ਪੜਚੋਲ ਕਰੋ
ਪੰਚਾਇਤ ਵਿਭਾਗ 'ਚ ਵੱਡਾ ਫੇਰਬਦਲ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 20 ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਦਲੇ ਗਏ ਹਨ। ਇਨ੍ਹਾਂ ਵਿੱਚੋਂ ਸੱਤ ਬਲਾਕਾਂ ਵਿੱਚ ਐਸਈਪੀਓ ਤੇ ਸੱਤ ਬਲਾਕਾਂ ਵਿੱਚ ਲੇਖਾਕਾਰਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਚਾਰਜ ਸੰਭਾਲੇ ਗਏ ਹਨ। ਬੀਡੀਪੀਓ ਅਰੁਣ ਕੁਮਾਰ ਜਿੰਦਲ ਨੂੰ ਫ਼ਾਜ਼ਿਲਕਾ ਤੇ ਇਕਬਾਲਜੀਤ ਸਿੰਘ ਨੂੰ ਜਲੰਧਰ ਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਹਰਨੰਦਨ ਸਿੰਘ ਨੂੰ ਜ਼ਿਲ੍ਹਾ ਪਰਿਸ਼ਦ ਮੋਗਾ ਤੇ ਬਲਜਿੰਦਰ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਪਰਿਸ਼ਦ ਰੂਪਨਗਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ: ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 20 ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਦਲੇ ਗਏ ਹਨ। ਇਨ੍ਹਾਂ ਵਿੱਚੋਂ ਸੱਤ ਬਲਾਕਾਂ ਵਿੱਚ ਐਸਈਪੀਓ ਤੇ ਸੱਤ ਬਲਾਕਾਂ ਵਿੱਚ ਲੇਖਾਕਾਰਾਂ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਚਾਰਜ ਸੰਭਾਲੇ ਗਏ ਹਨ। ਬੀਡੀਪੀਓ ਅਰੁਣ ਕੁਮਾਰ ਜਿੰਦਲ ਨੂੰ ਫ਼ਾਜ਼ਿਲਕਾ ਤੇ ਇਕਬਾਲਜੀਤ ਸਿੰਘ ਨੂੰ ਜਲੰਧਰ ਦਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲਾਇਆ ਗਿਆ ਹੈ। ਹਰਨੰਦਨ ਸਿੰਘ ਨੂੰ ਜ਼ਿਲ੍ਹਾ ਪਰਿਸ਼ਦ ਮੋਗਾ ਤੇ ਬਲਜਿੰਦਰ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਪਰਿਸ਼ਦ ਰੂਪਨਗਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਿਨ੍ਹਾਂ ਲੇਖਾਕਾਰਾਂ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਲੇਖਾਕਾਰ ਹਰਕੀਤ ਸਿੰਘ ਨੂੰ ਸਰਹਿੰਦ, ਅਜੈਬ ਸਿੰਘ ਨੂੰ ਨਾਭਾ, ਭਗਵੰਤ ਕੌਰ ਨੂੰ ਬੁਢਲਾਡਾ, ਹਰਜੀਤ ਸਿੰਘ ਨੂੰ ਅਰਨੀਵਾਲਾ, ਬਾਵਾ ਸਿੰਘ ਨੂੰ ਸ਼ਾਹਕੋਟ, ਲੈਨਿਨ ਗਰਗ ਨੂੰ ਮਾਨਸਾ, ਗੁਰਜੀਤ ਸਿੰਘ ਨੂੰ ਧਾਰੀਵਾਲ ਬਲਾਕ ਦਾ ਚਾਰਜ ਸੌਂਪਿਆ ਗਿਆ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਐਸਈਪੀਓ ਨੂੰ ਬੀਡੀਪੀਓ ਦਾ ਚਾਰਜ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਧਨਵੰਤ ਸਿੰਘ ਨੂੰ ਲੁਧਿਆਣਾ ਇੱਕ, ਸ਼ਮਸ਼ੇਰ ਸਿੰਘ ਨੂੰ ਢਿੱਲਵਾਂ, ਮਹੇਸ਼ ਕੁਮਾਰ ਨੂੰ ਜਲੰਧਰ ਪੱਛਮੀ, ਸਰਬਜੀਤ ਸਿੰਘ ਨੂੰ ਜੰਡਿਆਲਾ ਗੁਰੂ, ਅਭੈਚੰਦਰ ਸ਼ੇਖਰ ਨੂੰ ਹੁਸ਼ਿਆਰਪੁਰ, ਪਰਗਟ ਸਿੰਘ ਨੂੰ ਤਰਨ ਤਾਰਨ ਅਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਮਾਹਿਲਪੁਰ ਬਲਾਕ ਦਾ ਚਾਰਜ ਦਿੱਤਾ ਗਿਆ ਹੈ।
ਬੀਡੀਪੀਓ ਸੁਖਚੈਨ ਸਿੰਘ ਨੂੰ ਡੇਰਾਬਸੀ, ਬੀਡੀਪੀਓ ਸੁਖਦੇਵ ਸਿੰਘ ਨੂੰ ਬਲਾਚੌਰ, ਬੀਡੀਪੀਓ ਅਕਬਰ ਅਲੀ ਨੂੰ ਡੇਹਲੋਂ, ਬੀਡੀਪੀਓ ਗੁਰਿੰਦਰ ਸਿੰਘ ਤੁੰਗ ਨੂੰ ਮਾਲੇਰਕੋਟਲਾ ਦੋ, ਬੀਡੀਪੀਓ ਮੋਹਿਤ ਕਲਿਆਣ ਨੂੰ ਖੰਨਾ ਤੇ ਬੀਡੀਪੀਓ ਕੁਲਵਿੰਦਰ ਸਿੰਘ ਨੂੰ ਅਮਲੋਹ ਬਲਾਕ ਦਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement