ਪੜਚੋਲ ਕਰੋ

ਬਸਪਾ ਦੇ ਸਹਾਰੇ ਅਕਾਲੀ ਦਲ ਲਾ ਪਾਏਗਾ ਬੇੜੀ ਪਾਰ? ਸਿਆਸੀ ਮਾਹਿਰਾਂ ਨੇ ਕੀਤੀ ਭਵਿੱਖਬਾਣੀ

ਕੱਲ੍ਹ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸ਼੍ਰੋਮਣੀ ਅਕਾਲੀ ਦਲ (SAD) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਗੱਠਜੋੜ ਦਾ ਐਲਾਨ ਕੀਤਾ ਗਿਆ, ਤਾਂ ਤੁਰੰਤ ਮਾਹਿਰਾਂ ਨੇ ਵੀ ਆਪੋ-ਆਪਣੇ ਹਿਸਾਬ ਨਾਲ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਕਰਨ ਲੱਗ ਪਏ।

ਚੰਡੀਗੜ੍ਹ: ਕੱਲ੍ਹ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸ਼੍ਰੋਮਣੀ ਅਕਾਲੀ ਦਲ (SAD) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਗੱਠਜੋੜ ਦਾ ਐਲਾਨ ਕੀਤਾ ਗਿਆ, ਤਾਂ ਤੁਰੰਤ ਮਾਹਿਰਾਂ ਨੇ ਵੀ ਆਪੋ-ਆਪਣੇ ਹਿਸਾਬ ਨਾਲ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਕਰਨ ਲੱਗ ਪਏ। ਇਸ ਦੇ ਨਾਲ ਹੀ ਬਹੁਤ ਕਿਸਮ ਦੀਆਂ ਕਿਆਸਅਰਾਈਆਂ ਵੀ ਲੱਗਣ ਲੱਗ ਪਈਆਂ। ਚਰਚਾ ਹੈ ਕਿ ਕੀ ਬਸਪਾ ਦੇ ਸਹਾਰੇ ਅਕਾਲੀ ਦਲ ਬੇੜੀ ਪਾਰ ਲਾ ਪਾਏਗਾ ?

ਇਸ ਬਾਰੇ ਮਾਹਿਰਾਂ ਦਾ ਮੰਨਣਾ ਇਹ ਹੈ ਕਿ ਬਸਪਾ ਜਿੱਥੇ ਆਪਣਾ ਆਧਾਰ ਗੁਆ ਚੁੱਕੀ ਹੈ, ਉੱਥੇ ਉਸ ਉੱਤੇ ਭਰੋਸੇਯੋਗਤਾ ਦਾ ਵੀ ਸੰਕਟ ਹੈ। ਇਸ ਵੇਲੇ ਅਜਿਹਾ ਕੋਈ ਵੀ ਚਿਹਰਾ ਮੌਜੂਦ ਨਹੀਂ, ਜੋ ਉਸ ਪਾਰਟੀ ਦੀ ਨੁਮਾਇੰਦਗੀ ਕਰ ਸਕੇ। ਅਜਿਹੇ ਵਿੱਚ ਇਹ ਕਹਿਣਾ ਔਖਾ ਹੈ ਕਿ ਇਸ ਗੱਠਜੋੜ ਦਾ ਬਸਪਾ ਜਾਂ ਅਕਾਲੀ ਦਲ ਨੂੰ ਕੋਈ ਫਾਇਦਾ ਹੋਏਗਾ। ਉਂਝ ਇਹ ਹੋ ਸਕਦਾ ਹੈ ਕਿ ਜਿਨ੍ਹਾਂ ਹਲਕਿਆਂ ਵਿੱਚ ਦਲਿਤਾਂ ਦੀ ਬਹੁਗਿਣਤੀ ਹੈ, ਉਨ੍ਹਾਂ ਵਿੱਚ ਸਿਆਸੀ ਸਮੀਕਰਨ ਬਦਲ ਜਾਣ।

ਦਰਅਸਲ ਪੰਜਾਬ ਵਿੱਚ ਹੋਰ ਸਾਰੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਦਲਿਤ ਆਬਾਦੀ ਹੈ। 1990 ਦੇ ਦਹਾਕੇ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਇਸ ਤੱਥ ਨੂੰ ਇੱਕ ਨਵੀਂ ਉਮੀਦ ਵਜੋਂ ਦੇਖਿਆ ਸੀ। ਪਾਰਟੀ ਨੇ 1992 ਵਿੱਚ ਘੱਟ ਵੋਟਿੰਗ ਵਾਲੀਆਂ ਅਸੈਂਬਲੀ ਚੋਣਾਂ ਵਿੱਚ 9 ਹਲਕਿਆਂ 'ਤੇ ਜਿੱਤ ਪ੍ਰਾਪਤ ਕੀਤੀ ਸੀ। 1996 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਫਿਰ ਚੰਗਾ ਪ੍ਰਦਰਸ਼ਨ ਕੀਤਾ ਸੀ, ਜਦੋਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਵਿੱਚ ਤਕਰੀਬਨ 12 ਪ੍ਰਤੀਸ਼ਤ ਵੋਟਾਂ ਪਈਆਂ ਸਨ।

1997 ਵਿੱਚ ਜਦੋਂ ਅਕਾਲੀ ਦਲ ਨੇ ਭਾਜਪਾ ਨਾਲ ਹੱਥ ਮਿਲਾਇਆ, ਬਸਪਾ ਲਈ ਬਹੁਤੇ ਵਿਕਲਪ ਨਹੀਂ ਬਚੇ ਤੇ ਉਦੋਂ ਤੋਂ ਇਸ ਨੇ ਦੂਜੀਆਂ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਲਈ ਵਿਗਾੜ ਦੀ ਭੂਮਿਕਾ ਨਿਭਾਈ। ਪਾਰਟੀ ਰਾਜ ਦੇ ਸਾਰੇ 117 ਹਲਕਿਆਂ 'ਤੇ ਚੋਣ ਲੜਦੀ ਰਹੀ ਹੈ, ਜਿਸ ਦਾ ਅਕਸਰ ਅਕਾਲੀ ਦਲ ਨੂੰ ਲਾਭ ਹੁੰਦਾ ਹੈ। ਇੱਥੋਂ ਤਕ ਕਿ ਬਸਪਾ ਮੁਖੀ ਮਾਇਆਵਤੀ ਦੀ ਪੰਜਾਬ ਵਿੱਚ ਪਾਰਟੀ ਪ੍ਰਤੀ ਗੰਭੀਰਤਾ ਬਾਰੇ ਵੀ ਸ਼ੰਕੇ ਖੜ੍ਹੇ ਕੀਤੇ ਗਏ ਸਨ। ਨਤੀਜੇ ਵਜੋਂ, ਪਾਰਟੀ ਦੇ ਵਧੀਆ ਆਗੂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ’ਚ ਜਾਂਦੇ ਰਹੇ।

ਆਖਰਕਾਰ ‘ਆਪ’ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੂੰ ਹਰਾ ਕੇਡਰ ਤੇ ਬੇਸ ਨੂੰ ਵੱਡਾ ਝਟਕਾ ਦਿੱਤਾ ਸੀ। ਨਤੀਜੇ ਵਜੋਂ, ਪਾਰਟੀ ਦੀ ਵੋਟ ਹਿੱਸੇਦਾਰੀ 1.5 ਫ਼ੀਸਦੀ ਆ ਗਈ ਤੇ 25 ਸਾਲ ਹੋ ਗਏ ਹਨ ਕਿ ਇਸ ਪਾਰਟੀ ਦਾ ਕੋਈ ਵੀ ਆਗੂ ਪੰਜਾਬ ਵਿੱਚ ਵਿਧਾਇਕ ਨਹੀਂ ਬਣ ਸਕਿਆ। ਮਾਹਿਰਾਂ ਨੇ ਤਾਂ ਬਸਪਾ ਨੂੰ ਸੂਬੇ ਵਿਚ ਇੱਕ ਹੋਰ ‘ਖੱਬੀ ਧਿਰ’ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ।

ਮਾਹਿਰ ਮਹਿਸੂਸ ਕਰਦੇ ਹਨ ਕਿ ਜਿੱਥੋਂ ਤੱਕ ਚੋਣ ਰਾਜਨੀਤੀ ਦਾ ਸਬੰਧ ਹੈ, ਅਕਾਲੀ-ਬਸਪਾ ਗੱਠਜੋੜ ਨਾਲ ਬਹੁਤਾ ਫਰਕ ਨਹੀਂ ਲਿਆਉਣ ਵਾਲਾ ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਸੰਕਟਾਂ ਨਾਲ ਨਜਿੱਠ ਰਹੀਆਂ ਹਨ। ਮਾਹਿਰਾਂ ਅਨੁਸਾਰ, “ਬਸਪਾ ਨੂੰ ਹੋਂਦ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਤਿਹਾਸ ਦੇ ਸਭ ਤੋਂ ਨੀਵੇਂ ਮੋੜ ਤੇ, ਸ਼੍ਰੋਮਣੀ ਅਕਾਲੀ ਦਲ ਨੂੰ ਜਿਉਣਾ ਮੁਸ਼ਕਲ ਲੱਗ ਰਿਹਾ ਸੀ।

ਉਨ੍ਹਾਂ ਕਿਹਾ ਕਿ ਪਿਛਲੇ ਅਭਿਆਸ ਤੋਂ ਪਤਾ ਚੱਲਿਆ ਹੈ ਕਿ ਬਸਪਾ ਭਾਜਪਾ ਦੇ ‘ਸਲੀਪਰ ਸੈੱਲ’ ਵਜੋਂ ਕੰਮ ਕਰਦੀ ਰਹੀ ਹੈ। “ਜਦੋਂ ਵੀ ਜ਼ਰੂਰਤ ਹੁੰਦੀ ਹੈ, ਭਾਜਪਾ ਦੇ ਵੱਡੇ ਨੇਤਾ ਬਸਪਾ ਆਗੂਆਂ ਨੂੰ ਜਗਾ ਦਿੰਦੇ ਹਨ। ਹਾਲਾਂਕਿ, ਪਾਰਟੀ ਦੀ ਸਥਾਨਕ ਲੀਡਰਸ਼ਿਪ ਆਪਣੇ ਹਿਸਾਬ ਨਾਲ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਸਪੱਸ਼ਟੀਕਰਨ ਦਿੰਦੀ ਹੈ।

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਸਮਝੌਤਾ ਕਰਨ ਤੋਂ ਬਾਅਦ ਉਨ੍ਹਾਂ ਕੋਲ ਪਿਛਲੀਆਂ ਚੋਣਾਂ ਵਿੱਚ ਇਕੱਲੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਉਨ੍ਹਾਂ ਕਿਹਾ, “ਅਸੀਂ ਹਮੇਸ਼ਾਂ ਗੱਠਜੋੜ ਦੀ ਇੱਛਾ ਰੱਖਦੇ ਹਾਂ ਪਰ ਸਥਿਤੀ ਕਦੇ ਸਾਡੇ ਹੱਕ ਵਿੱਚ ਨਹੀਂ ਰਹੀ।

ਚੋਣ ਰਾਜਨੀਤੀ ਦੇ ਮਾਹਿਰ ਡਾ: ਪ੍ਰਮੋਦ ਕੁਮਾਰ ਵਿਕਾਸ ਨੂੰ ਸਕਾਰਾਤਮਕ ਮੰਨਦੇ ਹਨ। “ਇਹ ਸਹੀ ਸੰਕੇਤ ਹੈ ਕਿਉਂਕਿ ਇਕ ਧਿਰ ਦਲਿਤਾਂ ਨੂੰ ਤੇ ਦੂਸਰੀ ਉੱਚ ਜਾਤੀਆਂ ਨੂੰ ਦਰਸਾਉਂਦੀ ਹੈ। ਇਸ ਲਈ ਜਾਤ-ਪਾਤ ਦੀਆਂ ਕਮੀਆਂ ਖ਼ਤਮ ਹੁੰਦੀਆਂ ਹਨ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Embed widget