Withdraw Farm Laws: ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਪ੍ਰਧਾਨ ਮੰਤਰੀ ਦਾ ਚੁਣਾਵੀ ਜੁਮਲਾ- ਏਬੀਪੀ ਸਾਂਝਾ 'ਤੇ ਬੋਲੇ ਕੁਲਬੀਰ ਜ਼ੀਰਾ
ਕੁਲਬੀਰ ਜੀਰਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂਕੈਪਟਨ ਹਿਮਾਚਲ ਫਾਰਮ ਹਾਉਸ 'ਚ ਆਰਾਮ ਕਰੇ- ਕੁਲਬੀਰ ਜੀਰਾ
ਅਸ਼ਰਫ ਢੁੱਡੀ
ਕਰਤਾਰਪੁਰ ਕੋਰੀਡੋਰ: ਸ਼ੁੱਕਰਵਾਰ ਨੂੰ ਪੀਐਮ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਦੇ ਨਾਲ ਹੀ ਸਿਆਸੀ ਪਾਰਾ ਵੀ ਵੱਧ ਗਿਆ ਹੈ। ਕਿਉਂਕਿ ਆਉਣ ਵਾਲੇ ਸਮੇਂ 'ਚ ਕਈ ਹਿੱਸਿਆਂ 'ਚ ਵਿਧਾਨ ਸਭਾ ਚੋਣਾਂ ਹਨ। ਜਿਸ ਕਰਕੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਚੋਣ ਸਟੰਟ ਕਰਾਰ ਦਿੱਤਾ ਗਿਆ ਹੈ ਅਤੇ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ।
ਇਸ ਦੇ ਨਾਲ ਹੀ ਹੁਣ ਪੰਜਾਬ ਕਾੰਗਰਸ ਦੇ ਵਿਧਾਇਕ ਕੁਲਬੀਰ ਜੀਰਾ ਨੇ ਵੀ ਇਸ 'ਤੇ ਤੰਨਜ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਜਦੋ ਸੰਸਦ 'ਚ ਵਾਪਿਸ ਲਏ ਜਾਣਗੇ ਉਦੋ ਹੀ ਮੰਨਾਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮ੍ਰਿਤਕ ਕਿਸਾਨਾਂ ਨੂੰ 50 ਲਖ ਰੁਪਏ ਮੁਆਵਜਾ ਦੇਵੇ। ਜਿੱਥੇ ਇੱਕ ਸਾਲ ਦਾ ਸਮਾਂ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਗੁਜਾਰ ਦਿੱਤਾ ਹੁਣ ਹੋਰ ਵੀ ਸਮਾਂ ਗੁਜਾਰਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਾਹਿਬ ਕਾਨੂੰਨ ਵਾਪਿਸ ਲੈਣ ਦੇ ਨਾਲ-ਨਾਲ ਉਨ੍ਹਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਜਿੰਨਾ ਦੇ ਮੈਂਬਰ ਇਸ ਅੰਦੋਲਨ ਵਿਚ ਸ਼ਹੀਦ ਹੋ ਗਏ।
ਕੈਪਟਨ ਕਰਕੇ ਦੇਰੀ ਨਾਲ ਰੱਦ ਹੋਏ ਕਾਨੂੰਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਜੀਰਾ ਨੇ ਕਿਹਾ ਕਿ ਕੈਪਟਨ ਨੂੰ ਮੈ ਕਹਿਣਾ ਚਾਹੁੰਦਾ ਹਾਂ ਕਿ ਹੁਣ ਕੈਪਟਨ ਦੀ ਉਮਰ ਚੋਣ ਲੜਨ ਦੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਹਿਮਾਚਲ ਜਾ ਕੇ ਆਪਣੇ ਫਾਰਮ ਹਾਉਸ 'ਚ ਆਰਾਮ ਕਰਨ। ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਵਾਪਿਸ ਲੈਣ ਦਾ ਫੈਸਲਾ ਇੱਕ ਮਹੀਨਾ ਪਹਿਲਾ ਹੋ ਜਾਣਾ ਸੀ ਪਰ ਇਸ ਵਿਚ ਜੋ ਰੋੜਾ ਬਣੇ ਹਨ ਉਹ ਕੈਪਟਨ ਅਮਰਿੰਦਰ ਸਿੰਘ ਹੈ।
ਬੀਜਪੀ ਨੂੰ ਚੋਣਾਂ 'ਚ ਫਾਇਦਾ ਮਿਲੇਗਾ ਜਾਂ ਨਹੀਂ ਇਸ ਸਵਾਲ ਤੇ ਕੁਲਬੀਰ ਜੀਰਾ ਨੇ ਕਿਹਾ ਕਿ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਹਨ ਇਸ ਲਈ ਕਾਤਲ ਨੂੰ ਸਜ਼ਾ ਤਾਂ ਮਿਲ ਸਕਦੀ ਹੈ ਪਰ ਫਾਇਦਾ ਨਹੀਂ। ਪੰਜਾਬ ਸਰਕਾਰ ਮ੍ਰਿਤਕ ਕਿਸਾਨਾਂ ਦੀ ਯਾਦਗਾਰ ਪੰਜਾਬ -ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ।
ਜਿਕਰਯੋਗ ਹੈ ਕਿ 19 ਨੰਵਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ। ਪੀਐਮ ਮੋਦੀ ਨੇ ਕਿਹਾ ਹੈ ਕਿ 29 ਨਵੰਬਰ ਨੂੰ ਸੰਸਦ ਦੇ ਸ਼ਰਦ ਰੁੱਤ ਇਜਲਾਸ ਦੋਰਾਨ ਇਨ੍ਹਾਂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਕਾਰਵਾਈ ਸੰਸਦ ਵਿਚ ਕੀਤੀ ਜਾਏਗੀ। ਇੱਕ ਸਾਲ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਹਨ ਅਤੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਨ। ਜਿਵੇਂ ਹੀ ਪੀਐਮ ਮੋਦੀ ਵੱਲ਼ੋਂ ਖੇਤੀ ਕਾਨੂੰਨਾਂ ਦੇ ਵਾਪਿਸ ਲੈਣ ਦਾ ਐਲਾਨ ਹੋਇਆ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਦੋੜ ਗਈ।
ਕਰਤਾਰਪੁਰ ਦਰਸ਼ਨਾਂ ਲਈ ਜਾ ਰਹੇ ਹਨ ਕੁਲਬੀਰ ਜੀਰਾ
ਕੁਲਬੀਰ ਸਿੰਘ ਜੀਰਾ ਅੱਜ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਪੰਜਾਬ ਕਾੰਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਜਾ ਰਹੇ ਹੈ । ਨਵਜੋਤ ਸਿਧੁ ਦੇ ਨਾਲ ਅਜ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣਾ ਚੌਧਰੀ, ਪਰਗਟ ਸਿੰਘ , ਪੰਜਾਬ ਕਾੰਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਅਤੇ ਪੰਜਾਬ ਕਾੰਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਜਾਣਗੇ।
ਇਹ ਵੀ ਪੜ੍ਹੋ: TikTok Ban LiftUp: ਇਸ ਦੇਸ਼ ਨੇ Tiktok ਤੋਂ ਬੈਨ ਹਟਾਇਆ, ਚੀਨ ਤੋਂ ਮਿਲਿਆ ਇਹ ਭਰੋਸਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: