ਡੇਰਾ ਪ੍ਰੇਮੀ ਕਤਲ ਮਾਮਲੇ 'ਚ ਤਿੰਨ ਹੋਰ ਲੋਕ ਨਾਮਜ਼ਦ, ਦਿੱਲੀ ਪੁਲਿਸ ਵੱਲੋਂ ਕੀਤੇ ਗਏ ਸੀ ਗ੍ਰਿਫ਼ਤਾਰ
ਡੇਰਾ ਪ੍ਰੇਮੀ ਪਰਦੀਪ ਕੁਮਾਰ ਦੇ ਕਤਲ ਮਾਮਲੇ 'ਚ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਫੜ੍ਹੇ ਗਏ ਤਿੰਨਾਂ ਸ਼ੂਟਰਾਂ ਨੂੰ ਕੋਟਕਪੁਰਾ ਪੁਲਿਸ ਨੇ ਨਾਮਜ਼ਦ ਕੀਤਾ ਹੈ।ਇਸ ਵਿੱਚ ਜਤਿੰਦਰ ਸਿੰਘ ਜੀਤੂ ਸਣੇ ਦੋ ਨਬਾਲਗ ਵੀ ਸ਼ਾਮਲ ਹਨ।
ਫਰੀਦਕੋਟ: ਡੇਰਾ ਪ੍ਰੇਮੀ ਪਰਦੀਪ ਕੁਮਾਰ ਦੇ ਕਤਲ ਮਾਮਲੇ 'ਚ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਫੜ੍ਹੇ ਗਏ ਤਿੰਨਾਂ ਸ਼ੂਟਰਾਂ ਨੂੰ ਕੋਟਕਪੁਰਾ ਪੁਲਿਸ ਨੇ ਨਾਮਜ਼ਦ ਕੀਤਾ ਹੈ।ਇਸ ਵਿੱਚ ਜਤਿੰਦਰ ਸਿੰਘ ਜੀਤੂ ਸਣੇ ਦੋ ਨਬਾਲਗ ਵੀ ਸ਼ਾਮਲ ਹਨ।ਇਸ ਤੋਂ ਪਹਿਲਾਂ ਕੋਟਕਪੁਰਾ ਪੁਲਿਸ ਵੱਲੋਂ ਫਰੀਦਕੋਟ ਦੇ ਦੋ ਸ਼ੂਟਰ ਭੁਪਿੰਦਰ ਗੋਲਡੀ ਤੇ ਸ਼ੂਟਰ ਮਨਪ੍ਰੀਤ ਉਰਫ ਮਨੀ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸਣੇ ਕੁੱਲ੍ਹ ਚਾਰ ਆਰੋਪੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।ਇਸ 'ਚ ਗੋਲਡੀ ਬਰਾੜ ਤੋਂ ਇਲਾਵਾ ਫਰੀਦਕੋਟ ਦੇ ਮਨਪ੍ਰੀਤ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ, ਮੋਗਾ ਦੇ ਪਿੰਡ ਮੁਨਾਵਾ ਨਿਵਾਸੀ ਹਰਜਿੰਦਰ ਸਿੰਘ ਉਰਫ ਰਾਜੂ ਦੇ ਨਾਮ ਸ਼ਾਮਲ ਹਨ।ਇਸ ਤੋਂ ਬਾਅਦ ਕੋਟਕਪੁਰਾ ਪੁਲਿਸ ਵੱਲੋਂ ਤਿੰਨ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਉਹ ਸਾਰੇ ਹਰਿਆਣਾ ਦੇ ਰਹਿਣ ਵਾਲੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :