ਸਰਕਾਰੀ ਹਸਪਤਾਲਾਂ 'ਚ ਵੈਂਟੀਲੇਟਰ ਮੌਜੂਦ ਪਰ ਚਲਾਉਣ ਵਾਲਾ ਕੋਈ ਵੀ ਨਹੀਂ!
ਕੋਰੋਨਾ ਕਾਲ ‘ਚ ਜਿੱਥੇ ਮਰੀਜ਼ਾਂ ਨੂੰ ਸਿਹਤ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ 'ਚੋਂ ਹੀ ਇੱਕ ਹੈ ਕਈ ਹਸਪਤਾਲਾਂ ‘ਚ ਵੈਂਟੀਲੇਟਰਾਂ ਦੀ ਘਾਟ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲਾਂ ‘ਚ ਵੈਂਟੀਲੇਟਰ ਤਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਵਾਲਾ ਕੋਈ ਨਹੀਂ।
ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਪੰਜਾਬ (Coronavirus in Punjab) ‘ਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਦੇ ਨਾਲ ਹੀ ਕੋਰੋਨਾ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ (Punjab Government) ਵੱਲੋਂ ਮਿੰਨੀ ਲੌਕਡਾਊਨ (Punjab Mini Lockdown) ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਦੀ ਵਧ ਰਹੀ ਚੇਨ ਨੂੰ ਤੋੜਨ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Mukatsar Sahib) ਦੇ ਸਿਹਤ ਵਿਭਾਗ ਕੋਲ ਜ਼ਿਲ੍ਹੇ ‘ਚ 11 ਵੈਂਟੀਲੇਟਰ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ 11 ਵੈਂਟੀਲੇਟਰ ਨੂੰ ਚਲਾਉਣ ਲਈ ਇੱਕ ਵੀ ਯੋਗ ਮਾਹਿਰ ਨਹੀਂ ਹੈ।
ਕੋਰੋਨਾ ਵਿਰੁੱਧ ਜੰਗ ‘ਚ ਜਿੱਤ ਹਾਸਲ ਕਰਨ ਲਈ ਪੰਜਾਬ ਸਰਕਾਰ ਭਾਵੇਂ ਕਿੰਨੇ ਹੀ ਦਾਅਵੇ ਕਰ ਲਵੇ ਪਰ ਕੀਤੇ ਨਾ ਕੀਤੇ ਤਾਂ ਕੁਝ ਕਮੀ ਸਾਹਮਣੇ ਆ ਹੀ ਜਾਂਦੀ ਹੈ। ਗੱਲ ਜ਼ਮੀਨੀ ਪੱਧਰ ਦੀ ਕਰੀਏ ਤਾਂ ਅਸਲੀਅਤ ਇਹ ਹੈ ਕਿ ਸਿਹਤ ਸਹੂਲਤਾਂ ਵੱਲ ਪਹਿਲਾਂ ਤੋਂ ਬੇਧਿਆਨੀ ਹੁਣ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਵੀ ਅਜਿਹੀ ਹੀ ਸਮੱਸਿਆ ਹੈ।
ਕਹਿਣ ਨੂੰ ਤਾਂ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਵਿੱਚ ਕੋਵਿਡ ਹਸਪਤਾਲ ਬਣਾਏ ਗਏ ਹਨ ਪਰ ਸਥਿਤੀ ਇਹ ਹੈ ਕਿ ਕੋਵਿਡ ਮਰੀਜ਼ ਨੂੰ ਸਮੱਸਿਆ ਵਧਣ ‘ਤੇ ਅੱਗੇ ਰੈਫਰ ਕਰਨਾ ਪੈਂਦਾ ਹੈ। ਜ਼ਿਲ੍ਹੇ ‘ਚ 11 ਵੈਂਟੀਲੇਟਰ ਹਨ ਜਿਨ੍ਹਾਂ ਵਿੱਚੋਂ 7 ਵੈਂਟੀਲੇਟਰ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ‘ਚ ਹਨ ਪਰ ਇਨ੍ਹਾਂ 11 ਵੈਂਟੀਲੇਟਰ ਨੂੰ ਚਲਾਉਣ ਲਈ ਇੱਕ ਵੀ ਮਾਹਿਰ ਜ਼ਿਲ੍ਹੇ ‘ਚ ਨਹੀਂ।
ਇਹ ਸਮੱਸਿਆ ਇੰਝ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਇਸ ਬਾਰੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਕਿਹਾ ਕਿ ਹੁਣ 5 ਵੈਂਟੀਲੇਟਰ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਭੇਜੇ ਜਾ ਰਹੇ ਹਨ ਤਾਂ ਜੋ ਇੱਥੇ ਖਾਕ ਛਾਣ ਰਹੇ ਵੈਂਟੀਲੇਟਰ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕਣ।
ਇਹ ਵੀ ਪੜ੍ਹੋ: West Bengal New Restrictions: ਮਮਤਾ ਸਰਕਾਰ ਨੇ ਕਮਾਨ ਸੰਭਾਲਦਿਆਂ ਹੀ ਕੀਤਾ ਵੱਡਾ ਐਕਸ਼ਨ, ਸਖਤ ਦਿਸ਼ਾ-ਨਿਰਦੇਸ਼ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin