Punjab News: ਪੰਜਾਬ 'ਚ ਤੱਪਦੀ ਗਰਮੀ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਆਮ ਲੋਕ ਝੱਲਣਗੇ ਪਰੇਸ਼ਾਨੀ; ਕਈ ਘੰਟੇ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਨੂਰਪੁਰਬੇਦੀ ਇਲਾਕੇ ਵਿੱਚ ਬਿਜਲੀ ਕੱਟ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 66 ਕੇ.ਵੀ. ਸਬ-ਸਟੇਸ਼ਨ ਬਜਰੂਦ ਅਧੀਨ ਆਉਣ ਵਾਲੇ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ 22

Punjab News: ਪੰਜਾਬ ਦੇ ਨੂਰਪੁਰਬੇਦੀ ਇਲਾਕੇ ਵਿੱਚ ਬਿਜਲੀ ਕੱਟ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 66 ਕੇ.ਵੀ. ਸਬ-ਸਟੇਸ਼ਨ ਬਜਰੂਦ ਅਧੀਨ ਆਉਣ ਵਾਲੇ ਟਿੱਬਾ ਟੱਪਰੀਆਂ ਫੀਡਰ ਦੀ ਬਿਜਲੀ ਸਪਲਾਈ 22 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਪੰਜਾਬ ਸਟੇਟ ਪਾਵਰਕਾਮ ਲਿਮਟਿਡ, ਸਬ ਆਫਿਸ, ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟਿੱਬਾ ਟੱਪਰੀਆਂ ਫੀਡਰ ਅਧੀਨ ਆਉਂਦੇ ਖੇਤਰਾਂ, ਜਿਵੇਂ ਕਿ ਅਬੀਆਣਾ, ਨੰਗਲ, ਮਾਧੋਪੁਰ, ਦਹਿਰਪੁਰ, ਬਟਰਾਲਾ, ਹਰੀਪੁਰ ਫੂਲਦੇ, ਖਟਾਣਾ, ਟਿੱਬਾ ਟੱਪਰੀਆਂ ਅਤੇ ਖੱਡ ਰਾਜਗਿਰੀ ਆਦਿ ਪਿੰਡਾਂ ਦੇ ਖੇਤੀਬਾੜੀ ਮੋਟਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਤੋਂ ਇਲਾਵਾ ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਵੀ ਅੱਜ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ 220 ਕੇਵੀ ਸਬ ਸਟੇਸ਼ਨ ਮਾਨਸਾ ਕਛਿਆਣ ਗਰਿੱਡ ਤੋਂ 11 ਕੇਵੀ ਜ਼ਿਲ੍ਹਾ ਜੇਲ੍ਹ, 11 ਕੇਵੀ ਖਿਆਲਾ ਯੂਪੀਐਸ, 11 ਕੇਵੀ ਮਾਨਸਾ ਕਛਿਆਣ ਸੀਏਟੀ, 1, 11 ਕੇਵੀ ਪੁੱਡਾ ਕਲੋਨੀ ਅਤੇ 11 ਕੇਵੀ ਪੀਐਲ ਰੋਡ ਯੂਪੀਐਸ ਫੀਡਰਾਂ ਰਾਹੀਂ ਚੱਲਣ ਵਾਲੀ ਖੇਤਰ ਦੀ ਬਿਜਲੀ ਸਪਲਾਈ ਮੰਗਲਵਾਰ, 22 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਪਰੋਕਤ ਜਾਣਕਾਰੀ ਇੰਜੀਨੀਅਰ ਅੰਮ੍ਰਿਤ ਪਾਲ, ਸਹਾਇਕ ਕਾਰਜਕਾਰੀ ਇੰਜੀਨੀਅਰ, ਅਰਬਨ ਮਾਨਸਾ ਨੇ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















