(Source: ECI/ABP News/ABP Majha)
Punjab News: ਪੰਜਾਬ ਸਰਕਾਰ ਵੱਲੋਂ IAS ਅਫ਼ਸਰਾਂ ਦੀ ਬਦਲੀ, 4 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC, ਦੇਖੋ ਪੂਰੀ ਸੂਚੀ
ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਕੁਲਵੰਤ ਸਿੰਘ ਨੂੰ ਡੀਸੀ ਮਾਨਸਾ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਮੋਗਾ, ਉਮਾ ਸ਼ੰਕਰ ਗੁਪਤਾ ਨੂੰ ਡੀਸੀ ਗੁਰਦਾਸਪੁਰ ਅਤੇ ਰਾਜੇਸ਼ ਤ੍ਰਿਪਾਠੀ ਨੂੰ ਡੀਸੀ ਮੁਕਤਸਰ ਨਿਯੁਕਤ ਕੀਤਾ ਗਿਆ ਹੈ।
Punjab News: ਪੰਜਾਬ ਸਰਕਾਰ ਨੇ ਚਾਰ ਜ਼ਿਲ੍ਹਿਆਂ ਦੇ ਡੀਸੀ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਕੁਲਵੰਤ ਸਿੰਘ ਨੂੰ ਡੀਸੀ ਮਾਨਸਾ, ਵਿਸ਼ੇਸ਼ ਸਾਰੰਗਲ ਨੂੰ ਡੀਸੀ ਮੋਗਾ, ਉਮਾ ਸ਼ੰਕਰ ਗੁਪਤਾ ਨੂੰ ਡੀਸੀ ਗੁਰਦਾਸਪੁਰ ਅਤੇ ਰਾਜੇਸ਼ ਤ੍ਰਿਪਾਠੀ ਨੂੰ ਡੀਸੀ ਮੁਕਤਸਰ ਨਿਯੁਕਤ ਕੀਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਸਰਕਾਰ ਵੱਲੋਂ ਜਿਨ੍ਹਾਂ ਚਾਰ ਜ਼ਿਲ੍ਹਿਆਂ ਦੇ ਡੀਸੀ ਬਦਲੇ ਗਏ ਹਨ। ਇਨ੍ਹਾਂ ਵਿੱਚੋਂ ਦੋ ਜ਼ਿਲ੍ਹਿਆਂ ਦੀਆਂ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ। ਇਨ੍ਹਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ਸ਼ਾਮਲ ਹੈ।
ਸਰਕਾਰ ਲਗਾਤਾਰ ਕਰ ਰਹੀ ਹੈ ਤਬਾਦਲੇ
ਪੰਜਾਬ ਸਰਕਾਰ ਨੇ 2 ਅਗਸਤ ਨੂੰ 24 ਆਈਪੀਐਸ ਅਧਿਕਾਰੀਆਂ ਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਇਸ ਦੌਰਾਨ ਰੋਡ ਸੇਫਟੀ ਫੋਰਸ ਸਮੇਤ 15 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ। ਜ਼ਿਕਰ ਕਰ ਦਈਏ ਕਿ 9 ਆਈਏਐਸ 4 ਅਗਸਤ ਨੂੰ ਬਦਲੇ ਗਏ ਸਨ।
52 ਜੱਜਾਂ ਦੇ ਹੋਏ ਤਬਾਦਲੇ
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 52 ਜੱਜਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਜੱਜਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਜੱਜਾਂ ਨੂੰ ਪਹਿਲ ਦੇ ਆਧਾਰ 'ਤੇ ਆਪਣੀ ਡਿਊਟੀ ਵਿਚ ਸ਼ਾਮਲ ਹੋਣਾ ਪਵੇਗਾ। ਹਾਲਾਂਕਿ ਜਿਹੜੇ ਜੱਜ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਕਰਨ ਵਾਲੇ ਹਨ। ਉਹ ਉਦੋਂ ਤੱਕ ਆਪਣਾ ਚਾਰਜ ਨਹੀਂ ਛੱਡਣਗੇ, ਜਦੋਂ ਤੱਕ ਉਨ੍ਹਾਂ ਦੀ ਥਾਂ 'ਤੇ ਤਬਾਦਲਾ ਕੀਤਾ ਗਿਆ ਜੱਜ ਆਪਣੀ ਡਿਊਟੀ ਨਹੀਂ ਸੰਭਾਲ ਲੈਂਦਾ। ਇਸ ਦੇ ਨਾਲ ਹੀ ਤਬਾਦਲੇ ਦੇ ਹੁਕਮਾਂ ਦੀ ਕਾਪੀ ਸਾਰੇ ਜ਼ਿਲ੍ਹਾ ਸੈਸ਼ਨ ਜੱਜ, ਜੁਡੀਸ਼ੀਅਲ ਅਕੈਡਮੀ ਸੈਕਟਰ 43, ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।