ਪੜਚੋਲ ਕਰੋ

CHC ਰਾਹੀਂ ਪਰਾਲੀ ਫੂਕਣ ਤੋਂ ਰੋਕੋ ਜਾਣਗੇ ਕਿਸਾਨ, ਚੰਡੀਗੜ੍ਹ 'ਚ ਲੀਡਰਾਂ ਦੀ ਮੀਟਿੰਗ ਚੋਂ ਨਿਕਲਿਆ ਫ਼ੈਸਲਾ, ਜਾਣੋ ਕੀ ਹੈ ਇਹ ਸਕੀਮ ?

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮੁਹਿੰਮ 2024-25 ਤਹਿਤ agrimachinerypb.com ਪੋਰਟਲ ਰਾਹੀਂ ਸਬਸਿਡੀ ਲੈਣ ਲਈ ਇੱਛੁਕ ਕਿਸਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਹਨ।

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant mann) ਨੇ ਪੰਜਾਬ ਵਿੱਚ ਪਰਾਲੀ ਫੂਕਣ (Stubble Burning) ਦੇ ਮਾਮਲਿਆਂ ਨੂੰ ਹੋਰ ਘਟਾਉਣ ਲਈ ਪਰਾਲੀ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਟਿਕਾਊ ਮੁਹਿੰਮ ਚਲਾਉਣ ਦੀ ਵਕਾਲਤ ਕੀਤੀ ਹੈ।

ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਬੜੇ ਸਬੰਧੀ ਤਿਆਰੀਆਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਚਾਰ ਮੁਹਿੰਮ ਰਾਹੀਂ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਜ਼ਰੂਰ ਜਾਗਰਕ ਕੀਤਾ ਜਾਵੇ। ਉਨ੍ਹਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਉਤੇ ਮਿਲਦੀ ਸਬਸਿਡੀ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਉਹ ਪਰਾਲੀ ਦੇ ਪ੍ਰਬੰਧਨ ਉਪਰ ਆਉਂਦੇ ਖ਼ਰਚੇ ਘਟਾ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਪੰਚਾਇਤਾਂ ਤੇ ਹੋਰ ਸਾਂਝੀਆਂ ਥਾਵਾਂ ਉਤੇ ਕਸਟਮ ਹਾਇਰਿੰਗ ਸੈਂਟਰ (CHC) ਸਥਾਪਤ ਕਰਨ ਲਈ ਵੀ ਆਖਿਆ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਕਿ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ੋਰ-ਸ਼ੋਰ ਨਾਲ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਰਾਲੀ ਫੂਕਣ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਵਿੱਚ ਮਦਦ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮੁਹਿੰਮ 2024-25 ਤਹਿਤ agrimachinerypb.com ਪੋਰਟਲ ਰਾਹੀਂ ਸਬਸਿਡੀ ਲੈਣ ਲਈ ਇੱਛੁਕ ਕਿਸਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ 20 ਜੂਨ 2024 ਤੱਕ ਮਸ਼ੀਨਰੀ ਲਈ ਕੁੱਲ 63,904 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੀ ਮੰਗ ਉਤੇ ਇਸ ਪੋਰਟਲ ਨੂੰ 13 ਸਤੰਬਰ ਤੋਂ 19 ਸਤੰਬਰ 2024 ਤੱਕ ਮੁੜ ਖੋਲ੍ਹਿਆ ਗਿਆ ਸੀ ਅਤੇ ਇਸ ਉਤੇ 19 ਸਤੰਬਰ ਤੱਕ ਕੁੱਲ 1.07 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 14 ਹਜ਼ਾਰ ਮਸ਼ੀਨਾਂ ਅਤੇ ਜ਼ਿਲ੍ਹਿਆਂ ਵਿੱਚ ਕਸਟਮ ਹਾਇਰਿੰਗ ਸੈਂਟਰਾਂ ਨੂੰ 1100 ਮਸ਼ੀਨਾਂ ਦੇਣ ਦਾ ਟੀਚਾ ਨਿਰਧਾਰਤ ਕੀਤਾ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ 'ਉੱਨਤ ਕਿਸਾਨ' ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਹੈ, ਜਿਸ ਦੀ ਮਦਦ ਨਾਲ ਝੋਨੇ ਦੇ ਵਾਢੀ ਸੀਜ਼ਨ-2024 ਤੋਂ ਪਹਿਲਾਂ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਐਪ ਰਾਹੀਂ ਛੋਟੇ ਅਤੇ ਹਾਸ਼ੀਏ ਉੱਤੇ ਧੱਕੇ ਕਿਸਾਨਾਂ ਲਈ ਇਹ ਮਸ਼ੀਨਾਂ ਵਧੇਰੇ ਪਹੁੰਚ ਵਿੱਚ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਐਪ 'ਤੇ ਕਿਸਾਨਾਂ ਲਈ 1.30 ਲੱਖ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਨੂੰ ਮੈਪ ਕੀਤਾ ਗਿਆ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੋਬਾਈਲ ਐਪਲੀਕੇਸ਼ਨ ਨਾਲ ਕਿਸਾਨ ਆਪਣੇ ਆਸ-ਪਾਸ ਦੇ ਉਪਲਬਧ ਕਸਟਮ ਹਾਇਰਿੰਗ ਸੈਂਟਰਾਂ (ਸੀ.ਐਚ.ਸੀ.) ਤੋਂ ਆਸਾਨੀ ਨਾਲ ਮਸ਼ੀਨ ਬੁੱਕ ਕਰ ਸਕਦੇ ਹਨ ਅਤੇ ਵਧੇਰੇ ਸਹੂਲਤ ਲਈ ਗ੍ਰਾਮ ਪੱਧਰੀ ਨੋਡਲ ਅਫ਼ਸਰ/ਕਲੱਸਟਰ ਹੈੱਡ ਕਿਸਾਨਾਂ ਨੂੰ ਉਨ੍ਹਾਂ ਦੀ ਪਸੰਦੀਦਾ ਮਸ਼ੀਨ ਪਹਿਲਾਂ ਹੀ ਨਿਰਧਾਰਤ ਕਰ ਦੇਣਗੇ ਤਾਂ ਜੋ ਕਿਸਾਨ ਆਸਾਨੀ ਨਾਲ ਮਸ਼ੀਨ ਬੁੱਕ ਕਰ ਸਕਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
ਪੰਜਾਬ ਪੁਲਿਸ ਤੋਂ ਉੱਠਿਆ ਭਰੋਸਾ ! ਹਾਈਕੋਰਟ ਦੇ ਜੱਜਾਂ ਦੀ ਰੱਖਿਆ ਕਰੇਗੀ ਹਰਿਆਣਾ ਜਾਂ ਚੰਡੀਗੜ੍ਹ ਦੀ ਪੁਲਿਸ, ਪੰਜਾਬ ਪੁਲਿਸ ਲੈਣ ਤੋਂ ਕੀਤਾ ਕੋਰਾ ਜਵਾਬ, ਜਾਣੋ ਮਾਮਲਾ ?
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ 'ਧਮਕੀ' ਨਾਲ ਐਲਾਨਿਆ ਸਰਪੰਚ ! ਦੇਖੋ ਵੀਡੀਓ

ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ

Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Embed widget