ਪੜਚੋਲ ਕਰੋ
Advertisement
ਟਿਕਟੌਕ ਸਟਾਰ ਨੂਰਪ੍ਰੀਤ ਦੀ ਪੰਜਾਬ ਦੇ ਮੁੱਖ ਮੰਤਰੀ ਤਕ ਪਹੁੰਚ, ਬਾਹਰ ਘੁੰਮਣ ਵਾਲਿਆਂ ਦੀ ਇੰਝ ਕੀਤੀ ਸ਼ਿਕਾਇਤ
ਆਪਣੀ ਤਾਜ਼ਾ ਵੀਡੀਓ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਦੀ ਨਜ਼ਰ ਆਉਂਦੀ ਹੈ। ਉਹ ਮੁੰਡਿਆਂ ਦੇ ਇਕ ਗਰੁੱਪ ਬਾਰੇ ਸ਼ਿਕਾਇਤ ਕਰਦੀ ਹੈ ਜੋ ਲੌਕਡਾਊਨ ਦੇ ਬਾਵਜੂਦ ਕ੍ਰਿਕਟ ਖੇਡਣ ਲਈ ਜਾ ਰਹੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੋਗਾ ਜ਼ਿਲ੍ਹੇ ਨਾਲ ਸਬੰਧਤ ਪੰਜ ਸਾਲਾ ਟਿਕ ਟੌਕ ਸਟਾਰ ਨੂਰਪ੍ਰੀਤ ਕੌਰ ਆਪਣੀਆਂ ਵੀਡੀਓਜ਼ ਜ਼ਰੀਏ ਕੋਰੋਨਾ ਸੰਕਟ ਦੌਰਾਨ ਲੋਕਾਂ ਨੂੰ ਸੋਸ਼ਲ ਡਿਸਟੈਂਟ ਰੱਖਣ ਲਈ ਪ੍ਰੇਰਿਤ ਕਰ ਰਹੀ ਹੈ। ਨੂਰਪ੍ਰੀਤ ਭਿੰਡਰ ਕਲਾਂ ਪਿੰਡ ਦੇ ਦਿਹਾੜੀਦਾਰ ਦੀ ਬੇਟੀ ਹੈ।
ਆਪਣੀ ਤਾਜ਼ਾ ਵੀਡੀਓ 'ਚ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਦੀ ਨਜ਼ਰ ਆਉਂਦੀ ਹੈ। ਉਹ ਮੁੰਡਿਆਂ ਦੇ ਇਕ ਗਰੁੱਪ ਬਾਰੇ ਸ਼ਿਕਾਇਤ ਕਰਦੀ ਹੈ ਜੋ ਲੌਕਡਾਊਨ ਦੇ ਬਾਵਜੂਦ ਕ੍ਰਿਕਟ ਖੇਡਣ ਲਈ ਜਾ ਰਹੇ ਹਨ। ਨੂਰ ਦੀ ਸ਼ਿਕਾਇਤ ਦੇ ਜਵਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੰਡਿਆਂ ਨੂੰ ਲੌਕਡਾਊਨ ਦੀਆਂ ਹਿਦਾਇਤਾਂ ਬਾਰੇ ਦੱਸਦੇ ਹਨ।
ਇਹ ਵੀ ਪੜ੍ਹੋ: ਕਪੂਰਥਲਾ 'ਚ ਥਾਣੇਦਾਰ ਵੱਲੋਂ ਗੋਲ਼ੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ
ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਟੀਮ ਦੇ ਮੁਤਾਬਕ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਡੀਅਨ ਯੂਥ ਕਾਂਗਰਸ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸ਼ੇਅਰ ਕੀਤਾ ਤੇ ਨਾਲ ਲਿਖਿਆ ਕਿ ਜੇਕਰ ਇਕ ਛੋਟਾ ਬੱਚਾ ਲੌਕਡਾਊਨ 'ਚ ਦਿੱਤੀ ਛੋਟ ਦੀ ਅਹਿਮੀਅਤ ਸਮਝਦਾ ਹੈ ਕਿ ਇਹ ਸਿਰਫ਼ ਜ਼ਰੂਰੀ ਕੰਮ ਲਈ ਹੈ ਤਾਂ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਬਿਨਾਂ ਜ਼ਰੂਰੀ ਕੰਮ ਬਾਹਰ ਨਹੀਂ ਜਾਣਾ।
ਇਨੀਂ ਦਿਨੀਂ ਨੂਰ ਆਪਣੀਆਂ ਟਿਕ ਟੌਕ ਵੀਡੀਓਜ਼ ਜ਼ਰੀਏ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ ਤੇ ਲੋਕਡਾਊਨ ਦੌਰਾਨ ਲੋਕਾਂ ਨੂੰ ਹਸਾਉਣ ਦਾ ਕੰਮ ਕਰ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡIf a little kid can understand that the lockdown has been lifted for only for doing very important things & not for fun activities, surely we all can understand it too! Do not step out unless necessary! @nsui @IYC @INCIndia @PMOIndia @DainikBhaskar @aajtak @thetribunechd @ANI pic.twitter.com/4qiBtOIG21
— Punjab Youth Congres (@IYCPunjab) May 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement