ਨਜਾਇਜ਼ ਹਥਿਆਰਾਂ ਸਮੇਤ ਦੋ ਕਾਬੂ, ਚੰਡੀਗੜ੍ਹ ਬੈਂਕ ਲੁੱਟਣ ਦੀ ਸੀ ਪਲੈਨਿੰਗ
ਤਿਹਾੜ ਜੇਲ੍ਹ ਤੋਂ ਪੈਰੋਲ ਤੇ ਆ ਕੇ ਵਾਪਸ ਨਾ ਜਾਣ ਵਾਲੇ ਬਦਮਾਸ਼ ਅਤੇ ਉਸਦੇ ਸਾਥੀ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ।ਦੋਨੋਂ ਮੁਲਜ਼ਮ ਚੰਡੀਗੜ੍ਹ ਦੀ ਇੱਕ ਬੈਂਕ ਲੁੱਟਣ ਦੀ ਪਲੈਨਿੰਗ ਕਰ ਰਹੇ ਸੀ।ਇਸ ਤੋਂ ਪਹਿਲਾਂ ਇਹ ਯੂਪੀ 'ਚ 1ਲੱਖ 40ਹਜ਼ਾਰ ਰੁਪਏ ਲੁੱਟ ਚੁੱਕੇ ਸੀ।
ਖੰਨਾ: ਤਿਹਾੜ ਜੇਲ੍ਹ (Tihar Jail) ਤੋਂ ਪੈਰੋਲ ਤੇ ਆ ਕੇ ਵਾਪਸ ਨਾ ਜਾਣ ਵਾਲੇ ਬਦਮਾਸ਼ ਅਤੇ ਉਸਦੇ ਸਾਥੀ ਨੂੰ ਨਜਾਇਜ਼ ਹਥਿਆਰਾਂ (illegal weapons) ਸਮੇਤ ਕਾਬੂ ਕੀਤਾ।ਦੋਨੋਂ ਮੁਲਜ਼ਮ ਚੰਡੀਗੜ੍ਹ (Chandigarh) ਦੀ ਇੱਕ ਬੈਂਕ (Bank) ਲੁੱਟਣ ਦੀ ਪਲੈਨਿੰਗ ਕਰ ਰਹੇ ਸੀ।ਇਸ ਤੋਂ ਪਹਿਲਾਂ ਇਹ ਯੂਪੀ (UP) 'ਚ 1ਲੱਖ 40ਹਜ਼ਾਰ ਰੁਪਏ ਲੁੱਟ ਚੁੱਕੇ ਸੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ (SSP GS Grewal) ਨੇ ਦੱਸਿਆ ਕਿ ਜੁਗਰਾਜ ਸਿੰਘ (Jugraj Singh) ਵਾਸੀ ਉਤਰਾਖੰਡ (Uttrakhand) ਦੇ ਖਿਲਾਫ ਵੱਖ-ਵੱਖ ਸੂਬਿਆਂ ਅੰਦਰ 8 ਮੁਕੱਦਮੇ ਦਰਜ ਹਨ। ਇਹ ਤਿਹਾੜ ਜੇਲ੍ਹ ਚੋਂ ਪੈਰੋਲ ਤੇ ਆਇਆ ਸੀ ਅਤੇ ਬਾਅਦ 'ਚ ਵਾਪਸ ਨਹੀਂ ਗਿਆ। ਹੁਣ ਜੁਗਰਾਜ ਦੇ ਸਾਥੀ ਬਲਵਿੰਦਰ ਸਿੰਘ ਚਾਚਾ ਜੋਕਿ ਹਰਿਦੁਆਰ ਰਹਿੰਦਾ ਹੈ ਨੂੰ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ
ਖੰਨਾ ਪੁਲਿਸ ਨੇ ਜੁਗਰਾਜ ਅਤੇ ਉਸਦੇ ਸਾਥੀ ਹਰਮਨਪ੍ਰੀਤ ਸਿੰਘ ਵਾਸੀ ਯੂਪੀ ਨੂੰ ਕਾਬੂ ਕੀਤਾ ਹੈ। ਦੋਨਾਂ ਕੋਲੋਂ 3 ਪਿਸਤੌਲ (pistols) ਅਤੇ 13 ਜ਼ਿੰਦਾ ਕਾਰਤੂਸ (Rounds) ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ