(Source: ECI/ABP News)
Ukraine-Russia War: ਹੁਸ਼ਿਆਰਪੁਰ ਦੇ ਦੋ ਵਿਦਿਆਰਥੀ ਵੀ ਯੂਕਰੇਨ 'ਚ ਫਸਿਆ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ।ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ਕਾਰਨ ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਫੱਸੇ ਹੋਏ ਹਨ
![Ukraine-Russia War: ਹੁਸ਼ਿਆਰਪੁਰ ਦੇ ਦੋ ਵਿਦਿਆਰਥੀ ਵੀ ਯੂਕਰੇਨ 'ਚ ਫਸਿਆ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ Ukraine-Russia War, Two Hoshiarpur students stranded in Ukraine, family seeks help Ukraine-Russia War: ਹੁਸ਼ਿਆਰਪੁਰ ਦੇ ਦੋ ਵਿਦਿਆਰਥੀ ਵੀ ਯੂਕਰੇਨ 'ਚ ਫਸਿਆ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ](https://feeds.abplive.com/onecms/images/uploaded-images/2022/02/28/4364df8d778a2831dc285f802dec9b4a_original.jpeg?impolicy=abp_cdn&imwidth=1200&height=675)
ਹੁਸ਼ਿਆਰਪੁਰ: ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ।ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਜੰਗ ਕਾਰਨ ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਫੱਸੇ ਹੋਏ ਹਨ।ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਊਂਟ ਐਵਨਿਊ ਦੇ ਰਹਿਣ ਵਾਲੇ ਵਜਿੰਦਰ ਸਿੰਘ ਜੋ ਕਿ ਤਿੰਨ ਸਾਲ ਪਹਿਲਾਂ ਐਮ ਬੀ ਬੀ ਐੱਸ ਦੀ ਡਿਗਰੀ ਕਰਨ ਲਈ ਯੂਕਰੇਨ 'ਚ ਫਸੇ ਹੋਏ ਹਨ।
ਵਜਿੰਦਰ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਰੋਮਾਨੀਆ ਬੋਡਰ 'ਤੇ ਉਨ੍ਹਾਂ ਦੇ ਬੇਟੇ ਨਾਲ ਹਜ਼ਾਰਾਂ ਇੰਡੀਅਨ ਫਸੇ ਹੋਏ ਹਨ। ਉਨ੍ਹਾਂ ਨੂੰ ਬਾਰਡਰ ਪਾਰ ਕਰਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੂੰ ਪਾਣੀ ਅਤੇ ਰੋਟੀ ਨਹੀਂ ਮਿਲ ਰਹੀ। ਵਜਿੰਦਰ ਸਿੰਘ ਨੇ ਦੱਸਿਆ ਕਿ ਇੰਡੀਅਨ ਅੰਬੈਸੀ ਹਾਲੇ ਤਕ ਉੱਥੇ ਨਹੀਂ ਹੈ ਨਾ ਕੋਈ ਇੰਡੀਅਨ ਅੰਬੈਸੀਆਂ ਦਾ ਬੰਦਾ ਉਥੇ ਹਾਜ਼ਰ ਹੈ। ਬੱਚੇ ਬਹੁਤ ਪ੍ਰੇਸ਼ਾਨ ਹਨ ਰਾਤ ਨੂੰ ਸੌ ਵੀ ਨਹੀਂ ਪਾ ਰਹੇ।
ਇਸ ਦੇ ਨਾਲ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹਾਰਾਜਾ ਰਣਜੀਤ ਸਿੰਘ ਨਗਰ ਰਹਿਣ ਵਾਲੇ ਅਭਿਨਵ ਦੂਬੇ ਜੋ ਕਿ ਤਿੰਨ ਸਾਲ ਪਹਿਲੇ ਐੱਮਬੀਬੀਐੱਸ ਡਿਗਰੀ ਕਰਨ ਦੇ ਲਈ ਯੂਕਰੇਨ ਵਿੱਚ ਗਏ ਸਨ।ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਰੂਸ ਦੇ ਹਮਲੇ ਤੋਂ ਬਾਅਦ ਪੰਜ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਮਾਮਲਿਆਂ ਦੇ ਹਾਈ ਕਮਿਸ਼ਨ (UNHCR) ਦੇ ਮੁਖੀ ਫਿਲਿਪੋ ਗ੍ਰਾਂਡੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਜੇਨੇਵਾ ਸਥਿਤ UNHRC ਦੀ ਬੁਲਾਰਾ ਸ਼ਾਬੀਆ ਮੰਟੂ ਨੇ ਕਿਹਾ ਕਿ ਉਹ ਜਲਦੀ ਹੀ ਸੰਖਿਆਵਾਂ ਦੇ ਦੇਸ਼-ਵਾਰ ਵੇਰਵੇ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)