Punjab News: ਦਿੱਲੀ ਆਲਿਆਂ ਨੇ ਮੱਲਿਆ ਪੰਜਾਬ ! ਮਾਨ ਕੈਬਿਨੇਟ 'ਚ ਹੋਣ ਜਾ ਰਿਹਾ ਵੱਡਾ ਫੇਰਬਦਲ ? ਜਾਣੋ ਕਿਹੜੇ ਮੰਤਰੀਆਂ ਤੋਂ ਖੁੱਸੇਗੀ ਕੁਰਸੀ
ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਵਿੱਚ ਭਗਵੰਤ ਮਾਨ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਸਕਦਾ ਹੈ, ਹਾਲਾਂਕਿ ਕੁਝ ਆਗੂ ਇਹ ਨਹੀਂ ਚਾਹੁੰਦੇ ਜਦੋਂ ਕਿ ਕੁਝ ਆਗੂ ਇਸਦੇ ਹੱਕ ਵਿੱਚ ਹਨ। ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਹੁਣ ਆਪਣੀ ਸਾਰੀ ਤਾਕਤ ਪੰਜਾਬ ਵਿੱਚ ਲਗਾ ਦੇਣਗੇ।

Punjab Government: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਦਾ ਧਿਆਨ ਹੁਣ ਪੰਜਾਬ 'ਤੇ ਹੈ। ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਕੁਝ 'ਮਜ਼ਬੂਤ ਚਿਹਰੇ' ਚਾਹੁੰਦੇ ਹਨ।
ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਪੱਧਰ 'ਤੇ ਆਪਣੇ ਸੰਗਠਨ ਵਿੱਚ ਵੱਡੇ ਬਦਲਾਅ ਕੀਤੇ ਸਨ। ਪਾਰਟੀ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਪੰਜਾਬ ਦਾ ਇੰਚਾਰਜ ਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਯੂਨਿਟ ਵਿੱਚ ਵੀ ਫੇਰਬਦਲ ਕੀਤਾ ਗਿਆ।
ਯਾਦ ਕਰਵਾ ਦਈਏ ਕਿ ਪੰਜਾਬ ਸਰਕਾਰ ਵਿੱਚ ਕੁੱਲ 18 ਮੰਤਰੀ ਬਣਾਏ ਜਾ ਸਕਦੇ ਹਨ। ਭਗਵੰਤ ਮਾਨ ਸਰਕਾਰ ਵਿੱਚ ਇਸ ਵੇਲੇ 16 ਮੰਤਰੀ ਹਨ ਤੇ ਦੋ ਸੀਟਾਂ ਖਾਲੀ ਹਨ। ਚਰਚਾ ਹੈ ਕਿ ਸੰਜੀਵ ਅਰੋੜਾ ਨੂੰ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਸੰਜੀਵ ਅਰੋੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਉਪ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਹਨ। ਸੰਜੀਵ ਅਰੋੜਾ ਇਸ ਸਮੇਂ ਰਾਜ ਸਭਾ ਮੈਂਬਰ ਵੀ ਹਨ। ਜੇ ਉਹ ਵਿਧਾਇਕ ਚੁਣੇ ਜਾਂਦੇ ਹਨ, ਤਾਂ ਉਹ ਰਾਜ ਸਭਾ ਸੀਟ ਤੋਂ ਅਸਤੀਫਾ ਦੇ ਦੇਣਗੇ ਤੇ ਕੇਜਰੀਵਾਲ ਇਸ ਸੀਟ ਤੋਂ ਰਾਜ ਸਭਾ ਵਿੱਚ ਦਾਖਲ ਹੋ ਸਕਦੇ ਹਨ।
ਦੱਸ ਦਈਏ ਕਿ 2022 ਵਿੱਚ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਹੁਣ ਤੱਕ ਛੇ ਵਾਰ ਫੇਰਬਦਲ ਕੀਤਾ ਜਾ ਚੁੱਕਾ ਹੈ। ਭਗਵੰਤ ਮਾਨ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਚਰਚਾਵਾਂ ਇਸ ਲਈ ਵੀ ਗਰਮ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨੂੰ ਦਿੱਲੀ ਬੁਲਾਇਆ ਸੀ। ਇਨ੍ਹਾਂ ਮੰਤਰੀਆਂ ਦੇ ਨਾਮ ਲਾਲਚੰਦ ਕਟਾਰੂਚੱਕ ਤੇ ਹਰਭਜਨ ਸਿੰਘ ਹਨ। ਇਹ ਦੋਵੇਂ ਮੰਤਰੀ ਹਾਲ ਹੀ ਦੇ ਸਮੇਂ ਵਿੱਚ ਵਿਵਾਦਾਂ ਵਿੱਚ ਰਹੇ ਹਨ।
ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਵਿੱਚ ਭਗਵੰਤ ਮਾਨ ਮੰਤਰੀ ਮੰਡਲ ਵਿੱਚ ਫੇਰਬਦਲ ਹੋ ਸਕਦਾ ਹੈ, ਹਾਲਾਂਕਿ ਕੁਝ ਆਗੂ ਇਹ ਨਹੀਂ ਚਾਹੁੰਦੇ ਜਦੋਂ ਕਿ ਕੁਝ ਆਗੂ ਇਸਦੇ ਹੱਕ ਵਿੱਚ ਹਨ। ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਹੁਣ ਆਪਣੀ ਸਾਰੀ ਤਾਕਤ ਪੰਜਾਬ ਵਿੱਚ ਲਗਾ ਦੇਣਗੇ।






















