ ਵਾਰ ਕਿਹਾ ਸੀ, “ਹਿੰਦੁ ਮੁਸਲਮਾਨ ਭਾਰਤ ਦੀ ਖੂਬਸੁਰਤ ਦੁਲਹਨ ਦੀਆਂ ਦੋ ਅੱਖਾਂ ਹਨ, ਹੁਣ ਸਵਾਲ ਹੈ ਕਿ ਜਿਹੜੀਆ ਅੱਖਾਂ ਵਲੋਂ ਦੇਸ਼ ਦੇ ਲਈ ਅਜੀਹੀਆਂ ਹਸਰਤਾਂ ਦੇਖੀਆਂ ਗਈਆਂ ਹੋਣ, ਕੀ ਸਮੇਂ ਦੀ ਮਿਆਦ ਵਿੱਚ ਇਹੀ ਅੱਖਾਂ ਵਿਅਕਤੀਗਤ ਰੂਪ ਵਿੱਚ ਤੰਗ ਹੋ ਸਕਦੀਆ ਹਨ? ਵੱਖ-ਵੱਖ ਸਮਾਜ, ਜਾਤੀਆਂ, ਸੰਸਕ੍ਰਿਤੀਆਂ, ਧਰਮਾਂ ਦੇ ਵਿੱਚ ਏਕਤਾ ਦੇ ਸੰਦੇਸ਼ ਨੂੰ ਸਾਂਝਾ ਕਰਨ ਵਾਲੇ ਭਾਵ, “ਵਸੁਦੇਵ ਕੁਟੁੰਬਕਮ” ਸਨਾਤਨ ਧਰਮ ਦਾ ਮੂਲ ਸੰਸਕਾਰ ਕੀ ਸਮੇਂ ਦੀ ਮਿਆਦ ਵਿੱਚ ਸਿਰਫ ਸਲੋਗਨ ਬਣ ਕੇ ਰਹਿ ਗਿਆ ਹੈ ?

ਇਹ ਕੁਝ ਅਜੀਹੇ ਸਵਾਲ ਹਨ ਜਿਨ੍ਹਾਂ ਨੇ ਭਾਰਤੀ ਸਮਾਜਿਕ, ਸਾਂਸਕ੍ਰਿਤਿਕ ਅਤੇ ਧਾਰਮਿਕ ਏਕਤਾ ਨੂੰ ਚੁਣੋਤੀ ਅਤੇ ਖਤਰੇ ਵਿੱਚ ਪਾ ਦਿੱਤਾ ਹੈ। ਇਹ ਸਵਾਲ ਗੰਭੀਰ ਇਸ ਲਈ ਹੋ ਜਾਂਦਾ ਹੈ ਕਿ ਜਦੋਂ ਸਾਵਨ ਦੇ ਮਹੀਨੇ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਅਤੇ ਉਸ ਨਾਲ ਜੁੜੇ ਸਰਕਾਰੀ ਫਰਮਾਨ ਜਿਸ ਵਿੱਚ ਖਾਣ-ਪੀਣ ਦੇ ਦੁਕਾਨਦਾਰਾਂ ਨੂੰ ਆਪਣੇ-ਆਪਣੇ ਨਾਂ ਦੀਆਂ ਪਲੇਟਾਂ ਦੁਕਾਨ ਤੇ ਲਾਉਣੀਆਂ ਜਰੂਰੀ ਹੈ ਤਾਕਿ ਹਿੰਦੁ ਭਗਤਾਂ ਦੀ ਆਸਥਾ ਨਾ ਟੁਟੇ । 

ਏਕਤਾ ਦੇ ਜਿੰਨੇ ਧਾਰਮਿਕ, ਸਮਾਜਿਕ ਸ਼ਿਵਿਰ ਮੋਰਿਆਕਾਲ, ਗੁਪਤਕਾਲ ਅਤੇ ਮੁਗਲਾਂ ਦੇ ਸਮੇ ਚੱਲ ਰਹੇ ਸੀ, ਕੀ ਉਹ ਸਿਰਫ ਪ੍ਰਦਰਸ਼ਨੀ ਸੀ। ਮੁਗਲਾਂ ਰਾਜਪੂਤਾਂ ਵਿੱਚ ਜੋ ਖੂਨ ਦੇ ਸੰਬਧ ਨਿਰਮਿਤ ਹੋ ਰਹੇ ਸੀ, ਕੀ ਉਹ ਸਿਰਫ ਸੱਤਾ ਦੀ ਰਾਜਨੀਤੀ ਸੀ ਜਾਂ ਪਰਿਵਾਰਿਕ ਸਮਾਜਿਕ ਰਿਸ਼ਤਿਆਂ ਦਾ ਅਟੁੱਟ ਇਤਿਹਾਸ .. ਸੁਫੀ ਸੰਤਾ ਵਲੋਂ ਜਿਸ ਧਰਮ ਦਾ ਸੰਗੀਤ ਹਿੰਦੁ ਮੁਸਲਿਮ ਏਕਤਾ ਦੇ ਲਈ ਗਾਇਆ ਜਾ ਰਿਹਾ ਸੀ, ਉਹ ਸਿਰਫ ਮਨੋਰੰਜਨ ਸੀ ਜਾਂ ਏਕਤਾ ਦਾ ਭਰੋਸਾ...

ਇਤਿਹਾਸ ਦੇ ਜਿੰਨੇ ਵੀ ਸਮਾਜਿਕ, ਧਾਰਮਿਕ ਅੰਦੋਲਨ ਮਹਾਪੁਰਖਾਂ ਵੱਲੋਂ ਚਲਾਏ ਗਏ, ਉਸਦੇ ਕੇਂਦਰ ਵਿੱਚ ਕੀ ਸੀ, ਗੀਤਾ ਕੁਰਆਨ ਨਾ ਹੋਕੇ ਮਹਾਨ ਭਾਰਤ ਜਾਂ ਹਿੰਦੋਸਤਾਨ ਸੀ। ਮਨੁੱਖੀ ਧਰਮ ਦੇ ਅਜਿਹੇ ਸਿਧਾਂਤ ਜਾਂ ਕਿਰਿਆਕਲਾਪ ਸਾਡੇ ਇਤਿਹਾਸ ਸੰਸਕ੍ਰਿਤੀ ਅਤੇ ਧਰਮ ਗ੍ਰੰਥਾ ਵਿੱਚ ਦਰਜ ਹੈ, ਜਿਨਾਂ ਦਾ ਅਧਿਐਨ ਕਰ ਲਿਆ ਜਾਏ ਤਾਂ ਦੋ ਅੱਖਾਂ ਮਿਲ ਕੇ ਇੱਕ ਹੋ ਜਾਣ । 

ਬੁੰਦੇਲਖੰਡ ਦੇ ਮਹੋਬਾ ਜਿਲ੍ਹੇ ਵਿੱਚ ਦੋ ਮੁਸਲਿਮ ਨੋਜਵਾਨ ਜਹੀਰ ਅਤੇ ਸੁਲੇਮਾਨ ਹਿੰਦੁ ਲੋਕਾਂ ਦੇ ਵਿੱਚ ਜਾ ਕੇ ਸੁੰਦਰਕਾਂਡ ਦਾ ਪਾਠ ਕਰਦੇ ਰਹੇ ਹਨ । ਸੁਲੇਮਾਨ ਦੇ ਚਾਚਾ ਰਾਮਲੀਲਾ ਵਿੱਚ ਬਾਨਾਸੁਰ ਦਾ ਕਿਰਦਾਰ ਨਿਭਾਉਂਦੇ ਰਹੇ ਹੈ ਅਤੇ ਆਪਣੇ ਪੁਤਰ ਨੂੰ ਕਹਿੰਦੇ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਚਾਲੀਵਾਂ ਅਤੇ ਤੇਰਵੀਂ ਦੋਨੋਂ ਕਰਨਾ । ਅਜੀਹੀ ਕੌਮੀ ਏਕਤਾ ਦੀ ਸੋਚ ਦੀ ਕੰਧ ਨੂੰ ਢਹਿ ਢੇਰੀ ਨਾ ਹੋਣ ਦੇਣ ਦਾ ਸੰਕਲਪ ਸਿਰਫ ਉਦਾਹਰਨ ਨਹੀਂ ਹੈ ਅਜੀਹੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ । 

ਇਸ ਦੇਸ਼ ਦੀ ਤ੍ਰਾਸਦੀ ਹੈ ਕਿ ਜਿੱਥੇ ਧਰਮ ਅਤੇ ਰਾਜਨੀਤੀ ਦੇ ਪਵਿੱਤਰ ਮੰਦਿਰ ਵਿੱਚ ਭਗਵਾਨ ਦੀ ਥਾਂ ਹਿੰਦੂ ਮੁਸਲਮਾਨ ਦੇ ਪੈਰੋਕਾਰਾਂ ਨੇ ਮਨ-ਵਚਨ ਅਤੇ ਕਰਮ ਨਾਲ ਇੱਕ ਹੋ ਕੇ ਭਾਰਤੀ ਏਕਤਾ ਅਖੰਡਤਾ ਅਤੇ ਅਤੀਤ ਦੇ ਗੋਰਵ ਨੂੰ ਖੰਡਿਤ ਕਰਨ ਤੇ ਤੁਲੇ ਹੋਏ ਹਨ । ਧਰਮ ਵਿੱਚ ਰਾਜਨੀਤੀ ਅਤੇ ਰਾਜਨੀਤੀ ਵਿਚ ਧਰਮ ਚਲਾਉਣ ਵਾਲਿਆਂ ਨੇ ਆਪਣੇ ਨਿਜੀ ਹਿੱਤਾਂ ਕਾਰਨ ਭਾਰਤੀ ਸੰਸਕ੍ਰਿਤੀ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਚਕਨਾਚੂਰ ਕਰ ਰਹੇ ਹੈ। ਅਜਿਹੇ ਵਿੱਚ ਸਾਨੂੰ ਅਜਾਦੀ ਦੀ ਲੜਾਈ ਦੇ ਸਾਡੇ ਨੇਤਾਵਾਂ ਦੀ ਵਿਰਾਸਤ ‘ਤੇ ਗੌਰ ਕਰਨ ਦੀ ਜਰੂਰਤ ਹੈ।

ਤਾਕਿ ਹਿੰਦੁ ਮੁਸਲਿਮ ਏਕਤਾ ਅਤੇ ਦੋਸਤੀ ਦੀ ਰਾਹ ਤਾਲਾਸ਼ੀ ਜਾ ਸਕੇ । ਭਾਰਤੀ ਇਤਿਹਾਸ ਦੇ ਦੋ ਧੁਰੰਧਰ ਤਿਲਕ ਅਤੇ ਜਿੰਨਾਹ ਬੇਹੱਦ ਕਰੀਬੀ ਦੋਸਤ ਅਤੇ ਸਹਿਯੋਗੀ ਰਹੇ ਸੀ। ਲਖਨਉ ਸਮਝੋਤ 1916 ਦੋਨਾਂ ਮਹਾਨ ਲੀਡਰਾਂ ਦੀ ਦੇਣ ਰਿਹਾ ਹੈ । ਬੇਹਦ ਖਰਾਬ ਦੌਰ ਵਿੱਚ ਜਦੋਂ ਭਾਰਤੀਆਂ ਦੀ ਕੋਮਲ ਆਤਮਾ ਨੂੰ ਲਤਾੜਿਆ ਜਾ ਰਿਹਾ ਸੀ । ਉਸ ਸਮੇਂ ਦੀ ਹਿੰਦੂ ਮੁਸਲਿਮ ਏਕਤਾ ਦੀ ਮਿਸਾਲ ਨੂੰ ਪੜਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ । ਰਾਜਨੀਤੀ ਦਾ ਆਮ ਅਤੇ ਖਾਸ ਆਦਮੀ ਵਿਸ਼ਵਾਸ ਦੇ ਰਸਤੇ ‘ਤੇ ਮੌਡੇ ਨਾਲ ਮੌਡੇ ਮਿਲਾ ਕੇ ਭਾਰਤੀ ਆਤਮਾ ਨੂੰ ਸ਼ਰੀਰ ਦਾ ਆਕਾਰ ਦੇ ਰਿਹਾ ਸੀ । ਆਜਾਦੀ ਦੇ ਸਮੇ ਗਾਏ ਜਾਨ ਵਾਲੇ ਪ੍ਰੇਰਕ ਗੀਤਾਂ ਵਿੱਚ ,’’ ਯੇ ਦੇਸ਼ ਹੈ ਵੀਰ ਜਵਾਨੋ ਕਾ , ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਅਬ ਤੁਮਾਰੇ ਹਵਾਲੇ ਵਤਨ ਸਾਥੀਓ, ਮੇਰਾ ਮੁਲਕ ਮੇਰਾ ਦੇਸ਼ , ਮਾਂ ਤੁਝੇ ਸਲਾਮ , ਇਹ ਸਾਰੇ ਗੀਤ/ ਸੰਗੀਤ  ਮੁਸਲਮਾਨਾਂ ਵੱਲੋਂ  ਗਾਏ ਤੇ ਤਿਆਰ ਕੀਤੇ ਗਏ ਹਨ । ਇਹ ਸਿਰਫ ਇੱਕ ਉਦਾਹਰਨ ਹੈ । 

ਕੁਝ ਸਵਾਲ ਹੁਣ ਧਰਮ ਦੇ ਠੇਕੇਦਾਰਾਂ ਅਤੇ ਸੱਤਾ ਦੇ ਲੋਭੀਆਂ ਤੋ ਹੈ, ਕੀ ਹਿੰਦੂ ਕ੍ਰਿਕੇਟ ਟੀਮ ਦੇ ਸਹਾਰੇ ਵਿਸ਼ਵ ਵਿਜੇਤਾ  ਬਣਿਆ ਜਾ ਸਕਦਾ ਹੈ ? ਕੀ ਹਿੰਦੁ ਡਾਕਟਰਾਂ ਨਾਲ ਹੀ ਸੰਪੂਰਨ ਭਾਰਤਵਾਸੀਆਂ ਦਾ ਇਲਾਜ ਸੰਭਵ ਹੈ? ਅਸੀਂ ਕਿਹੜਾ ਭਾਰਤ ਬਣਾਉਣ ਲਈ ਚੱਲੇ ਹੋਏ ਹਾਂ , ਸਾਡੇ ਭਗਵਾਨ ਤਾਂ ਉਥੇ ਵੀ ਹਨ ਜਿੱਥੇ ਹਿੰਦੁ ਨਹੀਂ ਹਨ। ਉਥੇ ਜਾਨ ਵਾਲੇ ਭੁੱਖੇ ਪਿਆਸੇ ਹਿੰਦੁਆਂ ਵਿੱਚ ਜਾਨ ਫੂਕਣ ਦਾ ਕੰਮ ਗੈਰ ਹਿੰਦੁ ਹੀ ਕਰਦਾ ਹੈ । 

ਜਦੋਂ ਪ੍ਰਾਈਵੇਟ ਲਿਮਿਟੇਡ ਲੋਕਤੰਤਰ ਬਣਾਉਣ ਤੇ ਜੋਰ ਦੇਣਗੇ ਤਾਂ ਉਸ ਲੋਕਤੰਤਰ ਵਿਚ ਅੰਹਕਾਰ ਅਤੇ ਅਵਿਸ਼ਵਾਸ ਵਧਣਾ ਸੁਭਾਵਿਕ ਹੀ ਹੈ। ਸੱਤਾ ਵਿਵਸਥਾ ਨੂੰ ਰਾਜਨੀਤੀ ਦੇ ਧਰਮਾਂ ਦਾ ਪਾਲਨ ਕਰਦੇ ਹੋਏ, ਭਾਰਤੀ ਆਤਮਾ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਅਤੇ ਧਰਮ ਦੀ ਰਾਜਨੀਤੀ ਵਿੱਚ ਇਸ਼ਵਰ ਦੇ ਨਾਮ ਤੇ ਹੋਣ ਵਾਲੀ ਗੰਡਤੁਪ ਨੂੰ ਖਤਮ ਕਰ ਇਸ਼ਵਰ ਦੇ ਪ੍ਰਤੀ ਨਤਮਸਤਕ ਰਹਿਣਾ ਚਾਹੀਦਾ ਹੈ । ਨਿੱਜੀ ਹਿੱਤ ‘ਤੇ ਵੋਟ ਬੈਂਕ ਦੀ ਨੀਤੀ ਲਈ ਸਮਾਜ , ਧਰਮ ਜਾਤੀ ਆਦਿ ਦਾ ਗਲਾ ਘੋਟਨ ਤੋਂ ਡਰਨਾ ਚਾਹਿਦਾ ਹੈ । ਨਹੀਂ ਤਾਂ ਬਾਹਰ ਲੱਗੀ ਅੱਗ ਇੰਨੀ ਜਿਆਦਾ ਭਿਆਨਕ ਨਹੀਂ ਹੁੰਦੀ, ਜਿੰਨੀ ਅੰਦਰ ਲੱਗੀ ਅੱਗ ਭਿਆਨਕ ਹੁੰਦੀ ਹੈ । ਅੰਗਰੇਜਾਂ ਦੇ ਵਿਰੋਧੀ ਹੋ ਕੇ ਅਸੀਂ ਲੜ ਸਕਦੇ ਹਾਂ ਪਰ ਆਪਣੇ ਅੰਗਾ ਦੇ ਵਿਰੋਧੀ ਹੋ ਕੇ ਨਹੀਂ। ਭਾਰਤੀ ਇਤਿਹਾਸ ਦੇ ਉਨ੍ਹਾਂ ਸਾਰੇ ਕਿੱਸਿਆਂ ਨੂੰ ਪ੍ਰਕਾਸ਼ਿਤ ਕਰਨ ਦੀ ਜਰੂਰਤ ਹੈ, ਜਿਸ ਨਾਲ ਹਿੰਦੁ, ਮੁਸਲਿਮ , ਏਕਤਾ ਨੂੰ ਤਾਕਤ ਮਿਲੇ । ਇਤਿਹਾਸ, ਸੰਸਕ੍ਰਿਤੀ,ਸਮਾਜ, ਸਾਹਿਤ, ਸੰਗੀਤ, ਦਰਸ਼ਨ ਦੇ ਉਜਵਲ ਸੰਦਰਭ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੋਵੇਗਾ। ਜਿਸ ਨਾਲ ਬੇਹਤਰ ਹਿੰਦੋਸਤਾਨ ਦੀ ਪਹਿਚਾਨ ਬਣ ਸਕੇ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
ਸਿਰਫ 7 ਰੁਪਏ 'ਚ ਮਿਲੇਗਾ ਤੇਜ਼ ਇੰਟਰਨੈੱਟ ਅਤੇ ਕਾਲਿੰਗ, BSNL ਦੇ ਇਸ ਪਲਾਨ ਨੇ ਵਧਾਇਆ Jio, Airtel ਦੀ ਟੈਂਸ਼ਨ!
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Rahul Gandhi: 'ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਪ੍ਰੇਸ਼ਾਨ ਕਰ ਰਹੀ PM ਦੀ ਚੁੱਪੀ', BJP-ਕਾਂਗਰਸ ਦੀ Letter War 'ਚ ਇੱਕ ਹੋਰ ਚਿੱਠੀ
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Panchayat Elections: ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ, ਇਸ ਤਰੀਕ ਨੂੰ ਪੰਜਾਬ 'ਚ ਲੱਗ ਸਕਦਾ ਪਿੰਡਾਂ ਦਾ ਚੋਣ ਜ਼ਾਬਤਾ 
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Best Phones: 30 ਹਜ਼ਾਰ ਰੁਪਏ ਦੀ ਰੇਂਜ 'ਚ ਚੱਕੋ ਇਹ ਕਮਾਲ ਦਾ Curved Display ਵਾਲਾ ਫੋਨ, Motorola ਤੋਂ ਲੈ ਕੇ Oppo ਤੱਕ ਸ਼ਾਮਿਲ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
Tirupati Laddus: 'ਤਿਰੂਪਤੀ ਲੱਡੂ' ਬਣਾਉਣ 'ਚ ਬੀਫ ਫੈਟ, ਮੱਛੀ ਦੇ ਤੇਲ ਦੀ ਮੌਜੂਦਗੀ ਦੀ ਪੁਸ਼ਟੀ! ਲੈਬ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਜੋੜਾਂ ਦੇ ਦਰਦ ਨੂੰ ਘਟਾਉਣ ਤੋਂ ਲੈ ਕੇ ਕੈਂਸਰ ਨੂੰ ਰੋਕਦਾ ਆਹ ਫਲ, ਜਾਣੋ ਇਸ ਦੇ ਗਜ਼ਬ ਫਾਇਦਿਆਂ ਬਾਰੇ
ਜੋੜਾਂ ਦੇ ਦਰਦ ਨੂੰ ਘਟਾਉਣ ਤੋਂ ਲੈ ਕੇ ਕੈਂਸਰ ਨੂੰ ਰੋਕਦਾ ਆਹ ਫਲ, ਜਾਣੋ ਇਸ ਦੇ ਗਜ਼ਬ ਫਾਇਦਿਆਂ ਬਾਰੇ
Deadly Virus: ਇਹ ਪੰਜ ਖਤਰਨਾਕ ਵਾਇਰਸ ਸਿੱਧਾ ਦਿਮਾਗ 'ਤੇ ਕਰਦੇ ਹਮਲਾ, ਸਮੇਂ ਸਿਰ ਸਾਵਧਾਨ ਰਹੋ, ਨਹੀਂ ਤਾਂ...
Deadly Virus: ਇਹ ਪੰਜ ਖਤਰਨਾਕ ਵਾਇਰਸ ਸਿੱਧਾ ਦਿਮਾਗ 'ਤੇ ਕਰਦੇ ਹਮਲਾ, ਸਮੇਂ ਸਿਰ ਸਾਵਧਾਨ ਰਹੋ, ਨਹੀਂ ਤਾਂ...
ਕਬਜ਼ ਦੂਰ ਕਰਨ ਲਈ ਇਸ ਰੁੱਖ ਦੇ ਪੱਤੇ ਨੇ ਰਾਮਬਾਣ ਇਲਾਜ
ਕਬਜ਼ ਦੂਰ ਕਰਨ ਲਈ ਇਸ ਰੁੱਖ ਦੇ ਪੱਤੇ ਨੇ ਰਾਮਬਾਣ ਇਲਾਜ
Embed widget