ਪੜਚੋਲ ਕਰੋ

'ਮੰਡੀਆਂ 'ਚ ਕੂਪਨ ਸਿਸਟਮ ਤੇ ਲਿਫ਼ਟਿੰਗ ਫਲਾਪ', ਭਗਵੰਤ ਮਾਨ ਨੇ ਲਿਖੀ ਸਿੱਧੀ ਮੋਦੀ ਨੂੰ ਚਿੱਠੀ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾਵਾਇਰਸ, ਮੌਸਮ ਦੀ ਬਦਮਿਜ਼ਾਜੀ ਤੇ ਸਰਕਾਰਾਂ ਦੇ ਅਧੂਰੇ ਪ੍ਰਬੰਧਾਂ ਕਾਰਨ ਕਣਕ ਦੇ ਸੀਜ਼ਨ 'ਚ ਬੇਹਾਲ ਹੋ ਰਹੀਆਂ ਮੰਡੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾਵਾਇਰਸ, ਮੌਸਮ ਦੀ ਬਦਮਿਜ਼ਾਜੀ ਤੇ ਸਰਕਾਰਾਂ ਦੇ ਅਧੂਰੇ ਪ੍ਰਬੰਧਾਂ ਕਾਰਨ ਕਣਕ ਦੇ ਸੀਜ਼ਨ 'ਚ ਬੇਹਾਲ ਹੋ ਰਹੀਆਂ ਮੰਡੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪੱਤਰ ਰਾਹੀਂ 'ਆਪ' ਸੰਸਦ ਨੇ ਨਾ ਸਿਰਫ਼ ਕਿਸਾਨਾਂ, ਲੇਬਰ-ਪੱਲੇਦਾਰਾਂ ਤੇ ਆੜ੍ਹਤੀਆਂ ਦੀ ਦਿਨੋ-ਦਿਨ ਵਧ ਰਹੀ ਖੱਜਲਖੁਆਰੀ ਤੇ ਕਣਕ ਦੀ ਆਮਦ ਦਾ ਹਾਲ-ਏ-ਬਿਆਨ ਕੀਤਾ ਹੈ, ਸਗੋਂ ਕਈ ਸੁਝਾਅ ਵੀ ਦਿੱਤੇ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਕੇਂਦਰ ਸਰਕਾਰ ਨਾਲ ਹੈ। ਵੀਡੀਓ ਕਾਨਫ਼ਰੰਸ ਤੇ ਸੋਸ਼ਲ ਮੀਡੀਆ ਰਾਹੀਂ ਐਤਵਾਰ ਨੂੰ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਜਾਰੀ ਲੌਕਡਾਊਨ ਤੇ ਬਦਮਿਜ਼ਾਜ ਮੌਸਮ ਪੰਜਾਬ ਦੇ ਕਿਸਾਨ ਤੇ ਖੇਤੀ 'ਤੇ ਨਿਰਭਰ ਸਾਰੇ ਵਰਗਾਂ 'ਤੇ ਸਿੱਧੀ ਆਰਥਿਕ ਸੱਟ ਮਾਰ ਰਹੇ ਹਨ। ਇਸ ਲਈ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਲਈ ਵਿਸ਼ੇਸ਼ ਐਲਾਨ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਅਤੇ ਸਾਵਧਾਨੀ ਵਰਤਦੇ ਹੋਏ ਉਹ ਇਕੱਲੇ ਹੀ ਆਪਣੀ ਕਾਰ ਖ਼ੁਦ ਚਲਾ ਕੇ ਮੰਡੀਆਂ ਦਾ ਹਾਲ ਅੱਖੀਂ ਦੇਖ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅਪਣਾਈ ਕੂਪਨ ਪ੍ਰਣਾਲੀ ਪੂਰੀ ਤਰਾਂ ਫ਼ੇਲ੍ਹ ਹੈ। ਮੰਡੀਆਂ 'ਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਗਿਣਤੀ ਤੇ ਲਿਫ਼ਟਿੰਗ (ਚੁਕਾਈ) ਨਾ ਹੋਣ ਕਾਰਨ ਕਣਕ ਦੇ ਅੰਬਾਰ ਵਧਦੇ ਜਾ ਰਹੇ ਹਨ। ਸਮੇਂ ਸਿਰ ਕਦਮ ਨਾ ਚੁੱਕੇ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।
ਭਗਵੰਤ ਮਾਨ ਨੇ ਸੁਝਾਅ ਦਿੱਤਾ ਕਿ ਮੰਡੀਆਂ 'ਚ ਕਣਕ ਦੀ ਆਮਦ ਕਾਬੂ ਹੇਠ ਰੱਖਣ ਤੇ ਕਿਸਾਨਾਂ ਦੀ ਭੀੜ ਨਾ ਵਧਣ ਲਈ ਕਣਕ ਦੀ ਪੜਾਅ ਵਾਰ ਵਿਕਰੀ ਉਤਸ਼ਾਹਤ ਕੀਤੀ ਜਾਵੇ। ਇਸ ਮੁਤਾਬਕ ਜੋ ਕਿਸਾਨ ਪਹਿਲੀ ਮਈ ਤੋਂ 21 ਮਈ ਤੱਕ ਆਪਣੀ ਕਣਕ ਮੰਡੀ 'ਚ ਲੈ ਕੇ ਆਵੇਗਾ, ਉਸ ਨੂੰ 100 ਰੁਪਏ ਪ੍ਰਤੀ ਕਵਿੰਟਲ ਤੇ ਜੋ ਕਿਸਾਨ 22 ਮਈ ਤੋਂ ਬਾਅਦ ਆਪਣੀ ਕਣਕ ਮੰਡੀ ਲੈ ਕੇ ਆਵੇਗਾ, ਉਸ ਨੂੰ ਐਮਐਸਪੀ ਉੱਤੇ ਪ੍ਰਤੀ ਕਵਿੰਟਲ 200 ਰੁਪਏ ਦਾ ਬੋਨਸ ਐਲਾਨਿਆ ਜਾਵੇ।
ਇਹ ਐਲਾਨ ਮੰਡੀਆਂ 'ਚ ਕਣਕ ਦੀ ਇਕਦਮ ਆਮਦ ਨੂੰ ਠੱਲ੍ਹੇਗਾ। ਇਸੇ ਤਰਾਂ ਕਣਕ ਦੀ ਖ਼ਰੀਦ ਲਈ ਨਿਰਧਾਰਤ 12 ਪ੍ਰਤੀਸ਼ਤ ਨਮੀ ਦੀ ਮਾਤਰਾ 'ਚ ਢਿੱਲ ਦੇ ਕੇ ਇਸ ਨੂੰ 14 ਪ੍ਰਤੀਸ਼ਤ ਕੀਤਾ ਜਾਵੇ, ਕਿਉਂਕਿ ਕਿਸਾਨ ਕੋਰੋਨਾ ਦੇ ਨਾਲ-ਨਾਲ ਮੌਸਮ ਦੀ ਮਾਰ ਵੀ ਬਰਾਬਰ ਝੱਲ ਰਿਹਾ ਹੈ।
ਭਗਵੰਤ ਮਾਨ ਨੇ ਮੰਡੀਆਂ 'ਚ ਕੰਮ ਕਰਦੀ ਲੇਬਰ ਅਤੇ ਪੱਲੇਦਾਰਾਂ ਦੇ ਮਿਹਨਤਾਨਾ 'ਚ ਤਿੰਨ ਗੁਣਾ ਵਾਧਾ ਕਰਨ ਦੀ ਮੰਗ ਰੱਖੀ ਅਤੇ ਦੱਸਿਆ ਕਿ ਮਜ਼ਦੂਰ ਦਿਨਾਂ ਮੁਤਾਬਿਕ ਨਹੀਂ ਸਗੋਂ ਬੋਰੀਆਂ ਜਾਂ ਤੋਲ ਦੇ ਹਿਸਾਬ ਨਾਲ ਦਿਹਾੜੀ ਲੈਂਦੇ ਹਨ। ਜੇਕਰ ਕੋਰੋਨਾ ਕਾਰਨ ਮੰਡੀਕਰਨ ਪ੍ਰਕਿਰਿਆ 15 ਦਿਨਾਂ ਦੀ ਥਾਂ 45 ਦਿਨਾਂ ਤੱਕ ਲਟਕਦੀ ਹੈ ਤਾਂ ਇਹ ਮਜ਼ਦੂਰ ਵੀ ਤਿੰਨ ਗੁਣਾ ਵੱਧ ਮਿਹਨਤਾਨਾ ਲੈਣ ਦੇ ਹੱਕਦਾਰ ਹਨ। ਇਸ ਲਈ ਸਰਕਾਰ ਇਨ੍ਹਾਂ ਬਾਰੇ ਤੁਰੰਤ ਐਲਾਨ ਕਰੇ।

ਟਾਪ ਹੈਡਲਾਈਨ

Faridkot Accident :  ਫਰੀਦਕੋਟ 'ਚ ਕੈਂਟਰ-ਕਾਰ ਦੀ ਭਿਆਨਕ ਟੱਕਰ, ਇੱਕ ਦੀ ਮੌਤ, 3 ਗੰਭੀਰ ਜ਼ਖ਼ਮੀ
Faridkot Accident :  ਫਰੀਦਕੋਟ 'ਚ ਕੈਂਟਰ-ਕਾਰ ਦੀ ਭਿਆਨਕ ਟੱਕਰ, ਇੱਕ ਦੀ ਮੌਤ, 3 ਗੰਭੀਰ ਜ਼ਖ਼ਮੀ
Moga 'ਚ ਪਿਉ ਦੀ ਲਾਇਸੈਂਸੀ ਰਾਈਫਲ ਖੋਹ ਕੇ ਪੁੱਤ ਨੂੰ ਮਾਰੀ ਗੋਲੀ , ਜਾਮੁਨ ਦਾ ਰੁੱਖ ਕੱਟਣ ਨੂੰ ਲੈ ਕੇ ਹੋਇਆ ਝਗੜਾ
Moga 'ਚ ਪਿਉ ਦੀ ਲਾਇਸੈਂਸੀ ਰਾਈਫਲ ਖੋਹ ਕੇ ਪੁੱਤ ਨੂੰ ਮਾਰੀ ਗੋਲੀ , ਜਾਮੁਨ ਦਾ ਰੁੱਖ ਕੱਟਣ ਨੂੰ ਲੈ ਕੇ ਹੋਇਆ ਝਗੜਾ
Gurdasur : ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਦੋ ਨੌਜਵਾਨਾਂ ਦੀ ਮੌਤ
Gurdasur : ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਦੋ ਨੌਜਵਾਨਾਂ ਦੀ ਮੌਤ
White Leghorn : ਦੁਨੀਆ 'ਚ ਸਭ ਤੋਂ ਵੱਧ ਅੰਡੇ ਦੇਣ ਵਾਲੀ ਮੁਰਗੀ, ਜਾਣੋ ਕੀ ਹੈ ਇਸ ਦੀ ਕੀਮਤ ?
White Leghorn : ਦੁਨੀਆ 'ਚ ਸਭ ਤੋਂ ਵੱਧ ਅੰਡੇ ਦੇਣ ਵਾਲੀ ਮੁਰਗੀ, ਜਾਣੋ ਕੀ ਹੈ ਇਸ ਦੀ ਕੀਮਤ ?

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
Cloud Burst: ਅਚਾਨਕ ਫਟਿਆ ਬੱਦਲ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਪਾਣੀ ਤੇ ਮਲਬਾ: ਕੁਝ ਹੀ ਮਿੰਟਾਂ 'ਚ ਮੱਚੀ ਤਬਾਹੀ...
ਅਚਾਨਕ ਫਟਿਆ ਬੱਦਲ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਪਾਣੀ ਤੇ ਮਲਬਾ: ਕੁਝ ਹੀ ਮਿੰਟਾਂ 'ਚ ਮੱਚੀ ਤਬਾਹੀ...
Punjab Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ-ਗਰਜ ਸਣੇ ਹਨ੍ਹੇਰੀ-ਝੱਖੜ ਦਾ ਅਲਰਟ, ਤੇਜ਼ ਤੂਫ਼ਾਨ ਨਾਲ ਮੱਚੇਗੀ ਤਬਾਹੀ; ਜਾਣੋ 16 ਸੂਬਿਆਂ 'ਚ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਮੀਂਹ-ਗਰਜ ਸਣੇ ਹਨ੍ਹੇਰੀ-ਝੱਖੜ ਦਾ ਅਲਰਟ, ਤੇਜ਼ ਤੂਫ਼ਾਨ ਨਾਲ ਮੱਚੇਗੀ ਤਬਾਹੀ; ਜਾਣੋ 16 ਸੂਬਿਆਂ 'ਚ ਮੌਸਮ ਦੀ ਤਾਜ਼ਾ ਅਪਡੇਟ...
Congress Party: ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਨ ਵੱਲੋਂ ਵੱਡਾ ਐਲਾਨ; ਨਵਾਂ ਸੂਬਾ ਪ੍ਰਧਾਨ ਕੀਤਾ ਨਿਯੁਕਤ...
ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਹਾਈਕਮਾਨ ਵੱਲੋਂ ਵੱਡਾ ਐਲਾਨ; ਨਵਾਂ ਸੂਬਾ ਪ੍ਰਧਾਨ ਕੀਤਾ ਨਿਯੁਕਤ...
Punjab News: ਪੰਜਾਬ ਵਾਸੀ ਦੇਣ ਧਿਆਨ, ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਇਨ੍ਹਾਂ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ...
ਪੰਜਾਬ ਵਾਸੀ ਦੇਣ ਧਿਆਨ, ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਇਨ੍ਹਾਂ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ...
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
Embed widget