Navjot Sidhu: ਨਵਜੋਤ ਸਿੱਧੂ ਨੂੰ ਕਿਸ ਤੋਂ ਖਤਰਾ? ਜੇਲ੍ਹ 'ਚੋਂ ਬਾਹਰ ਆਉਣ ਲਈ ਕਿਉਂ ਮੰਗੀ ਜ਼ੈੱਡ ਪਲੱਸ ਸੁਰੱਖਿਆ? ਸੀਐਮ ਭਗਵੰਤ ਮਾਨ ਨੇ ਦਿੱਤਾ ਇਹ ਜਵਾਬ
ਨਵਜੋਤ ਸਿੰਘ ਸਿੱਧੂ ਕੱਲ੍ਹ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਕੇਸ 'ਚ ਬਤੌਰ ਗਵਾਹ ਲੁਧਿਆਣਾ ਕੋਰਟ 'ਚ ਪੇਸ਼ ਹੋਣਗੇ, ਉਨ੍ਹਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।'
Navjot Sidhu: ਕਾਂਗਰਸੀ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਕਿਸ ਤੋਂ ਖਤਰਾ ਹੈ। ਇਹ ਚਰਚਾ ਸਿੱਧੂ ਵੱਲੋਂ ਪਟਿਆਲਾ ਜੇਲ੍ਹ ਤੋਂ ਬਾਹਰ ਲਿਜਾਉਣ ਸਮੇਂ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੇ ਪੱਤਰ ਮਗਰੋਂ ਛਿੜੀ ਹੈ। ਸੋਸ਼ਲ ਮੀਡੀਆ ਉੱਪਰ ਇਹ ਚਿੱਠੀ ਵਾਇਰਲ ਹੋ ਰਹੀ ਹੈ।
ਸਿੱਧੂ ਦੇ ਟਵਿਟਰ ਹੈਂਡਲ ਉੱਪਰ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਹੋਈ ਚਿੱਠੀ ਜਨਤਕ ਕੀਤੀ ਤੇ ਉਨ੍ਹਾਂ ਦੀ ਟੀਮ ਨੇ ਲਿਖਿਆ ਸਿੱਧੂ ਦੀ ਸੁਰੱਖਿਆ ਸਬੰਧੀ ਕੌਣ ਜ਼ਿੰਮੇਵਾਰੀ ਲਵੇਗਾ? ਉਨ੍ਹਾਂ ਚਿੱਠੀ 'ਚ ਲਿਖਿਆ ਹੈ ਕਿ ਜੇਲ੍ਹ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਜ਼ੈੱਡ ਪਲੱਸ ਸੁਰੱਖਿਆ ਸੀ ਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਜਾਣ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
Tweet 1:
— Navjot Singh Sidhu (@sherryontopp) October 20, 2022
Will somebody take responsibility ? Everybody seems to be passing the buck ... pic.twitter.com/AGOn8PrPH0
ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਇਹ ਚਿੱਠੀ ਪਹਿਲਾਂ ਵੀ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ ਸਿੱਧੂ ਨੂੰ ਮੈਡੀਕਲ ਨਿਰੀਖਣ ਲਈ ਰਜਿੰਦਰਾ ਹਸਪਤਾਲ 'ਚ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਨਹੀਂ ਦਿੱਤੀ ਗਈ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਨਾ ਕਰਵਾਉਣਾ ਹੈਰਾਨੀਜਨਕ ਹੈ।
ਇਸ ਸਬੰਧੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਟਵਿਟਰ ਖਾਤੇ 'ਤੇ ਲਿਖਿਆ ਹੈ ਕਿ 'ਨਵਜੋਤ ਸਿੰਘ ਸਿੱਧੂ ਕੱਲ੍ਹ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਕੇਸ 'ਚ ਬਤੌਰ ਗਵਾਹ ਲੁਧਿਆਣਾ ਕੋਰਟ 'ਚ ਪੇਸ਼ ਹੋਣਗੇ, ਉਨ੍ਹਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।''
ਨਵਜੋਤ ਸਿੰਘ ਸਿੱਧੂ ਜੀ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਬਤੌਰ ਗਵਾਹ ਲੁਧਿਆਣਾ ਕੋਰਟ ‘ਚ ਪੇਸ਼ ਹੋਣਗੇ…ਉਹਨਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ…
— Bhagwant Mann (@BhagwantMann) October 20, 2022
ਦੱਸ ਦਈਏ ਕਿ ਉਨ੍ਹਾਂ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਚ ਅਦਾਲਤ 'ਚ ਪਹਿਲਾਂ ਗਵਾਹੀ ਲਈ ਬੁਲਾਇਆ ਗਿਆ ਸੀ ਜਿਸ ਤਹਿਤ ਸਿੱਧੂ ਦੀ ਸੁਰੱਖਿਆ ਦੀ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣ ਦੀ ਅਪੀਲ ਕੀਤੀ ਸੀ।