Road Accident: ਦਰਬਾਰ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਦੀ ਕਾਰ ਕੈਂਟਰ ਹੇਠ ਵੜ੍ਹੀ, 5 ਮੈਂਬਰਾਂ ਦੀ ਦਰਦਨਾਕ ਮੌਤ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕ ਕਾਰ ਸਵਾਰ ਲੁਧਿਆਣਾ ਦੇ ਰਹਿਣ ਵਾਲੇ ਸੀ।
ਹਮੀਰਾ/ਕਪੂਰਥਲਾ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕ ਕਾਰ ਸਵਾਰ ਲੁਧਿਆਣਾ ਦੇ ਰਹਿਣ ਵਾਲੇ ਸੀ। ਜਾਣਕਾਰੀ ਮੁਤਾਬਿਕ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਘਰ ਪਰਤ ਰਹੇ ਸੀ। ਰਸਤੇ 'ਚ ਹੁਮੀਰਾ ਨੇੜੇ ਕਾਰ ਦੀ ਕੈਂਟਰ ਨਾਲ ਟੱਕਰ ਹੋ ਗਈ ਅਤੇ ਕਾਰ ਕੈਂਟਰ ਦੇ ਹੇਠਾਂ ਵੜ੍ਹ ਗਈ।
ਹੌਂਡਾ ਸਿਟੀ ਕਾਰ ਨੂੰ ਗ੍ਰੀਨ ਪਾਰਕ ਲੁਧਿਆਣਾ ਦਾ ਰਹਿਣ ਵਾਲਾ ਤੇਜਿੰਦਰ ਸਿੰਘ ਚਲਾ ਰਿਹਾ ਸੀ। ਉਸਦੀ ਆਲਟੋ ਕਾਰ ਵੀ ਉਸਦੇ ਪਿੱਛੇ ਸੀ। ਜਿਵੇਂ ਹੀ ਤੇਜਿੰਦਰ ਕਾਰ ਲੈ ਕੇ ਹੁਮੀਰਾ ਦੇ ਨੇੜੇ ਪਹੁੰਚਿਆ ਤਾਂ ਉੱਥੇ ਆਵਾਜਾਈ ਜ਼ਿਆਦਾ ਹੋ ਗਈ।ਇੱਕ ਕੈਂਟਰ ਗੱਡੀ ਨੰਬਰ ਪੀਬੀ-05 ਏਪੀ-9191 ਸੜਕ ਦੇ ਕਿਨਾਰੇ ਖੜ੍ਹਾ ਸੀ। ਜਿਵੇਂ ਹੀ ਤੇਜਿੰਦਰ ਨੇ ਕਾਰ ਨੂੰ ਸੱਜੇ ਪਾਸੇ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਕੈਂਟਰ ਦੇ ਹੇਠਾਂ ਜਾ ਵੜ੍ਹ ਗਈ।
ਇਸ ਹਾਦਸੇ 'ਚ ਮਨਪ੍ਰੀਤ ਕੌਰ, ਪੋਤਰੇ ਪ੍ਰਨੀਤ ਸਿੰਘ, ਸਮਾਧ ਸਰਬਜੀਤ ਕੌਰ ਅਤੇ ਉਸ ਦੀ ਨੂੰਹ ਅਮਨਦੀਪ ਕੌਰ ਅਤੇ ਪੋਤਰੇ ਗੁਰਫਤਿਹ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਹਮੀਰਾ ਸੜਕ ਹਾਦਸੇ ਦੇ ਪੰਜ ਮ੍ਰਿਤਕਾਂ ਦੀਆਂ ਲਾਸ਼ਾਂ ਜਦੋਂ ਲੁਧਿਆਣਾ ਪੁੱਜੀਆਂ ਤਾਂ ਸਾਰਾ ਮਾਹੌਲ ਸੋਗਮਈ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਘਰੋਂ ਨਿਕਲੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਪਰਿਵਾਰ ਦੇ ਪੋਤੇ ਅਬੀ ਦਾ 28 ਜੂਨ ਨੂੰ ਪਹਿਲਾ ਜਨਮਦਿਨ ਸੀ। ਇਸ ਦੇ ਮੱਦੇਨਜ਼ਰ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ। ਪਰ ਵਾਪਸੀ 'ਤੇ ਘਰ ਦੀਆਂ ਖੁਸ਼ੀਆਂ 'ਤੇ ਪਾਣੀ ਫਿਰ ਗਿਆ। ਨਾ ਤਾਂ ਪੋਤਾ, ਨਾ ਮਾਂ ਅਤੇ ਨਾ ਦਾਦੀ ਬਚੇ ਪੂਰਾ ਪਰਿਵਾਰ ਉਜੜ ਗਿਆ।