![ABP Premium](https://cdn.abplive.com/imagebank/Premium-ad-Icon.png)
Punjab News: ਵਿਚੋਲੇ ਨੇ ਰੱਖਿਆ ਓਹਲਾ, ਪ੍ਰਾਹੁਣੇ ਸਮੇਤ ਬਰਾਤੀਆਂ ਦਾ ਕੁਟਾਪਾ, ਤੀਜੀ ਵਾਰ ਕਰਵਾ ਰਿਹਾ ਸੀ ਵਿਆਹ
ਜ਼ਿਕਰ ਕਰ ਦਈਏ ਕਿ ਵਿਆਹ ਵਿੱਚ ਤਿੰਨ ਪੱਖਾਂ ਨੇ ਇੱਕ ਦੂਜੇ ਖ਼ਿਲਾਫ਼ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਮੌਕੇ ਉੱਤੇ ਪੁੱਜੀ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਤਿੰਨਾਂ ਪੱਖਾਂ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
![Punjab News: ਵਿਚੋਲੇ ਨੇ ਰੱਖਿਆ ਓਹਲਾ, ਪ੍ਰਾਹੁਣੇ ਸਮੇਤ ਬਰਾਤੀਆਂ ਦਾ ਕੁਟਾਪਾ, ਤੀਜੀ ਵਾਰ ਕਰਵਾ ਰਿਹਾ ਸੀ ਵਿਆਹ Wedding procession including groom beaten in Fazilka know detail Punjab News: ਵਿਚੋਲੇ ਨੇ ਰੱਖਿਆ ਓਹਲਾ, ਪ੍ਰਾਹੁਣੇ ਸਮੇਤ ਬਰਾਤੀਆਂ ਦਾ ਕੁਟਾਪਾ, ਤੀਜੀ ਵਾਰ ਕਰਵਾ ਰਿਹਾ ਸੀ ਵਿਆਹ](https://feeds.abplive.com/onecms/images/uploaded-images/2023/09/11/bdfa48fee3cc6b4011f9570684c83c801694424710698674_original.jpg?impolicy=abp_cdn&imwidth=1200&height=675)
Punjab News: ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਵਿੱਚ ਹੋ ਰਹੇ ਇੱਕ ਵਿਆਹ ਦੌਰਾਨ ਉਦੋਂ ਹੰਗਾਮਾ ਹੋਇਆ ਜਦੋਂ ਇੱਕ ਮਹਿਲਾ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਲਾੜੇ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਲਾੜਾ ਮੌਕੇ 'ਤੋਂ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਬਰਾਤੀਆਂ ਦਾ ਕੁਟਾਪਾ ਚਾੜ੍ਹਿਆ।
ਵਿਚੋਲੇ ਨੇ ਰੱਖਿਆ ਓਹਲਾ
ਜਾਣਕਾਰੀ ਮੁਤਾਬਕ, ਜਿਸ ਕੁੜੀ ਨਾਲ ਮੁੰਡਾ ਵਿਆਹ ਕਰਨ ਜਾ ਰਿਹਾ ਸੀ ਉਸ ਦਾ ਇਹ ਤੀਜਾ ਵਿਆਹ ਸੀ ਜਿਸ ਨੂੰ ਵਿਚੋਲੇ ਨੇ ਕੁਆਰਾ ਦੱਸਿਆ ਸੀ। ਕੁੜੀ ਦੇ ਪਿਤਾ ਨੇ ਰੋਂਦੇ-ਰੋਂਦੇ ਦੱਸਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਦੀ ਬੇਟੀ ਦੀ ਬਾਰਾਤ ਆਈ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਬੱਕਰੀਆਂ ਵੇਚ ਕੇ ਵਿਆਹ ਲਈ ਇਕੱਠੇ ਕੀਤੇ ਸੀ ਪੈਸੇ
ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੁੜੀ ਦੇ ਵਿਆਹ ਲਈ ਆਪਣੀਆਂ 20 ਬੱਕਰੀਆਂ ਵੇਚੀਆਂ ਸੀ। ਦੱਸਿਆ ਜਾ ਰਿਹਾ ਹੈ ਬਾਰਾਤ ਲਾਧੂਕਾ ਮੰਡੀ ਤੋਂ ਆਈ ਸੀ। ਜ਼ਿਕਰ ਕਰ ਦਈਏ ਕਿ ਵਿਆਹ ਵਿੱਚ ਤਿੰਨ ਪੱਖਾਂ ਨੇ ਇੱਕ ਦੂਜੇ ਖ਼ਿਲਾਫ਼ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਮੌਕੇ ਉੱਤੇ ਪੁੱਜੀ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਤਿੰਨਾਂ ਪੱਖਾਂ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)