West Bengal New Restrictions: ਮਮਤਾ ਸਰਕਾਰ ਨੇ ਕਮਾਨ ਸੰਭਾਲਦਿਆਂ ਹੀ ਕੀਤਾ ਵੱਡਾ ਐਕਸ਼ਨ, ਸਖਤ ਦਿਸ਼ਾ-ਨਿਰਦੇਸ਼ ਜਾਰੀ
Corona New Guidelines: ਪੱਛਮੀ ਬੰਗਾਲ ਵਿੱਚ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਮਤਾ ਬੈਨਰਜੀ ਨੇ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਕੋਲਕਾਤਾ: ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਨਵੇਂ ਕੋਰੋਨਾ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਮੁਤਾਬਕ ਬਾਜ਼ਾਰਾਂ ਲਈ ਇੱਕ ਸਮਾਂ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਸੇਵਾਵਾਂ ਕੱਲ੍ਹ ਭਾਵ ਵੀਰਵਾਰ ਤੋਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਬੱਸਾਂ ਤੇ ਹੋਰ ਵਾਹਨਾਂ ਵਿੱਚ ਸਿਰਫ 50 ਪ੍ਰਤੀਸ਼ਤ ਯਾਤਰੀ ਹੋਣਗੇ। ਇਸ ਦੇ ਨਾਲ ਹੀ ਮਮਤਾ ਸਰਕਾਰ ਵੱਲੋਂ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਹੋਰ ਵੀ ਕਈ ਕਦਮ ਚੁੱਕੇ ਗਏ ਹਨ। ਆਓ ਜਾਣੀਏ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ-
1-ਸਥਾਨਕ ਰੇਲ ਗੱਡੀਆਂ ਨੂੰ ਵੀਰਵਾਰ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਆਵਾਜਾਈ ਵਾਹਨਾਂ ਵਿੱਚ 50 ਪ੍ਰਤੀਸ਼ਤ ਯਾਤਰੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਹੈ।
2- ਸਥਾਨਕ ਰਾਜਨੀਤਕ ਤੇ ਕਮਿਊਨਿਟੀ ਇਕੱਠ 'ਤੇ ਰੋਕ ਲਾਈ ਗੱਈ ਹੈ।
3 - ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿੱਚ ਕੰਮ ਕਰਨ ਲਈ 50 ਪ੍ਰਤੀਸ਼ਤ ਸਮਰੱਥਾ ਤੈਅ ਕੀਤੀ ਗਈ ਹੈ ਜਦੋਂਕਿ ਬਾਕੀ ਘਰ ਤੋਂ ਕੰਮ ਕਰਨਗੇ।
4-ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਵਿੱਚ ਹੌਕਰਸ, ਟਰਾਂਸਪੋਰਟਰਾਂ ਤੇ ਪੱਤਰਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ।
5-ਜ਼ਰੂਰੀ ਚੀਜ਼ਾਂ ਦੀ ਹੋਮ ਡਿਲਿਵਰੀ ਨੂੰ ਉਤਸ਼ਾਹਤ ਕੀਤਾ ਜਾਵੇਗਾ।
6-ਮਾਲ, ਸਿਨੇਮਾ, ਰੈਸਟੋਰੈਂਟ, ਬਾਰ, ਸਪੋਰਟਸ ਕੰਪਲੈਕਸ, ਜਿੰਮ ਤੇ ਸਵੀਮਿੰਗ ਪੁਲ ਅਗਲੇ ਹੁਕਮਾਂ ਤੱਕ ਬੰਦ ਹਨ।
- ਮਾਸਕ ਨੂੰ ਲਾਜ਼ਮੀ ਬਣਾਇਆ ਗਿਆ ਹੈ ਜਦੋਂਕਿ ਸਮਾਜਕ ਦੂਰੀਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
8-7 ਮਈ ਦੀ ਅੱਧੀ ਰਾਤ ਤੋਂ ਕੋਲਕਾਤਾ ਬਾਗਡੋਗਰਾ 'ਚ ਫਲਾਈਟਾਂ ਦੀ ਐਂਟਰੀ ਲਈ 72 ਘੰਟਿਆਂ ਦੀ ਆਰਟੀ-ਪੀਸੀਆਰ ਨੈਗਟਿਵ ਰਿਪੋਰਟ ਜ਼ਰੂਰੀ ਹੋਵੇਗੀ।
9-ਬਾਜ਼ਾਰਾਂ ਨੂੰ ਖੋਲ੍ਹਣ ਦਾ ਸਮਾਂ ਤੈਅ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਬਾਜ਼ਾਰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਬਾਅਦ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ। ਗਹਿਣਿਆਂ ਦੀਆਂ ਦੁਕਾਨਾਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਜਦੋਂ ਕਿ ਬੈਂਕ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: Punjab Haryana High Court: ਹਾਈਕੋਰਟ ਵੱਲੋਂ ਮਰੀਜ਼ਾਂ ਨੂੰ ਘਰਾਂ ‘ਚ ਆਕਸੀਜ਼ਨ ਉਪਲੱਬਧ ਕਰਾਉਣ ਦੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin