ਪੜਚੋਲ ਕਰੋ

ਜ਼ਮੀਨ ਦੀ ਤਕਸੀਮ ਲਈ ਸ਼ੁਰੂ ਕੀਤੀ ਵੈੱਬਸਾਈਟ ਪੰਜਾਬ ਵਾਸੀਆਂ ਲਈ ਲਾਹੇਵੰਦ ਸਿੱਧ ਹੋਵੇਗੀ: ਜਿੰਪਾ

ਮਾਲ ਮੰਤਰੀ ਨੇ ਦੱਸਿਆ ਕਿ ਜ਼ਮੀਨ ਦਾ ਮਾਲਕ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ ਵੈੱਬਸਾਈਟ https://eservices.punjab.gov.in ਉਪਰ ਦਰਜ ਕਰ ਸਕਦਾ ਹੈ ਅਤੇ ਆਪਣੀ ਅਰਜ਼ੀ ਦੀ ਸਥਿਤੀ ਵੀ ਜਾਣ ਸਕਦਾ ਹੈ।

ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਇਕ ਵੈੱਬਸਾਈਟ ਸ਼ੁਰੂ ਕਰ ਦਿੱਤੀ ਹੈ ਜਿਸ ਰਾਹੀਂ ਕੋਈ ਵੀ ਖੇਵਟਦਾਰ ਆਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਤਕਸੀਮ ਦਾ ਦਸਤਾਵੇਜ ਸ਼ਾਮਲ ਕਰਕੇ ਦਰਖਾਸਤ ਵੈੱਬਸਾਈਟ ‘ਤੇ ਅੱਪਲੋਡ ਕਰ ਸਕਦਾ ਹੈ। ਇਸ ਵੈੱਬਸਾਈਟ ਦੀ ਸ਼ੁਰੂਆਤ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ।

ਵੈੱਬਸਾਈਟ ਦੇ ਸ਼ੁਰੂ ਹੋਣ ਤੋਂ ਬਾਅਦ ਤਕਸੀਮ ਦੇ ਫਾਇਦਿਆਂ ਬਾਬਤ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ। ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਆਸਾਨੀ ਹੋਵੇਗੀ। ਵੱਖਰੇ ਖਾਤੇ ਹੋਣ ਨਾਲ ਆਪਸੀ ਝਗੜਿਆ ਵਿੱਚ ਕਮੀ ਆਵੇਗੀ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣਾ ਆਸਾਨ ਹੋਵੇਗਾ। ਇਸ ਤੋਂ ਇਲਾਵਾ ਜਮਾਂਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕੇਗੀ। ਹਿੱਸੇਦਾਰਾਂ ਦੇ ਨਾਮ ਦਰਜ ਰਹਿਣ ਨਾਲ ਅਦਾਲਤਾਂ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ।

ਮਾਲ ਮੰਤਰੀ ਨੇ ਦੱਸਿਆ ਕਿ ਜ਼ਮੀਨ ਦਾ ਮਾਲਕ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ ਵੈੱਬਸਾਈਟ https://eservices.punjab.gov.in ਉਪਰ ਦਰਜ ਕਰ ਸਕਦਾ ਹੈ ਅਤੇ ਆਪਣੀ ਅਰਜ਼ੀ ਦੀ ਸਥਿਤੀ ਵੀ ਜਾਣ ਸਕਦਾ ਹੈ। ਦਰਖਾਸਤਕਰਤਾ ਇਸ ਵੈੱਬਸਾਈਟ ’ਤੇ ਆਪਣਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ ਦਾ ਨਾਮ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਅਤੇ ਖੇਵਟ ਨੰਬਰ ਦੇ ਵੇਰਵਿਆਂ ਸਮੇਤ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹਨ। ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਦੁਆਰਾ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਇਕ ਮੈਮੋਰੰਡਮ ਅਤੇ ਜ਼ਮੀਨ ਦੀ ਵੰਡ ਨੂੰ ਦਰਸਾਉਂਦਾ ਫੀਲਡ ਮੈਪ ਵੀ ਦੇਣਾ ਹੋਵੇਗਾ।

ਇਸ ਤੋਂ ਬਾਅਦ ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਨਗੋ ਇੰਚਾਰਜ ਅਤੇ ਫਿਰ ਸਬੰਧਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਮਾਲ ਰਿਕਾਰਡ ਨਾਲ ਮੈਮੋਰੰਡਮ ਦੇ ਸਾਰੇ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ, ਪਟਵਾਰੀ ਸਬੰਧਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣ ਅਤੇ ਇੰਤਕਾਲ ਦਰਜ ਕਰਨ ਲਈ ਬੁਲਾਵੇਗਾ। ਇੰਤਕਾਲ ਦਰਜ ਕਰਨ ਤੋਂ ਬਾਅਦ ਸਬੰਧਤ ਪਟਵਾਰੀ ਇਸ ਨੂੰ ਤਸਦੀਕ ਲਈ ਕਾਨੂੰਨਗੋ ਕੋਲ ਪੇਸ਼ ਕਰਨਗੇ ਅਤੇ ਫਿਰ ਅੰਤਿਮ ਹੁਕਮਾਂ ਲਈ ਸਬੰਧਤ ਸੀਆਰਓ (ਸਹਾਇਕ ਕੁਲੈਕਟਰ ਗ੍ਰੇਡ-2) ਅੱਗੇ ਪੇਸ਼ ਕਰਨਗੇ।ਇੰਤਕਾਲ ਦੀ ਤਸਦੀਕ ਕਰਨ ਤੋਂ ਬਾਅਦ ਹਰੇਕ ਅਰਜ਼ੀ ਲਈ ਵੈੱਬਸਾਈਟ ’ਤੇ ਸੰਖੇਪ ਆਰਡਰ ਦਰਜ ਕੀਤਾ ਜਾਵੇਗਾ।

ਵੈੱਬਸਾਈਟ ਦੀ ਵਰਤੋਂ ਕਰਨ ਸਬੰਧੀ ਸਾਰੀ ਪ੍ਰਕਿਰੀਆਂ ਵੈੱਬਸਾਈਟ ‘ਤੇ ਵੀ ਅੱਪਲੋਡ ਕੀਤੀ ਗਈ ਹੈ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਗੁੰਝਲਦਾਰ ਹੋ ਚੁੱਕੇ ਮਾਲ ਰਿਕਾਰਡ ਨੂੰ ਵੀ ਸਰਲ ਕੀਤਾ ਜਾ ਸਕੇਗਾ।

ਟਾਪ ਹੈਡਲਾਈਨ

Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...
Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...
ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...
SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼
SBI ਬੈਂਕ 'ਚ ਦਿਨ ਦਿਹਾੜੇ 2 ਮਹਿਲਾਵਾਂ ਦਾ ਵੱਡਾ ਕਾਰਨਾਮਾ , ਦੇਖ ਕੇ ਲੋਕਾਂ ਦੇ ਉਡ ਗਏ ਹੋਸ਼

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Senior Congress Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
Embed widget